ਲੰਡਨ, 11 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਵਿਚ ਫ਼ੋਨ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੰਡਨ ਪੁਲਿਸ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ, ਜਿਥੇ ਪੁਲਿਸ ਅਪਰਾਧੀਆਂ ਨੂੰ ਕਾਬੂ ਕਰਨ ਲਈ ਜੱਦੋ-ਜਹਿਦ ਕਰ ਰਹੀ ਹੈ, ਉਥੇ ਹੀ ਫੋਨ ਕੰਪਨੀਆਂ ਨੂੰ ਸਹਿਯੋਗ ਦੇਣ ਲਈ ਕਿਹਾ ਜਾ ਰਿਹਾ ਹੈ¢ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਨੇ ਫ਼ੋਨ ਨਿਰਮਾਤਾਵਾਂ ਨੂੰ ਚੋਰੀ ਹੋਏ ਫ਼ੋਨਾਂ 'ਤੇ ਕਾਰਵਾਈ ਕਰਨ ਲਈ 1 ਜੂਨ ਤੱਕ ਦਾ ਸਮਾਂ ਦਿੱਤਾ ਹੈ, ਜੇ ਕੁੱਝ ਨਾ ਕੀਤਾ ਤਾਂ ਕਾਨੂੰਨ ਦੁਆਰਾ ਅਜਿਹਾ ਕਰਨ ਲਈ ਮਜਬੂਰ ਕੀਤਾ ਜਾਵੇਗਾ¢ ਸਰ ਮਾਰਕ ਰÏਲੇ ਨੇ ਕਿਹਾ ਕਿ ਫ਼ੋਨ ਕੰਪਨੀਆਂ ਜਦੋਂ ਤੱਕ ਉਹ ਚੋਰੀ ਕੀਤੇ ਫੋਨਾਂ ਨੂੰ ਨਾਵਰਤਣਯੋਗ ਬਣਾਉਣ ਲਈ ਉੱਦਮ ਨਹੀਂ ਕਰਦੀਆਂ, ਉਦੋਂ ਤੱਕ ਲੋਕ ਖਤਰੇ ਵਿਚ ਹੀ ਰਹਿਣਗੇ¢ਇੰਗਲੈਂਡ ਅਤੇ ਵੇਲਜ਼ ਵਿਚ ਨਿੱਜੀ ਲੁੱਟ ਅਤੇ ਚੋਰੀ ਦੀਆਂ ਘਟਨਾਵਾਂ ਸਭ ਤੋਂ ਵੱਧ ਲੰਡਨ ਵਿਚ ਹਨ, ਜਿਸ ਵਿਚ ਫ਼ੋਨ ਵੱਡੀ ਸਮੱਸਿਆ ਹੈ¢ ਐਪਲ ਅਤੇ ਸੈਮਸੰਗ ਕੰਪਨੀਆਂ ਨੇ ਕਿਹਾ ਕਿ ਉਹ ਡਿਵਾਈਸ ਦੀ ਚੋਰੀ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਦੋਵੇਂ ਕੰਪਨੀਆਂ ਮੋਬਾਈਲ ਦੇ ਕਾਲੇ ਬਾਜ਼ਾਰ ਨੂੰ ਰੋਕਣ ਲਈ ਯਤਨ ਕਰ ਰਹੀਆਂ ਹਨ¢ਸਰ ਮਾਰਕ ਨੇ ਕੇਂਦਰੀ ਲੰਡਨ ਵਿਚ ਇੰਟਰਨੈਸ਼ਨਲ ਮੋਬਾਈਲ ਫੋਨ ਕ੍ਰਾਈਮ ਕਾਨਫ਼ਰੰਸ ਵਿਚ ਡੈਲੀਗੇਟਾਂ ਨੂੰ ਕਿਹਾ ਕਿ ਗ੍ਰਹਿ ਮੰਤਰੀ ਨੂੰ ਲੋੜ ਪੈਣ 'ਤੇ ਫੋਨ ਕੰਪਨੀਆਂ ਨੂੰ ਕਾਰਵਾਈ ਕਰਨ ਲਈ ਮਜਬੂਰ ਕਰਨ ਲਈ ਕਾਨੂੰਨ ਬਦਲਣ ਲਈ ਕਹੇਗਾ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰੇਗਾ¢ਸਰ ਮਾਰਕ ਨੇ ਕਿਹਾ ਕਿ ਜੇਕਰ 1 ਜੂਨ ਤੱਕ ਕੰਪਨੀਆਂ ਚੋਰੀ ਹੋਏ ਮੋਬਾਈਲ ਫੋਨਾਂ 'ਤੇ ਠੋਸ ਵਚਨਬੱਧਤਾਵਾਂ ਅਤੇ ਗੰਭੀਰਤਾ ਨਾਲ ਕੰਮ ਨਹੀਂ ਕਰਦੀਆਂ ਤਾਂ ਪੁਲਿਸ ਵਲੋਂ ਗ੍ਰਹਿ ਵਿਭਾਗ ਨੂੰ ਇਸ ਸੰਬੰਧੀ ਕਾਨੂੰਨ ਬਣਾਉਣ ਲਈ ਕਹੇਗਾ ਤਾਂ ਕਿ ਕੰਪਨੀਆਂ ਲਈ ਕਾਨੂੰਨੀ ਤÏਰ 'ਤੇ ਜ਼ਰੂਰੀ ਹੋਵੇ | ਚੋਰੀ ਹੋਏ ਫ਼ੋਨਾਂ ਦਾ ਅੰਤਰਰਾਸ਼ਟਰੀ ਵਪਾਰ ਲੱਖਾਂ ਡਾਲਰਾਂ ਦਾ ਹੈ | ਲੰਡਨ ਵਿਚ ਚੋਰੀ ਹੋਏ ਇੱਕ ਯੰਤਰ ਦੀ ਕੀਮਤ ਚੀਨ ਵਰਗੇ ਦੇਸ਼ਾਂ ਵਿਚ ਜ਼ਿਆਦਾ ਹੈ, ਕਿਉਂਕਿ ਉਥੇ ਪਾਬੰਦੀਆਂ ਨਹੀਂ ਹਨ¢ ਯੂ.ਕੇ. ਵਿਚ ਪੁਲਿਸ ਨੇ ਸਨੈਪਚੈਟ 'ਤੇ ਇਸ਼ਤਿਹਾਰ ਦੇਖੇ ਸਨ, ਜੋ ਬੱਚਿਆਂ ਨੂੰ ਚੋਰੀ ਕਰਨ ਲਈ ਪੈਸੇ ਦੀ ਪੇਸ਼ਕਸ਼ ਕਰਦੇ ਸਨ¢2017 ਤੋਂ 27 ਫਰਵਰੀ 2024 ਦੇ ਵਿਚਕਾਰ ਲੰਡਨ ਵਿਚੋਂ ਕੁੱਲ 587,498 ਫ਼ੋਨ ਚੋਰੀ ਹੋਏ, ਜਿਨ੍ਹਾਂ ਵਿਚੋਂ ਸਿਰਫ਼ 13,998 ਹੀ ਬਰਾਮਦ ਹੋਏ ਸਨ¢ ਆਪਣੀ ਕਿਸਮ ਦੀ ਇਸ ਪਹਿਲੀ ਕਾਨਫ਼ਰੰਸ ਵਿਚ ਜਾਪਾਨ, ਬ੍ਰਾਜ਼ੀਲ, ਸਪੇਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਡੈਲੀਗੇਟਾਂ ਨੇ ਭਾਗ ਲਿਆ¢