ਸਰੀ, 11 ਮਾਰਚ (ਸੰਦੀਪ ਸਿੰਘ ਧੰਜੂ)-ਪੰਜਾਬੀ ਪ੍ਰੈੱਸ ਕਲੱਬ ਆਫ ਬੀ.ਸੀ. ਵਲੋਂ ਬਿ੍ਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਉਨ੍ਹਾਂ ਦੇ ਮੰਤਰੀਆਂ ਨਾਲ ਤਾਜ ਕਨਵੈਂਸ਼ਨ ਸੈਂਟਰ ਸਰੀ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ¢ ਇਸ ਮÏਕੇ ਮੁੱਖ ਮੰਤਰੀ ਦੀ ਭਾਰਤ ਫੇਰੀ ਨਾਲ ਸੰਬੰਧਿਤ ਗੰਭੀਰ ਮਸਲਿਆ 'ਤੇ ਤਿਖੀ ਚਰਚਾ ਹੋਈ, ਜਿਸ ਦÏਰਾਨ ਪ੍ਰੀਮੀਅਰ ਨੇ ਕਿਹਾ ਕਿ ਉਨ੍ਹਾਂ ਬਿ੍ਟਿਸ਼ ਕੋਲੰਬੀਆ ਵਿਚ ਲੁੱਟਾਂ-ਖੋਹਾਂ, ਫਿਰÏਤੀਆਂ ਅਤੇ ਹੱਤਿਆਵਾਂ ਦੀਆਂ ਵਾਰਦਾਤਾਂ ਅਤੇ 'ਟਰਾਂਸ-ਨੈਸ਼ਨਲ ਆਪ੍ਰੇਸ਼ਨ', ਭਾਰਤੀ ਦਖਲ-ਅੰਦਾਜ਼ੀ, ਭਾਰਤ ਅਧਾਰਤ ਬਿਸ਼ਨੋਈ ਗਰੋਹ ਦੀਆਂ ਕਾਰਵਾਈਆਂ ਤੇ ਆਰਥਿਕ ਕਾਰੋਬਾਰੀ ਮਾਮਲਿਆਂ ਬਾਰੇ ਉਥੋਂ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ¢ ਉਨ੍ਹਾਂ ਕਿਹਾ ਹਾਲਾਂਕਿ, ਇਹ ਮੁੱਦਾ ਕੌਮੀ ਅਤੇ ਕÏਮਾਂਤਰੀ ਹੈ ਪਰ ਇਸ ਬਾਰੇ ਤਾਜ਼ਾ ਘਟਨਾਵਾਂ 'ਚ ਸਰੀ ਨਿਵਾਸੀ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਵਿਚ ਭਾਰਤੀ ਕੌਂਸਲੇਟ ਦੇ ਦੋ ਅਧਿਕਾਰੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਉਹ ਗੰਭੀਰ ਚਿੰਤਤ ਹਨ¢ ਉਨ੍ਹਾਂ ਮੰਨਿਆ ਕਿ ਇਸ ਬਾਰੇ ਉਨ੍ਹਾਂ ਦੀ ਰਾਏ ਵਿਚ ਪਹਿਲਾਂ ਨਾਲੋਂ ਹੁਣ ਜ਼ਿਆਦਾ ਸਪਸ਼ਟ ਹੋਈ ਹੈ ਅਤੇ ਉਹ ਸੂਬੇ ਦੀ ਲੋਕਾਂ ਦੀ ਸੁਰੱਖਿਆ ਪ੍ਰਤੀ ਗੰਭੀਰ ਹਨ¢ਮੁੱਖ ਮੰਤਰੀ ਡੇਵਿਡ ਈਬੀ ਨੇ ਖ਼ਾਲਸਾ ਸਾਜਨਾ ਦਿਹਾੜੇ 'ਤੇ ਸਰੀ ਨਗਰ ਕੀਰਤਨ ਅਤੇ ਵੈਨਕੂਵਰ ਨਗਰ ਕੀਰਤਨ ਵਿਚ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਸ਼ਾਮਿਲ ਹੋਣ ਦੀ ਪੁਸ਼ਟੀ ਕੀਤੀ ਅਤੇ ਸਿੱਖ ਸੰਗਤਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ¢ ਪ੍ਰੈਸ ਕਾਨਫ਼ਰੰਸ ਵਿਚ ਬੀ.ਸੀ. ਮਾਈਨਿੰਗ ਵਿਭਾਗ ਦੇ ਮੰਤਰੀ ਜਗਰੂਪ ਸਿੰਘ ਬਰਾੜ, ਨਸਲਵਾਦ ਵਿਰੋਧੀ ਮਾਮਲਿਆਂ ਦੇ ਸੰਸਦੀ ਸਕੱਤਰ ਅਮਾਨਾ ਸ਼ਾਹ ਅਤੇ ਸਰੀ ਦੇ ਬੁਨਿਆਦੀ ਢਾਂਚੇ ਲਈ ਸੰਸਦੀ ਸਕੱਤਰ ਗੈਰੀ ਬਿੱਗ ਸ਼ਾਮਿਲ ਹੋਏ, ਜਦਕਿ ਭਾਰਤ ਫੇਰੀ 'ਤੇ ਪ੍ਰੀਮੀਅਰ ਨਾਲ ਗਏ ਮੰਤਰੀ ਰਵੀ ਕਾਹਲੋਂ ਦੀ ਗੈਰ-ਹਾਜ਼ਰੀ ਰੜਕਦੀ ਰਹੀ¢ ਪੰਜਾਬੀ ਪ੍ਰੈੱਸ ਕਲੱਬ ਬੀ.ਸੀ. ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਪ੍ਰੀਮੀਅਰ ਵਲੋਂ ਭਾਰਤ ਫੇਰੀ ਤੋਂ ਪਰਤਨ 'ਤੇ ਪੰਜਾਬੀ ਪ੍ਰੈਸ ਕਲੱਬ ਨਾਲ ਗੱਲਬਾਤ ਕਰਨ ਦੇ ਵਾਅਦੇ ਦੀ ਪੂਰਤੀ ਲਈ ਧੰਨਵਾਦ ਕੀਤਾ¢ ਪ੍ਰੈਸ ਕਾਨਫ਼ਰੰਸ ਮÏਕੇ ਸਕੱਤਰ ਅਮਰਪਾਲ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਸਹੋਤਾ, ਬਲਦੇਵ ਸਿੰਘ ਮਾਨ, ਪ੍ਰੋ. ਸੀ. ਜੇ. ਸਿੱਧੂ, ਪ੍ਰੋ. ਗੁਰਬਾਜ ਸਿੰਘ ਬਰਾੜ, ਗੁਰਸੇਵ ਸਿੰਘ ਪੰਧੇਰ, ਲਵਿੰਦਰ ਕÏਰ ਪੰਨੂ, ਰਮਨ ਸ਼ਰਮਾ ਸ਼ਾਮਿਲ ਹੋਏ, ਜਦਕਿ ਪ੍ਰੀਮੀਅਰ ਦੀ ਮੀਡੀਏ ਟੀਮ ਦੇ ਪ੍ਰਤੀਨਿਧ ਹਰੂਨ ਗੁਫਾਰ, ਮਨਿੰਦਰ ਸਿੰਘ ਗਰੇਵਾਲ, ਸਪਿੰਦਰ ਸਿੰਘ ਖਟੜਾ, ਸ਼ੁਰੂਤੀ ਜੋਸ਼ੀ ਅਤੇ ਹੋਰ ਸਹਾਇਕ ਵਿਸ਼ੇਸ਼ ਤÏਰ 'ਤੇ ਸ਼ਾਮਿਲ ਰਹੇ¢