ਦੁਬਈ, 11 ਮਾਰਚ (ਪੀ. ਟੀ. ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵਲੋਂ ਟੀ-20 ਵਿਸ਼ਵ ਕੱਪ ਖੇਡਣ ਵਾਲੀਆਂ ਟੀਮਾਂ ਲਈ ਰਿਕਾਰਡ 11.25 ਮਿਲੀਅਨ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਦੀ ਵੰਡ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਚੈਂਪੀਅਨ ਭਾਰਤ ਨੂੰ 2,639,423 ਅਮਰੀਕੀ ਡਾਲਰ (ਲਗਭਗ 25 ਕਰੋੜ ਰੁਪਏ) ਮਿਲੇ ਹਨ, ਜੋ ਕਿ ਘਰੇਲੂ ਮੈਦਾਨ 'ਤੇ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਨਾਮੀ ਰਾਸ਼ੀ ਦਾ ਸਭ ਤੋਂ ਵੱਡਾ ਹਿੱਸਾ ਹੈ | ਉਪ ਜੇਤੂ ਨਿਊਜ਼ੀਲੈਂਡ ਦੀ ਟੀਮ ਨੂੰ 1,422,692 ਅਮਰੀਕੀ ਡਾਲਰ (ਲਗਭਗ 13 ਕਰੋੜ ਰੁਪਏ) ਮਿਲੇ ਹਨ, ਜਦੋਂਕਿ ਸੈਮੀਫਾਈਨਲ 'ਚ ਪਹੁੰਚਣ ਵਾਲੇ ਦੱਖਣੀ ਅਫਰੀਕਾ ਅਤੇ ਇੰਗਲੈਂਡ ਨੂੰ ਕ੍ਰਮਵਾਰ 9.24 ਕਰੋੜ ਰੁਪਏ ਅਤੇ 8.96 ਕਰੋੜ ਅਮਰੀਕੀ ਡਾਲਰ ਮਿਲੇ ਹਨ | ਵੈਸਟਇੰਡੀਜ਼ ਕਿ੍ਕਟ ਟੀਮ ਨੂੰ 538,269 ਅਮਰੀਕੀ ਡਾਲਰ, ਜਦੋਂਕਿ ਸ੍ਰੀਲੰਕਾ 'ਚ ਆਪਣੇ ਸਾਰੇ ਮੈਚ ਖੇਡਣ ਵਾਲੀ ਪਾਕਿਸਤਾਨ ਟੀਮ ਨੂੰ 522,692 ਅਮਰੀਕੀ ਡਾਲਰ ਦਿੱਤੇ ਗਏ ਹਨ | ਜ਼ਿੰਬਾਬਵੇ ਦੀ ਟੀਮ ਨੂੰ 491,538 ਅਮਰੀਕੀ ਡਾਲਰ ਅਤੇ ਸ੍ਰੀਲੰਕਾ ਨੂੰ 475,962 ਅਮਰੀਕੀ ਡਾਲਰ ਅਲਾਟ ਕੀਤੇ ਗਏ ਹਨ | ਅਫ਼ਗਾਨਿਸਤਾਨ, ਆਸਟ੍ਰੇਲੀਆ ਅਤੇ ਅਮਰੀਕਾ ਦੀਆਂ ਟੀਮਾਂ ਜੋ ਸੁਪਰ 8 ਦੇ ਪੜਾਅ 'ਤੇ ਬਾਹਰ ਹੋ ਗਈਆਂ ਸਨ, ਹਰੇਕ ਨੇ 309,808 ਅਮਰੀਕੀ ਡਾਲਰ ਕਮਾਏ ਹਨ | ਸਕਾਟਲੈਂਡ ਨੂੰ 278,654 ਅਮਰੀਕੀ ਡਾਲਰ ਮਿਲੇ ਅਤੇ ਆਇਰਲੈਂਡ ਨੂੰ 271,731 ਅਮਰੀਕੀ ਡਾਲਰ ਮਿਲੇ ਹਨ | ਇਟਲੀ, ਨੀਦਰਲੈਂਡ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਨਿਪਾਲ ਹਰੇਕ ਨੂੰ 256,154 ਅਮਰੀਕੀ ਡਾਲਰ ਮਿਲੇ | ਕੈਨੇਡਾ, ਨਾਮੀਬੀਆ ਅਤੇ ਓਮਾਨ ਨੂੰ ਹਰੇਕ ਨੂੰ 225,000 ਅਮਰੀਕੀ ਡਾਲਰ ਦਿੱਤੇ ਗਏ ਹਨ |
ਖੇਡ ਸੰਸਾਰ
Free
ਆਈ.ਸੀ.ਸੀ. ਵਲੋਂ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਲਈ ਇਨਾਮੀ ਰਾਸ਼ੀ ਦਾ ਐਲਾਨ <br/>
ਅਜੀਤ ਡੈਸਕ
12-03-2026