ਹਿਊਸਟਨ (ਅਮਰੀਕਾ), 3 ਮਾਰਚ (ਪੀ.ਟੀ.ਆਈ.)-ਅਮਰੀਕਾ ਦੇ ਆਸਟਿਨ 'ਚ ਇਕ ਬਾਰ ਦੇ ਬਾਹਰ ਹੋਈ ਗੋਲੀਬਾਰੀ 'ਚ ਮਾਰੇ ਗਏ ਚਾਰ ਲੋਕਾਂ 'ਚ ਇਕ 21 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਵੀ ਸ਼ਾਮਲ ਹੈ | ਇਸ ਘਟਨਾ ਦੀ ਜਾਂਚ ਸੰਭਾਵੀ ਅੱਤਵਾਦੀ ਕਾਰਵਾਈ ਵਜੋਂ ਕੀਤੀ ਜਾ ਰਹੀ ਹੈ | ਆਸਟਿਨ ਨਿਵਾਸੀ ਅੇ ਟੈਕਸਾਸ ਯੂਨੀਵਰਸਿਟੀ ਦੀ ਵਿਦਿਆਰਥਣ ਸਵਿਤਾ ਸ਼ਾਨ, ਐਤਵਾਰ ਨੂੰ ਵੈਸਟ ਸਿਕਸਥ ਸਟਰੀਟ ਦੇ ਭੀੜ-ਭੜੱਕੇ ਵਾਲੇ ਖੇਤਰ 'ਚ ਇਕ ਹਮਲਾਵਰ ਵਲੋਂ ਕੀਤੀ ਗਈ ਗੋਲੀਬਾਰੀ 'ਚ ਮਾਰੀ ਗਈ | ਉਹ ਆਪਣੀ ਬੈਚਲਰ ਡਿਗਰੀ ਪ੍ਰਾਪਤ ਕਰਨ ਤੋਂ ਕੁਝ ਮਹੀਨੇ ਦੂਰ ਸੀ ਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਉਸਨੂੰ ਪ੍ਰਬੰਧਨ ਸੂਚਨਾ ਪ੍ਰਣਾਲੀਆਂ ਤੇ ਅਰਥ ਸ਼ਾਸਤਰ 'ਚ ਇਕ ਸ਼ਾਨਦਾਰ ਵਿਦਿਆਰਥੀ ਦੱਸਿਆ | ਆਸਟਿਨ ਪੁਲਿਸ ਮੁਖੀ ਲੀਜ਼ਾ ਡੇਵਿਸ ਨੇ ਸੋਮਵਾਰ ਦੁਪਹਿਰ ਇਕ ਪ੍ਰੈਸ ਕਾਨਫਰੰਸ 'ਚ ਮÏਕੇ 'ਤੇ ਮਾਰੇ ਗਏ 2 ਲੋਕਾਂ ਦੀ ਪਛਾਣ ਰਾਈਡਰ ਹੈਰਿੰਗਟਨ (19) ਤੇ ਸ਼ਾਨ ਵਜੋਂ ਕੀਤੀ | ਐਤਵਾਰ ਦੀ ਸਮੂਹਿਕ ਗੋਲੀਬਾਰੀ ਨੇ ਟੈਕਸਾਸ ਿ'ਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੋਗ 'ਚ ਡੁੱਬਾ ਦਿੱਤਾ ਹੈ |