ਨਵੀਂ ਦਿੱਲੀ, 11 ਮਾਰਚ (ਪੀ. ਟੀ. ਆਈ.)-ਪੱਛਮੀ ਏਸ਼ੀਆ 'ਚ ਚੱਲ ਰਹੇ ਟਕਰਾਅ ਕਾਰਨ ਅਹਿਮਦਾਬਾਦ 'ਚ ਹੋਣ ਵਾਲੀ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਮਹਾਂਦੀਪੀ ਟੂਰਨਾਮੈਂਟ, ਜੋ 1 ਤੋਂ 10 ਅਪ੍ਰੈਲ ਤੱਕ ਹੋਣਾ ਸੀ, ਨੂੰ ਇਕ ਮਹੀਨੇ ਤੋਂ ਵੱਧ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹੁਣ 12 ਤੋਂ 17 ਮਈ ਤੱਕ ਕਰਵਾਇਆ ਜਾਵੇਗਾ | ਏਸ਼ੀਅਨ ਵੇਟਲਿਫਟਿੰਗ ਫੈਡਰੇਸ਼ਨ (ਏ.ਡਬਲਯੂ.ਐਫ.) ਨੇ ਕਿਹਾ ਕਿ ਸੁਰੱਖਿਅਤ ਅਤੇ ਸੁਚਾਰੂ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਮਾਂ-ਸਾਰਣੀ ਮੁੜ ਨਿਰਧਾਰਿਤ ਕੀਤੀ ਗਈ ਹੈ |
ਖੇਡ ਸੰਸਾਰ
Free
ਭਾਰਤ 'ਚ ਹੋਣ ਵਾਲੀ ਏਸ਼ਿਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਮੁਲਤਵੀ
ਅਜੀਤ ਡੈਸਕ
12-03-2026