ਵੈਨਕੂਵਰ, 10 ਮਾਰਚ (ਇੰਟ.)-ਕੈਨੇਡੀਅਨ ਸਕੂਲ ਗੋਲੀਬਾਰੀ 'ਚ ਗੰਭੀਰ ਜ਼ਖਮੀ ਹੋਏ ਇਕ ਵਿਦਿਆਰਥੀ ਦੇ ਮਾਪਿਆਂ ਵਲੋਂ ਦਾਇਰ ਸਿਵਲ ਮੁਕੱਦਮੇ 'ਚ ਦੋਸ਼ ਲਗਾਇਆ ਹੈ ਕਿ ਚੈਟ ਜੀ.ਪੀ.ਟੀ. ਨਿਰਮਾਤਾ ਓਪਨ.ਏ.ਆਈ. ਨੂੰ ਪਹਿਲਾਂ ਤੋਂ ਪਤਾ ਸੀ ਕਿ ਹਮਲਾਵਰ ਇਕ ਸਮੂਹਿਕ ਹਮਲੇ ਦੀ ਯੋਜਨਾ ਬਣਾ ਰਿਹਾ ਸੀ | ਮੁਕੱਦਮੇ ਦੇ ਅਨੁਸਾਰ, ਹਮਲਾਵਰ ਨੇ ਹਮਲੇ ਦੀ ਯੋਜਨਾ ਬਣਾਉਣ ਲਈ ਕੰਪਨੀ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ-ਅਧਾਰਤ ਗੱਲਬਾਤ ਪ੍ਰੋਗਰਾਮ ਚੈਟ.ਜੀ.ਪੀ.ਟੀ. ਦੀ ਵਰਤੋਂ ਕੀਤੀ | ਓਪਨ.ਏ.ਆਈ. ਨੇ ਕਿਹਾ ਹੈ ਕਿ ਉਸਨੇ ਹਮਲਾਵਰ ਦੀਆਂ ਗਤੀਵਿਧੀਆਂ ਨੂੰ ਦੇਖਿਆ ਪਰ ਪੁਲਿਸ ਨੂੰ ਸੂਚਿਤ ਨਹੀਂ ਕੀਤਾ | 10 ਫਰਵਰੀ ਨੂੰ ਬਿ੍ਟਿਸ਼ ਕੋਲੰਬੀਆ ਦੇ ਟੰਬਲਰ ਰਿਜ 'ਚ ਹੋਈ ਗੋਲੀਬਾਰੀ ਤੋਂ ਬਾਅਦ ਇਸਨੇ ਬਾਅਦ 'ਚ ਪੁਲਿਸ ਨਾਲ ਸੰਪਰਕ ਕੀਤਾ | ਜ਼ਿਕਰਯੋਗ ਹੈ ਕਿ ਹਮਲਾਵਰ, ਜੈਸ ਵੈਨ ਰਸਟਸੇਲਰ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਅੱਠ ਲੋਕਾਂ ਨੂੰ ਮਾਰ ਦਿੱਤਾ ਸੀ |