20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਆਸਟ੍ਰੇਲੀਆ ਤੋਂ ਅੰਤਰਰਾਸ਼ਟਰੀ ਵਫ਼ਦ ਦੀ ਮੁੱਖ ਮੰਤਰੀ ਮਾਨ ਨਾਲ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 12-03-2026
ਪੰਜਾਬ 'ਚ ਲੀਡਰਜ ਇੰਟਰਨੈਸ਼ਨਲ ਯੂਨੀਵਰਸਿਟੀ ਬਣਾਉਣ 'ਤੇ ਚਰਚਾ
ਬਿ੍ਸਬੇਨ, 10 ਮਾਰਚ (ਮਹਿੰਦਰ ਪਾਲ ਸਿੰਘ ਕਾਹਲੋਂ)-ਚੰਡੀਗੜ੍ਹ 'ਚ ਮੁੱਖ ਮੰਤਰੀ ਦਫ਼ਤਰ ਵਿਖੇ ਇਕ ਉੱਚ ਪੱਧਰੀ ਅੰਤਰਰਾਸ਼ਟਰੀ ਵਫ਼ਦ ਨਾਲ ਮਹੱਤਵਪੂਰਨ ਮੀਟਿੰਗ ਹੋਈ¢ ਇਸ ਵਫ਼ਦ ਦੀ ਅਗਵਾਈ ਲੀਡਰਜ ਇੰਸਟੀਟਿਊਟ ਆਸਟ੍ਰੇਲੀਆ ਦੇ ਪ੍ਰਧਾਨ ਪ੍ਰੋਫੈਸਰ ਬਰਨਾਰਡ ਮਾਲਿਕ ਨੇ ਕੀਤੀ¢ ਮੀਟਿੰਗ ਦÏਰਾਨ ਪੰਜਾਬ ਵਿਚ ਲੀਡਰਜ ਇੰਟਰਨੈਸ਼ਨਲ ਯੂਨੀਵਰਸਿਟੀ ਸਥਾਪਿਤ ਕਰਨ ਦੇ ਪ੍ਰਸਤਾਵ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ¢ ਮੀਟਿੰਗ ਵਿਚ ਇਹ ਗੱਲ ਜ਼ੋਰ ਦੇ ਨਾਲ ਕਹੀ ਗਈ ਕਿ ਪੰਜਾਬ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਅਤੇ ਰੁਜ਼ਗਾਰ ਲਈ ਵਿਦੇਸ਼ਾਂ ਵੱਲ ਜਾਣ ਦੀ ਲੋੜ ਨਾ ਪਵੇ¢ ਇਸ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਮਲਟੀਨੈਸ਼ਨਲ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਲਈ ਆਕਰਸ਼ਿਤ ਕੀਤਾ ਜਾਵੇ¢ ਪ੍ਰਸਤਾਵਿਤ ਯੂਨੀਵਰਸਿਟੀ ਵਿਚ ਆਧੁਨਿਕ ਤਕਨਾਲੋਜੀ, ਆਈ.ਟੀ., ਐਗਰੀ-ਬਿਜ਼ਨਸ, ਖੋਜ ਅਤੇ ਗਲੋਬਲ ਲੀਡਰਸ਼ਿਪ ਵਰਗੇ ਖੇਤਰਾਂ ਵਿਚ ਪੜ੍ਹਾਈ ਅਤੇ ਖੋਜ ਨੂੰ ਪ੍ਰਮੋਟ ਕੀਤਾ ਜਾਵੇਗਾ¢ ਇਸ ਨਾਲ ਨਾ ਸਿਰਫ਼ ਸਿੱਖਿਆ ਦੇ ਮੌਕੇ ਵਧਣਗੇ, ਸਗੋਂ ਪੰਜਾਬ ਵਿਚ ਰੁਜ਼ਗਾਰ ਅਤੇ ਨਿਵੇਸ਼ ਦੇ ਨਵੇਂ ਦਰਵਾਜ਼ੇ ਵੀ ਖੁਲਣਗੇ¢ਇਸ ਅੰਤਰਰਾਸ਼ਟਰੀ ਵਫ਼ਦ ਵਿਚ ਸਾਬਕਾ ਸੰਸਦ ਮੈਂਬਰ ਡਾ. ਮਾਰਕ ਰੋਬਿਨਸਨ, ਫੇਵਰ ਫਾਊਾਡੇਸ਼ਨ ਦੇ ਡਾਇਰੈਕਟਰ ਪਾਸਟਰ ਕਰਿਸ ਐਟਨ ਅਤੇ ਐਮ.ਐਸ.ਆਈ. ਟੇਲਰ ਵੇਲੱਥ ਮੈਨਜਮੈਂਟ ਦੇ ਭਾਗੀਦਾਰ ਪੀਟਰ ਓ' ਕੈਲਾਗਨ, ਮਨਮੋਹਨ ਸਿੰਘ ਵੀ ਸ਼ਾਮਿਲ ਸਨ¢
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੀ ਰੱਖਿਆ ਕਮੇਟੀ ਦੀ ਸੰਸਦ ਮੈਂਬਰ ਢੇਸੀ ਦੀ ਅਗਵਾਈ 'ਚ ਮੀਟਿੰਗ ਅਗਲੀ ਖ਼ਬਰ ਅਭਿਸ਼ੇਕ ਸ਼ਰਮਾ ਨੰਬਰ 1 'ਤੇ ਬਰਕਰਾਰ, ਸਾਹਿਬਜ਼ਾਦਾ ਨੂੰ ਪਛਾੜ ਕੇ ਨੰਬਰ 2 ਬੱਲੇਬਾਜ਼ ਬਣੇ ਈਸ਼ਾਨ ਕਿਸ਼ਨ <br/>
Ad Position 24