20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਤ੍ਰੈ ਮਾਸਿਕ ਪਰਚਾ 'ਪੁੰਗਰਦੇ ਹਰਫ਼' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 12-03-2026
ਬਰੇਸ਼ੀਆ (ਇਟਲੀ), 11 ਮਾਰਚ (ਬਲਦੇਵ ਸਿੰਘ ਬੂਰੇ ਜੱਟਾਂ)-ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਮੈਂਬਰ ਅਤੇ ਅਹੁਦੇਦਾਰ ਸਿੱਖੀ ਸੇਵਾ ਸੁਸਾਇਟੀ ਦੀ ਪੰਦਰਵੀਂ ਵਰੇਗੰਢ ਦੇ ਸੱਦੇ 'ਤੇ ਗੁਰਦੁਆਰਾ ਸਿੰਘ ਸਭਾ, ਨੋਵੇਲਾਰਾ ਵਿਖੇ ਇਕੱਤਰ ਹੋਏ¢ ਸਭਾ ਵਲੋਂ ਸਿੱਖੀ ਸੇਵਾ ਸੁਸਾਇਟੀ ਨੂੰ ਵਰ੍ਹੇਗੰਢ ਦੀ ਵਧਾਈ ਦਿੰਦਿਆ ਉਸ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਸਭਾ ਵਲੋਂ ਵਿਸ਼ਵ ਸਾਹਿਤਕ ਮੰਚ ਵਲੋਂ ਸੰਪਾਦਿਤ ਤ੍ਰੈ ਮਾਸਿਕ ਪਰਚੇ 'ਪੁੰਗਰਦੇ ਹਰਫ਼' ਦੇ ਪਲੇਠੇ ਅੰਕ ਨੂੰ ਵੀ ਲੋਕ ਅਰਪਣ ਕੀਤਾ ਗਿਆ¢ ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਰਹਿਲ ਵਲੋਂ ਇਸ ਪਰਚੇ ਅਤੇ ਪੁੰਗਰਦੇ ਹਰਫ਼ ਵਿਸ਼ਵ ਸਾਹਿਤਿਕ ਮੰਚ ਦੇ ਕਾਰਜ਼ ਤੇ ਕਾਫ਼ਲੇ ਵਾਰੇ ਸੰਖੇਪ ਵਿਚ ਵਿਚਾਰ ਸਾਂਝੇ ਕੀਤੇ¢ ਇਸ ਮੌਕੇ ਮੇਜਰ ਸਿੰਘ ਖੱਖ ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ, ਜਰਨਲ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ, ਭੁਪਿੰਦਰ ਸਿੰਘ ਕੰਗ, ਜਸਵੀਰ ਸਿੰਘ ਪੋਵੀਲੀਓ, ਸਤਨਾਮ ਸਿੰਘ, ਇਕਬਾਲ ਸਿੰਘ ਸੋਢੀ, ਭੁਪਿੰਦਰ ਸਿੰਘ ਸੋਨੀ, ਪ੍ਰੋ. ਜਸਪਾਲ ਸਿੰਘ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ ਇਟਲੀ, ਇੰਦਰਜੀਤ ਸਿੰਘ ਗਰੇਵਾਲ, ਸੁੱਖਾ ਸਿੰਘ, ਬਿਕਰਮਜੀਤ ਸਿੰਘ ਖੱਖ, ਹਰਜੀਤ ਸਿੰਘ ਸੰਧੂ, ਸਟੇਫਨੋ ਅਤੇ ਥੀਆ ਤੀਰਾਮਾਨੀ(ਇਟਾਲੀਅਨ ਲੇਖਿਕਾ) ਆਦਿ ਹਾਜ਼ਰ ਸਨ ¢ਜ਼ਿਕਰਯੋਗ ਹੈ ਇਸ ਸਮੇਂ ਇਤਾਲਵੀ ਲੇਖਕਾ ਤੀਰਾਮਾਨੀ ਨੇ ਨਗਰ ਕੀਰਤਨਾਂ ਵਾਰੇ ਇਤਾਲਵੀ ਭਾਸ਼ਾ ਵਿਚ ਲਿਖੀ ਆਪਣੀ ਕਿਤਾਬ 'ਸਿਮਰਨ' ਵੀ ਸਭਾ ਦੇ ਮੈਂਬਰਾਂ ਨਾਲ ਸਾਂਝੀ ਕੀਤੀ¢
Ad Position 22
No active advertisement
ਪਿਛਲੀ ਖ਼ਬਰ ਆਈ.ਸੀ.ਸੀ. ਵਲੋਂ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਲਈ ਇਨਾਮੀ ਰਾਸ਼ੀ ਦਾ ਐਲਾਨ <br/> ਅਗਲੀ ਖ਼ਬਰ ਲੰਡਨ ਪੁਲਿਸ ਕਮਿਸ਼ਨਰ ਨੇ ਮੋਬਾਈਲ ਫੋਨ ਕੰਪਨੀਆਂ ਨੂੰ ਚੋਰੀ ਦੇ ਫੋਨਾਂ ਨੂੰ ਨਕਾਰਾ ਬਣਾਉਣ ਲਈ 1 ਜੂਨ ਤੱਕ ਦਾ ਦਿੱਤਾ...
Ad Position 24