ਕੈਨੇਡਾ 'ਚ ਸਿੱਖਾਂ ਵਿਰੁੱਧ ਹਿੰਸਾ ਬਾਰੇ ਪੱਤਰਕਾਰਾਂ ਦੇ ਸਵਾਲਾਂ ਤੋਂ ਬਣਾਈ ਦੂਰੀ
ਕੈਨੇਡਾ ਤੋਂ 'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਸਤਪਾਲ ਸਿੰਘ ਜੌਹਲ ਦੀ ਵਿਸ਼ੇਸ਼ ਰਿਪੋਰਟ
ਸਿਡਨੀ, 3 ਮਾਰਚਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ, ਆਸਟ੍ਰੇਲੀਆ ਤੇ ਜਪਾਨ ਦੇ ਦੌਰੇ 'ਤੇ ਹਨ ਤੇ ਭਾਰਤ 'ਚ ਚਾਰ ਦਿਨਾ ਫੇਰੀ ਤੋਂ ਬਾਅਦ ਉਹ ਆਸਟ੍ਰੇਲੀਆ 'ਚ ਸਿਡਨੀ ਵਿਖੇ ਪੁੱਜੇ ਹਨ | ਇਸ ਦÏਰਾਨ ਕਾਰਨੀ ਉਨ੍ਹਾਂ ਦੇ ਕਾਫਲੇ 'ਚ ਨਾਲ ਚੱਲ ਰਹੇ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਕਤਰਾ ਰਹੇ ਜਾਪਦੇ ਹਨ ਕਿਉਂਕਿ 26 ਫਰਵਰੀ ਨੂੰ ਰਾਜਧਾਨੀ ਓਟਾਵਾ ਤੋਂ ਚੱਲਣ ਉਪਰੰਤ ਉਹ ਅਜੇ ਤੱਕ ਪੱਤਰਕਾਰਾਂ ਦੇ ਰੂ-ਬ-ਰੂ ਪੇਸ਼ ਨਹੀਂ ਹੋਏ ਜਦਕਿ ਬੀਤੇ ਸਮਿਆਂ 'ਚ ਵਿਦੇਸ਼ੀ ਦੌਰੇ ਦÏਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਅਜਿਹਾ ਨਹੀਂ ਕੀਤਾ ਗਿਆ | ਕਾਰਨੀ ਦੀ ਇਸ ਫੇਰੀ ਦਾ ਮਕਸਦ ਕੈਨੇਡਾ ਲਈ ਭਾਰਤ ਤੇ ਹੋਰਨਾਂ ਦੇਸ਼ਾਂ 'ਚ ਆਰਥਿਕ ਤੇ ਵਪਾਰਕ ਸੰਭਾਵਨਾਵਾਂ ਦੀ ਤਲਾਸ਼ ਹੈ ਪਰ ਬੀਤੇ ਸਮੇਂ ਤੋਂ ਕੈਨੇਡਾ 'ਚ ਸਿੱਖ ਵਿਰੋਧੀ ਹਿੰਸਕ ਸਰਗਰਮੀਆਂ ਦੇ ਭਾਰਤੀ ਕੂਟਨੀਤਕਾਂ ਉੱਪਰ ਲੱਗ ਰਹੇ ਦੋਸ਼ਾਂ ਦਾ ਮੁੱਦਾ ਵੱਧ ਭਾਰੂ ਹੈ | 18 ਜੂਨ 2023 'ਚ ਸਰੀ ਵਿਖੇ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਭਾਰਤੀ ਏਜੰਟਾਂ ਉੱਪਰ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਤੇ ਰਾਸ਼ਟਰੀ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਲਗਾਏ ਗਏ ਦੋਸ਼ਾਂ ਬਾਰੇ ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ | ਬੀਤੇ ਕੱਲ੍ਹ ਭਾਰਤ ਫੇਰੀ ਖਤਮ ਹੋਣ 'ਤੇ ਦਿੱਲੀ ਵਿਖੇ ਕੈਨੇਡਾ ਦੇ ਦੂਤਾਵਾਸ 'ਚ ਕਾਰਨੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਨਾ ਸੀ ਪਰ ਆਖਰੀ ਮੌਕੇ ਉਨ੍ਹਾਂ ਆਪਣੇ ਨਾ ਪੁੱਜ ਸਕਣ ਦਾ ਸੁਨੇਹਾ ਭੇਜਿਆ ਤੇ ਉਨ੍ਹਾਂ ਦੀ ਜਗ੍ਹਾ ਕੈਬਨਿਟ ਮੰਤਰੀ ਅਨੀਤਾ ਅਨੰਦ ਤੇ ਮਨਿੰਦਰ ਸਿੱਧੂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਪੁੱਜੇ | ਪਰ ਪੱਤਰਕਾਰਾਂ ਨੂੰ ਤਸੱਲੀਬਖਸ਼ ਜਵਾਬ ਨਾ ਮਿਲਣ ਕਰਕੇ ਸਵਾਲ ਦੁਹਰਾਏ ਜਾਂਦੇ ਰਹੇ | 28 ਫਰਵਰੀ ਨੂੰ ਮੁੰਬਈ ਵਿਖੇ ਅਨੀਤਾ ਆਨੰਦ ਨੇ ਕਿਹਾ ਸੀ ਕਿ ਕੈਨੇਡਾ 'ਚ ਲੋਕਾਂ ਦੀ ਸੁਰੱਖਿਆ ਤੇ ਵਿਦੇਸ਼ੀ ਦਖਲ ਦੇ ਮੁੱਦੇ ਨੂੰ ਭਾਰਤ ਦੇ ਅਧਿਕਾਰੀਆਂ ਦੇ ਸਨਮੁਖ ਪ੍ਰਮੁੱਖਤਾ ਨਾਲ ਉਭਾਰਿਆ ਜਾਂਦਾ ਰਿਹਾ ਹੈ ਪਰ ਅਜਿਹੇ ਸੰਵੇਦਨਸ਼ੀਲ ਮੁੱਦੇ ਦੇ ਹੱਲ ਲਈ ਗੱਲਬਾਤ ਦੇ ਦਰਵਾਜ਼ੇ ਖੁਲ੍ਹੇ ਰੱਖਣਾ ਜਰੂਰੀ ਹੈ | ਅੱਜ ਆਸਟ੍ਰੇਲੀਆ ਦੇ ਸਿਡਨੀ ਵਿਖੇ ਪੁੱਜਣ 'ਤੇ ਆਸਟ੍ਰੇਲੀਆ ਦੇ ਸਹਾਇਕ ਵਿਦੇਸ਼ ਤੇ ਇਮੀਗ੍ਰੇਸ਼ਨ ਮੰਤਰੀ ਮੈਟ ਥਿਸਲਥਵੇਟ, ਸੀਨੀਅਰ ਪ੍ਰੋਟੋਕਾਲ ਅਫਸਰ ਐੱਸ.ਜੇ ਰਾਈਸ, ਕੈਨੇਡਾ 'ਚ ਆਸਟ੍ਰੇਲੀਆ ਦੀ ਰਾਜਦੂਤ ਕੇਟ ਲੋਗਨ ਤੇ ਆਸਟ੍ਰੇਲੀਆ 'ਚ ਕੈਨੇਡਾ ਦੀ ਰਾਜਦੂਤ ਜੂਲੀ ਸੁੰਡੇ ਤੇ ਹੋਰਨਾਂ ਵਲੋਂ ਕਾਰਨੀ ਦਾ ਭਰਵਾਂ ਸਵਾਗਤ ਕੀਤਾ ਗਿਆ | ਕੈਨੇਡਾ ਤੋਂ ਭਾਰਤ ਤੱਕ ਉਨ੍ਹਾਂ ਨਾਲ ਆਏ ਕੁਝ ਮੰਤਰੀ ਤੇ ਪੱਤਰਕਾਰ ਦਿੱਲੀ ਤੋਂ ਅਗਾਂਹ ਆਸਟ੍ਰੇਲੀਆ ਅਤੇ ਜਪਾਨ ਨਹੀਂ ਗਏ¢