20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਵੈਨਕੂਵਰ ਦੀ ਪੰਜਾਬਣ ਵਿਦਿਆਰਥਣ ਨੇ ਜਿੱਤਿਆ 'ਹੈਰੀਟੇਜ ਫੇਅਰ ਨੈਸ਼ਨਲ ਸ਼ੋਅਕੇਸ' <br/>

Ad Position 21
No active advertisement
ਅਜੀਤ ਡੈਸਕ 12-03-2026
ਐਬਟਸਫੋਰਡ, 11 ਮਾਰਚ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀਆਂ ਇਤਿਹਾਸਕ ਘਟਨਾਵਾਂ ਤੇ ਇਤਿਹਾਸ ਬਾਰੇ ਡੰੂਘੀ ਜਾਣਕਾਰੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ 'ਕੈਨੇਡਾ'ਜ਼ ਹਿਸਟਰੀ ਸੁਸਾਇਟੀ' ਵਲੋਂ ਵੈਨਕੂਵਰ ਨਿਵਾਸੀ 12 ਸਾਲਾ ਪੰਜਾਬਣ ਵਿਦਿਆਰਥਣ ਜੈਸਮੀਨ ਕੌਰ ਸੋਢੀ ਨੂੰ 'ਹੈਰੀਟੇਜ ਫੇਅਰ ਨੈਸ਼ਨਲ ਸ਼ੋਅਕੇਸ' ਦੀ ਜੇਤੂ ਮੁਕਾਬਲੇਬਾਜ਼ ਤਹਿਤ 500 ਡਾਲਰ ਦੇ ਕੇ ਸਨਮਾਨਿਤ ਕੀਤਾ ਹੈ ਅਤੇ ਉਸ ਵਲੋਂ ਦਿੱਤੀ ਇਤਿਹਾਸਕ ਜਾਣਕਾਰੀ ਨੂੰ ਕੈਨੇਡਾ ਹਿਸਟਰੀ ਮੈਗਜ਼ੀਨ ਵਿਚ ਛਾਪਿਆ ਜਾਵੇਗਾ | 'ਕੈਨੇਡਾ'ਜ਼ ਹਿਸਟਰੀ ਸੁਸਾਇਟੀ' ਵਲੋਂ ਕੈਨੇਡਾ ਭਰ 'ਚ ਵਸਦੇ ਚੌਥੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ 'ਹੈਰੀਟੇਜ ਫੇਅਰ ਨੈਸ਼ਨਲ ਸ਼ੋਅਕੇਸ' ਮੁਕਾਬਲਾ ਕਰਵਾਇਆ ਗਿਆ ਸੀ | ਵੈਨਕੂਵਰ ਦੇ ਜੇ. ਡਬਲਿਊ ਸਕਸੈਸਮਿੱਥ ਐਲੀਮੈਂਟਰੀ ਸਕੂਲ ਵਿਖੇ 6ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਸੋਢੀ ਨੇ ਉਨ੍ਹਾਂ ਜੁਝਾਰੂ ਮਾਵਾਂ ਬਾਰੇ ਸ਼ੋਅਕੇਸ 'ਚ ਦੱਸਿਆ, ਜਿਨ੍ਹਾਂ ਨੇ 1971 ਵਿਚ ਵੈਨਕੂਵਰ ਦੇ ਰੇਮੁਰ ਇਲਾਕੇ 'ਚ ਰੇਲਵੇ ਦੀ ਪਟੜੀ 'ਤੇ ਓਵਰਪਾਸ ਬਣਾਉਣ ਲਈ ਸੰਘਰਸ਼ ਕੀਤਾ ਸੀ, ਜਿਥੋਂ ਉਨ੍ਹਾਂ ਦੇ ਤੇ ਇਲਾਕੇ ਦੇ ਵਿਦਿਆਰਥੀ ਸਕੂਲ ਜਾਣ ਲਈ ਰੇਲਵੇ ਲਾਈਨ ਪਾਰ ਕਰਦੇ ਸਨ | ਕੈਨੇਡਾ ਦੇ ਇਤਿਹਾਸ ਬਾਰੇ ਪੁਖਤਾ ਜਾਣਕਾਰੀ ਰੱਖਣ ਵਾਲੀ ਜੈਸਮੀਨ ਕੌਰ ਸੋਢੀ ਇਹ ਕੌਮੀ ਵਿਰਾਸਤੀ ਸ਼ੋਅਕੇਸ ਜਿੱਤਣ ਵਾਲੀ ਇੱਕੋ-ਇੱਕ ਪੰਜਾਬੀ ਵਿਦਿਆਰਥਣ ਹੈ |

Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆਂ ਦਾ ਫਰੀਮਾਂਟ ਸ਼ਹਿਰ ਅਮਰੀਕਾ ਦੇ ਸਭ ਤੋਂ ਖੁਸ਼ਹਾਲ ਸ਼ਹਿਰਾਂ 'ਚੋਂ ਨੰਬਰ ਇਕ 'ਤੇ ਅਗਲੀ ਖ਼ਬਰ ਬਰਤਾਨੀਆ ਦੀ ਰੱਖਿਆ ਕਮੇਟੀ ਦੀ ਸੰਸਦ ਮੈਂਬਰ ਢੇਸੀ ਦੀ ਅਗਵਾਈ 'ਚ ਮੀਟਿੰਗ
Ad Position 24