ਬਾਕੀ ਟੀਮ ਦੇਸ਼ ਪਰਤੀ
ਗੋਲਡ ਕੋਸਟ (ਆਸਟ੍ਰੇਲੀਆ), 11 ਮਾਰਚ (ਏਜੰਸੀ)-ਆਸਟ੍ਰੇਲੀਆਈ ਗ੍ਰਹਿ ਮੰਤਰੀ ਟੋਨੀ ਬਰਕ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨੀ ਮਹਿਲਾ ਫੁੱਟਬਾਲ ਟੀਮ ਦੀਆਂ ਦੋ ਹੋਰ ਖਿਡਾਰਨਾਂ ਨੂੰ ਉਨ੍ਹਾਂ ਦੀਆਂ ਸਾਥੀਆਂ ਦੇ ਦੇਸ਼ ਛੱਡਣ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਸ਼ਰਨ ਦਿੱਤੀ ਗਈ ਹੈ | ਬਰਕ ਨੇ ਕੈਨਬਰਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਪੰਜ ਈਰਾਨੀ ਖਿਡਾਰੀਆਂ ਦੇ ਪਹਿਲਾਂ ਹੀ ਸ਼ਰਨ ਮੰਗਣ ਤੋਂ ਬਾਅਦ ਆਸਟ੍ਰੇਲੀਆ ਵਿਚ ਮਾਨਵਤਾ ਦੇ ਆਧਾਰ 'ਤੇ ਵੀਜ਼ਾ ਦਿੱਤੇ ਗਏ ਖਿਡਾਰਨਾਂ ਦੀ ਗਿਣਤੀ ਸੱਤ ਹੋ ਗਈ ਹੈ | ਅਧਿਕਾਰੀ ਨੇ ਕਿਹਾ ਕਿ ਬਾਅਦ ਵਾਲੇ ਸਮੂਹ ਵਿਚੋਂ ਇਕ ਖਿਡਾਰਨ ਅਤੇ ਦੂਜੀ ਟੀਮ ਸਟਾਫ਼ ਮੈਂਬਰ ਹੈ ਅਤੇ ਦੋਵਾਂ ਨੇ ਆਪਣੇ ਸਾਥੀਆਂ ਨੂੰ ਹਵਾਈ ਅੱਡੇ ਲਿਜਾਣ ਤੋਂ ਪਹਿਲਾਂ ਸ਼ਰਨ ਮੰਗੀ, ਜਦੋਂਕਿ ਬਾਕੀ ਟੀਮ ਵਾਪਸ ਈਰਾਨ ਪਰਤ ਗਈ ਹੈ |
ਖੇਡ ਸੰਸਾਰ
Free
ਈਰਾਨੀ ਮਹਿਲਾ ਫੁੱਟਬਾਲ ਟੀਮ ਦੀਆਂ 2 ਹੋਰ ਖਿਡਾਰਨਾਂ ਨੂੰ ਆਸਟ੍ਰੇਲੀਆ 'ਚ ਸ਼ਰਨ ਮਿਲੀ
ਅਜੀਤ ਡੈਸਕ
12-03-2026