21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦੱਖਣੀ ਅਫ਼ਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਸੈਮੀਫਾਈਨਲ ਅੱਜ <br/>

Ad Position 21
No active advertisement
ਅਜੀਤ ਡੈਸਕ 04-03-2026

ਮੁੰਬਈ, 3 ਮਾਰਚ (ਇੰਟ.)-2026 ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ 4 ਮਾਰਚ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਹੋਵੇਗਾ, ਜਿੱਥੇ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਇਕ ਦੂਜੇ ਦੇ ਸਾਹਮਣੇ ਹੋਣਗੇ | ਦੱਖਣੀ ਅਫਰੀਕਾ ਦੀ ਟੀਮ ਇਸ ਟੂਰਨਾਮੈਂਟ 'ਚ ਹੁਣ ਤੱਕ ਅਜੇਤੂ ਹੈ | ਨਿਊਜ਼ੀਲੈਂਡ ਸੁਪਰ 8 'ਚ ਨੈਟ ਰਨ ਰੇਟ 'ਤੇ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚਿਆ ਹੈ | ਉਨ੍ਹਾਂ ਲਈ ਇਕ ਮਹੱਤਵਪੂਰਨ ਚੁਣÏਤੀ ਇਹ ਵੀ ਹੈ ਕਿ ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਕਦੇ ਵੀ ਦੱਖਣੀ ਅਫਰੀਕਾ ਨੂੰ ਨਹੀਂ ਹਰਾਇਆ ਹੈ | ਇਸ ਦੇ ਨਾਲ ਹੀ 5 ਮਾਰਚ ਨੂੰ ਭਾਰਤ ਵਾਨਖੇੜੇ ਸਟੇਡੀਅਮ 'ਚ ਇੰਗਲੈਂਡ ਨਾਲ ਭਿੜੇਗਾ | ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਦੋਵੇਂ ਟੀਮਾਂ ਸੈਮੀਫਾਈਨਲ 'ਚ ਟਕਰਾਅ 'ਚ ਆਈਆਂ ਹਨ | ਭਾਰਤ ਤੇ ਇੰਗਲੈਂਡ ਪਿਛਲੇ 2 ਟੀ-20 ਵਿਸ਼ਵ ਕੱਪ ਐਡੀਸ਼ਨਾਂ 'ਚ ਵੀ ਸੈਮੀਫਾਈਨਲ 'ਚ ਇਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ | ਹੁਣ, ਲਗਾਤਾਰ ਤੀਜੀ ਵਾਰ, ਉਹ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਇਕ ਦੂਜੇ ਦਾ ਸਾਹਮਣਾ ਕਰ ਰਹੇ ਹਨ | ਭਾਰਤ ਤੇ ਇੰਗਲੈਂਡ ਟੀ-20 ਵਿਸ਼ਵ ਕੱਪ 'ਚ 5 ਵਾਰ ਇਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ, ਜਿਸ 'ਚ 2 ਸੈਮੀਫਾਈਨਲ ਮੈਚ ਵੀ ਸ਼ਾਮਲ ਹਨ | ਹਾਲਾਂਕਿ ਅੰਕੜਿਆਂ ਦੇ ਹਿਸਾਬ ਨਾਲ ਭਾਰਤ ਦਾ ਹੱਥ ਉੱਪਰ ਹੈ, ਪਰ ਇੰਗਲੈਂਡ ਨੂੰ ਵੀ ਸਖ਼ਤ ਮੁਕਾਬਲੇ ਕੀਤਾ ਹੈ | ਭਾਰਤ ਨੇ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਇੰਗਲੈਂਡ 2 ਵਾਰ ਜਿੱਤਿਆ ਹੈ | ਇੰਗਲੈਂਡ ਨੇ 2 ਸੈਮੀਫਾਈਨਲ ਮੈਚਾਂ 'ਚੋਂ ਇਕ ਜਿੱਤਿਆ, ਜਦੋਂ ਕਿ ਭਾਰਤ ਨੇ ਅਗਲਾ ਸੈਮੀਫਾਈਨਲ ਜਿੱਤ ਕੇ ਹਿਸਾਬ ਬਰਾਬਰ ਕਰ ਦਿੱਤਾ | ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਤੇ ਇੰਗਲੈਂਡ ਵਿਚਕਾਰ ਪਿਛਲੇ 2 ਸੈਮੀਫਾਈਨਲ ਜਿੱਤਣ ਵਾਲੀ ਟੀਮ ਨੂੰ ਹੀ ਚੈਂਪੀਅਨ ਦਾ ਤਾਜ ਪਹਿਨਾਇਆ ਗਿਆ ਹੈ | ਇਹ ਦੇਖਣਾ ਬਾਕੀ ਹੈ ਕਿ ਕੀ 5 ਮਾਰਚ ਨੂੰ ਹੋਣ ਵਾਲੇ 2026 ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਦਾ ਜੇਤੂ ਇਸ ਵਾਰ ਵੀ ਚੈਂਪੀਅਨ ਬਣ ਕੇ ਉਭਰਦਾ ਹੈ? ਗੌਰਤਲਬ ਹੈ ਕਿ ਭਾਰਤ ਨੇ 2007 ਤੇ 2024 'ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ, ਜਦੋਂ ਕਿ ਇੰਗਲੈਂਡ ਨੇ 2010 ਤੇ 2022 'ਚ ਜਿੱਤ ਪ੍ਰਾਪਤ ਕੀਤੀ ਸੀ |

Ad Position 22
No active advertisement
ਪਿਛਲੀ ਖ਼ਬਰ ਪਿਛਲੇ ਸਾਲ ਅਮਰੀਕਾ ਆਉਣ ਵਾਲਿਆਂ ਨਾਲੋਂ ਛੱਡਣ ਵਾਲਿਆਂ ਦੀ ਗਿਣਤੀ ਵਧੀ <br/> ਅਗਲੀ ਖ਼ਬਰ ਆਸਟ੍ਰੇਲੀਆ ਪਹੁੰਚੇ ਪ੍ਰਧਾਨ ਮੰਤਰੀ ਕਾਰਨੀ
Ad Position 24