ਦੁਬਈ, 11 ਮਾਰਚ (ਪੀ. ਟੀ. ਆਈ.)-ਖੱਬੇ ਹੱਥ ਦੇ ਹਮਲਾਵਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਬਰਕਰਾਰ ਹਨ | ਉਨ੍ਹਾਂ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਨਿਊਜ਼ੀਲੈਂਡ ਖ਼ਿਲਾਫ਼ ਤੇਜ਼ ਤਰਾਰ ਅਰਧ ਸੈਂਕੜਾ ਲਗਾ ਕੇ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ | ਅਭਿਸ਼ੇਕ ਸ਼ਰਮਾ ਫਾਈਨਲ 'ਚ ਭਾਰਤ ਲਈ ਬੇਹੱਦ ਅਹਿਮ ਖਿਡਾਰੀ ਸਾਬਿਤ ਹੋਏ ਸਨ ਅਤੇ ਉਨ੍ਹਾਂ ਧਮਾਕੇਦਾਰ ਬੱਲੇਬਾਜ਼ੀ ਨਾਲ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ ਸੀ | ਉਹ ਪਿਛਲੇ ਕਾਫੀ ਸਮੇਂ ਤੋਂ ਨੰਬਰ ਇਕ ਟੀ-20 ਬੱਲੇਬਾਜ਼ ਬਣੇ ਹੋਏ ਹਨ | ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਕ ਹੋਰ ਭਾਰਤੀ ਈਸ਼ਾਨ ਕਿਸ਼ਨ ਨੂੰ ਵੀ ਵੱਡਾ ਫਾਇਦਾ ਹੋਇਆ ਹੈ | ਖੱਬੇ ਹੱਥ ਦੇ ਇਸ ਵਿਕਟਕੀਪਰ ਬੱਲੇਬਾਜ਼ ਨੇ ਟੂਰਨਾਮੈਂਟ 'ਚ ਕੁੱਲ 317 ਦੌੜਾ ਬਣਾ ਕੇ ਸ਼ਾਨਦਾਰ ਛਾਪ ਛੱਡੀ ਹੈ | ਇਸ ਪ੍ਰਦਰਸ਼ਨ ਦੀ ਬਦੌਲਤ ਉਹ ਦੋ ਸਥਾਨ ਉਪਰ ਚੜ੍ਹ ਕੇ ਦੂਜੇ ਨੰਬਰ 'ਤੇ ਪਹੁੰਚ ਗਏ ਹਨ | ਈਸ਼ਾਨ ਕਿਸ਼ਨ ਨੇ ਆਪਣੇ ਕਰੀਅਰ ਦੀ ਸਰਬੋਤਮ ਰੇਟਿੰਗ ਹਾਸਲ ਕੀਤੀ ਹੈ ਅਤੇ ਉਹ ਹੁਣ ਅਭਿਸ਼ੇਕ ਸ਼ਰਮਾ ਤੋਂ ਸਿਰਫ਼ 4 ਰੇਟਿੰਗ ਅੰਕ ਪਿੱਛੇ ਹਨ | ਸਿਖਰਲੇ 10 ਬੱਲੇਬਾਜ਼ਾਂ 'ਚ ਸ਼ਾਮਿਲ ਹੋਰ ਭਾਰਤੀਆਂ 'ਚ ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਵੀ ਹਨ | ਤਿਲਕ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 7ਵੇਂ ਸਥਾਨ 'ਤੇ ਪਹੁੰਚ ਗਏ ਹਨ | ਟੀ-20 ਬੱਲੇਬਾਜ਼ਾਂ 'ਚ ਤੀਜੇ ਸਥਾਨ 'ਤੇ ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ ਹਨ, ਜਦੋਂਕਿ ਚੌਥੇ ਸਥਾਨ 'ਤੇ ਇੰਗਲੈਂਡ ਦੇ ਫਿਲ ਸਾਲਟ ਹਨ | 5ਵੇਂ ਸਥਾਨ 'ਤੇ ਸ੍ਰੀਲੰਕਾ ਦੇ ਪûਮ ਨਿਸਾਂਕਾ ਹੈ | ਸੰਜੂ ਸੈਮਸਨ ਨੇ 18 ਸਥਾਨਾਂ ਦੀ ਛਾਲ ਮਾਰੀ ਹੈ | ਉਹ ਹੁਣ 22ਵੇਂ ਸਥਾਨ 'ਤੇ ਪਹੁੰਚ ਗਏ ਹਨ |
ਖੇਡ ਸੰਸਾਰ
Free
ਅਭਿਸ਼ੇਕ ਸ਼ਰਮਾ ਨੰਬਰ 1 'ਤੇ ਬਰਕਰਾਰ, ਸਾਹਿਬਜ਼ਾਦਾ ਨੂੰ ਪਛਾੜ ਕੇ ਨੰਬਰ 2 ਬੱਲੇਬਾਜ਼ ਬਣੇ ਈਸ਼ਾਨ ਕਿਸ਼ਨ <br/>
ਅਜੀਤ ਡੈਸਕ
12-03-2026