20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕੈਲੀਫੋਰਨੀਆਂ ਦਾ ਫਰੀਮਾਂਟ ਸ਼ਹਿਰ ਅਮਰੀਕਾ ਦੇ ਸਭ ਤੋਂ ਖੁਸ਼ਹਾਲ ਸ਼ਹਿਰਾਂ 'ਚੋਂ ਨੰਬਰ ਇਕ 'ਤੇ

Ad Position 21
No active advertisement
ਅਜੀਤ ਡੈਸਕ 12-03-2026
ਵੱਡੀ ਗਿਣਤੀ 'ਚ ਵਸਦੇ ਹਨ ਪੰਜਾਬੀ ਭਾਈਚਾਰੇ ਦੇ ਲੋਕ
ਸਾਨ ਫਰਾਂਸਿਸਕੋ, 11 ਮਾਰਚ (ਐਸ. ਅਸ਼ੋਕ ਭੌਰਾ)-ਇਕ ਨਵੇਂ ਅਧਿਐਨ ਅਨੁਸਾਰ ਕੈਲੀਫੋਰਨੀਆ ਦੇ ਫਰੀਮਾਂਟ ਸ਼ਹਿਰ ਨੂੰ ਅਮਰੀਕਾ ਦਾ ਸਭ ਤੋਂ ਖੁਸ਼ਹਾਲ ਸ਼ਹਿਰ ਚੁਣਿਆ ਗਿਆ ਹੈ | ਇਹ ਸ਼ਹਿਰ 2025 ਦੀ ਸੂਚੀ 'ਚ ਵੀ ਸਿਖਰ 'ਤੇ ਰਿਹਾ ਸੀ | ਵਾਲਿਟਹੱਬ ਦੀ ਦਰਜਾਬੰਦੀ ਦਾ ਅਹਿਮ ਤੇ ਪ੍ਰਮੁੱਖ ਕਾਰਨ ਇਥੇ ਵਸਦੇ 80 ਫ਼ੀਸਦੀ ਲੋਕਾਂ ਦੀ ਸਾਲਾਨਾ ਆਮਦਨ 75,000 ਡਾਲਰ ਤੋਂ ਵੱਧ ਹੈ | ਜ਼ਿਕਰਯੋਗ ਹੈ ਕਿ ਇਸ ਸ਼ਹਿਰ ਵਿਚ ਪੰਜਾਬੀ ਭਾਈਚਾਰਾ ਵੀ ਵੱਡੀ ਗਿਣਤੀ 'ਚ ਵਸਦਾ ਹੈ | ਕੈਲੀਫੋਰਨੀਆ ਦੇ ਪੰਜ ਹੋਰ ਸ਼ਹਿਰਾਂ ਨੇ ਚੋਟੀ ਦੇ 25 ਸਭ ਤੋਂ ਖੁਸ਼ਹਾਲ ਸ਼ਹਿਰਾਂ ਵਿਚ ਆਪਣੀ ਥਾਂ ਬਣਾਈ ਹੈ | ਇਨ੍ਹਾਂ ਵਿਚ ਇਰਵਿਨ (8), ਸੈਨਹੋਜੇ (10), ਸਾਨ ਫਰਾਂਸਿਸਕੋ (17), ਸੈਨ ਡਿਏਗੋ (21) ਅਤੇ ਹੰਟਿੰਗਟਨ ਬੀਚ (25) ਸ਼ਾਮਿਲ ਹਨ | ਲਾਸ ਏਾਜਲਸ ਨੂੰ ਕੁੱਲ ਮਿਲਾ ਕੇ 87ਵਾਂ ਸਭ ਤੋਂ ਖੁਸ਼ਹਾਲ ਸ਼ਹਿਰ ਦਰਜਾ ਦਿੱਤਾ ਗਿਆ ਹੈ, ਭਾਵਨਾਤਮਕ ਅਤੇ ਸਰੀਰਕ ਤੰਦਰੁਸਤੀ ਲਈ 75ਵਾਂ, ਆਮਦਨ ਅਤੇ ਰੁਜ਼ਗਾਰ ਲਈ 96ਵਾਂ ਅਤੇ ਭਾਈਚਾਰੇ ਅਤੇ ਵਾਤਾਵਰਣ ਲਈ 126ਵਾਂ ਸਥਾਨ ਮਿਲਿਆ ਹੈ |182 ਵਿਚੋਂ ਨਿਊਯਾਰਕ ਸਿਟੀ ਨੂੰ ਭਾਵਨਾਤਮਕ ਅਤੇ ਸਰੀਰਕ ਤੰਦਰੁਸਤੀ ਲਈ 48ਵਾਂ, ਭਾਈਚਾਰੇ ਅਤੇ ਵਾਤਾਵਰਣ ਲਈ 71ਵਾਂ ਅਤੇ ਆਮਦਨ ਅਤੇ ਰੁਜ਼ਗਾਰ ਲਈ 152ਵਾਂ ਸਥਾਨ ਮਿਲਿਆ ਹੈ | ਵਾਲਿਟਹੱਬ ਨੇ 182 ਸਭ ਤੋਂ ਵੱਡੇ ਅਮਰੀਕੀ ਸ਼ਹਿਰਾਂ ਦਾ ਵਿਸ਼ਲੇਸ਼ਣ ਕੀਤਾ ਸੀ ਅਤੇ ਖੁਸ਼ਹਾਲ 29 ਮੁੱਖ ਸੂਚਕ ਸ਼ਹਿਰਾਂ ਵਿਚ ਉਨ੍ਹਾਂ ਦਾ ਮੁਲਾਂਕਣ ਕੀਤਾ, ਜਿਸ ਵਿਚ ਤਣਾਅ ਦਰ, ਆਮਦਨੀ ਵਿਚ ਵਾਧਾ ਅਤੇ ਔਸਤ ਰੋਜ਼ਾਨਾ ਵਿਹਲਾ ਸਮਾਂ ਸ਼ਾਮਿਲ ਹੈ | ਅਧਿਐਨਾਂ ਅਨੁਸਾਰ 75,000 ਡਾਲਰ ਤੱਕ ਆਮਦਨ ਵਧਾਉਣ ਨਾਲ ਖੁਸ਼ੀ ਵਧਦੀ ਹੈ | ਫਰੀਮਾਂਟ 'ਚ ਤਲਾਕ ਦੀ ਦਰ ਸਿਰਫ਼ 9.3 ਫ਼ੀਸਦੀ ਹੈ | ਨਿਊਯਾਰਕ ਸਿਟੀ ਸਭ ਤੋਂ ਖੁਸ਼ਹਾਲ 59ਵੇਂ ਸਥਾਨ 'ਤੇ ਆਇਆ ਹੈ | ਨਿਊ ਜਰਸੀ ਵਿਚ, ਨਿਊਯਾਰਕ 147ਵੇਂ ਨੰਬਰ 'ਤੇ ਸਭ ਤੋਂ ਖੁਸ਼ਹਾਲ ਦਰਜਾਬੰਦੀ ਵਿਚ ਹੇਠਾਂ ਆਇਆ ਹੈ |

Ad Position 22
No active advertisement
ਪਿਛਲੀ ਖ਼ਬਰ ਲਿਜੈਂਡ ਲੀਗ ਕ੍ਰਿਕਟ ਦੇ ਮੈਚਾਂ ਦੀ ਕੁਮੈਂਟਰੀ ਹੁਣ ਪੰਜਾਬੀ 'ਚ ਜੀ.ਟੀ.ਸੀ. ਪੰਜਾਬੀ 'ਤੇ <br/> ਅਗਲੀ ਖ਼ਬਰ ਵੈਨਕੂਵਰ ਦੀ ਪੰਜਾਬਣ ਵਿਦਿਆਰਥਣ ਨੇ ਜਿੱਤਿਆ 'ਹੈਰੀਟੇਜ ਫੇਅਰ ਨੈਸ਼ਨਲ ਸ਼ੋਅਕੇਸ' <br/>
Ad Position 24