20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਲਿਜੈਂਡ ਲੀਗ ਕ੍ਰਿਕਟ ਦੇ ਮੈਚਾਂ ਦੀ ਕੁਮੈਂਟਰੀ ਹੁਣ ਪੰਜਾਬੀ 'ਚ ਜੀ.ਟੀ.ਸੀ. ਪੰਜਾਬੀ 'ਤੇ <br/>

Ad Position 21
No active advertisement
ਅਜੀਤ ਡੈਸਕ 12-03-2026

ਜਲੰਧਰ, 11 ਮਾਰਚ (ਅਜੀਤ ਬਿਊਰੋ)-ਸੈਟੇਲਾਈਟ ਟੈਲੀਵਿਜ਼ਨ ਦੇ ਇਤਿਹਾਸ ਵਿਚ ਪਹਿਲੀ ਵਾਰ ਲਿਜੈਂਡ ਲੀਗ ਕ੍ਰਿਕਟ ਦੀ ਕੁਮੈਂਟਰੀ ਹੁਣ ਪੰਜਾਬੀ ਵਿਚ ਸੁਣਾਈ ਦੇਵੇਗੀ¢ 11 ਮਾਰਚ ਤੋਂ ਕ੍ਰਿਕਟ ਪ੍ਰੇਮੀਆਂ ਲਈ ਇਕ ਨਵਾਂ ਅਧਿਆਇ ਸ਼ੁਰੂ ਹੋਣ ਜਾ ਰਿਹਾ ਹੈ, ਕਿਉਂਕਿ ਪੂਰੀ ਲੀਗ ਹੁਣ ਜੀ.ਟੀ.ਸੀ. ਪੰਜਾਬੀ 'ਤੇ ਪੰਜਾਬੀ ਕਮੈਂਟਰੀ ਦੇ ਨਾਲ ਦਿਖਾਈ ਜਾਵੇਗੀ¢ ਛੱਕਿਆਂ ਦੀ ਗੂੰਜ ਹੋਵੇ ਜਾਂ ਆਖਰੀ ਓਵਰ ਦਾ ਰੋਮਾਂਚ, ਕ੍ਰਿਕਟ ਦੇ ਹਰ ਪਲ ਨੂੰ ਹੁਣ ਉਸ ਭਾਸ਼ਾ 'ਚ ਸੁਣਿਆ ਜਾਵੇਗਾ, ਜੋ ਪੰਜਾਬ ਦੇ ਦਿਲਾਂ ਨਾਲ ਸਿੱਧੀ ਗੱਲ ਕਰਦੀ ਹੈ¢ ਪੰਜਾਬ ਹੀ ਨਹੀਂ, ਸਾਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਲਈ ਇਹ ਇਕ ਖਾਸ ਮੌਕਾ ਹੋਵੇਗਾ¢ ਇਹ ਲੀਗ 11 ਮਾਰਚ ਤੋਂ 27 ਮਾਰਚ ਤੱਕ ਚੱਲੇਗੀ | ਇਸ ਦੇ ਮੈਚ ਪੰਜ ਵੱਖ–ਵੱਖ ਸ਼ਹਿਰਾਂ ਹਲਦਵਾਨੀ, ਗਵਾਲੀਅਰ, ਅੰਮਿ੍ਤਸਰ, ਗ੍ਰੇਟਰ ਨੋਇਡਾ ਅਤੇ ਆਗਰਾ 'ਚ ਖੇਡੇ ਜਾਣਗੇ ¢ਇਸ ਇਤਿਹਾਸਕ ਕਦਮ ਬਾਰੇ ਗੱਲ ਕਰਦੇ ਹੋਏ ਜੀ.ਟੀ.ਸੀ. ਨੈੱਟਵਰਕ ਦੇ ਸੰਸਥਾਪਕ ਰਬਿੰਦਰਾ ਨਾਰਾਇਣ ਨੇ ਕਿਹਾ ਕਿ ਕ੍ਰਿਕਟ 'ਚ ਜੋਸ਼ ਹਮੇਸ਼ਾ ਰਿਹਾ ਹੈ ਅਤੇ ਪੰਜਾਬ ਵਿਚ ਵੀ ਜੋਸ਼ ਕਦੇ ਘੱਟ ਨਹੀਂ ਹੁੰਦਾ¢ਜਦੋਂ ਕ੍ਰਿਕਟ ਪੰਜਾਬੀ 'ਚ ਸੁਣੋਗੇ ਤਾਂ ਲੱਗੇਗਾ ਜਿਵੇਂ ਮੈਚ ਆਪਣੇ ਹੀ ਵਿਹੜੇ 'ਚ ਹੋ ਰਿਹਾ ਹੋਵੇ¢ਲੀਗ ਦਾ ਪਹਿਲਾ ਮੁਕਾਬਲਾ 11 ਮਾਰਚ ਨੂੰ ਹਲਦਵਾਨੀ 'ਚ ਮੁੰਬਈ ਸਪਾਰਟਨ ਅਤੇ ਇੰਡੀਅਨ ਕੈਪੀਟਲਸ ਦੇ ਦਰਮਿਆਨ ਖੇਡਿਆ ਗਿਆ | ਅੰਮਿ੍ਤਸਰ 'ਚ ਦੁਪਹਿਰ ਦੇ ਮੈਚ ਹੋਣਗੇ, ਜਦਕਿ ਗਵਾਲੀਅਰ ਅਤੇ ਗ੍ਰੇਟਰ ਨੋਇਡਾ 'ਚ ਸ਼ਾਮ ਦੇ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣਗੇ¢

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਫਿਰੋਜ਼ਪੁਰ ਸ਼ਹਿਰੀ ਦੀ ਮਹੀਨਾਵਾਰ ਮੀਟਿੰਗ-ਮੰਗਾਂ 'ਤੇ ਵਿਚਾਰ ਚਰਚਾ ਅਗਲੀ ਖ਼ਬਰ ਕੈਲੀਫੋਰਨੀਆਂ ਦਾ ਫਰੀਮਾਂਟ ਸ਼ਹਿਰ ਅਮਰੀਕਾ ਦੇ ਸਭ ਤੋਂ ਖੁਸ਼ਹਾਲ ਸ਼ਹਿਰਾਂ 'ਚੋਂ ਨੰਬਰ ਇਕ 'ਤੇ
Ad Position 24