ਫ਼ਿਰੋਜ਼ਪੁਰ, 11 ਮਾਰਚ (ਗੁਰਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰ 295 ਬਲਾਕ ਫਿਰੋਜ਼ਪੁਰ ਸ਼ਹਿਰੀ ਦੀ ਮਹੀਨਾਵਾਰ ਮੀਟਿੰਗ ਡਾ. ਭਜਨ ਸਿੰਘ ਗਿੱਲ ਦੀ ਅਗਵਾਈ ਵਿਚ ਹੋਈ ਜਿਸ ਵਿਚ 45 ਡਾਕਟਰ ਸਾਥੀਆਂ ਨੇ ਹਿੱਸਾ ਲਿਆ | ਮੀਟਿੰਗ ਦੇ ਸ਼ੁਰੂ ਵਿਚ ਡਾ. ਗੁਰਦੀਪ ਸਿੰਘ ਨੇ ਸੰਬੋਧਨ ਕਰਦੇ ਹੋਏ ਪਿਛਲੇ ਮਹੀਨੇ ਹੋਈ ਕਨਵੈੱਨਸ਼ਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਕਨਵੈੱਨਸ਼ਨ ਵਿਚ ਲਗਭਗ ਇਕ ਹਜਾਰ ਡਾਕਟਰ ਸਾਥੀਆਂ ਨੇ ਹਿੱਸਾ ਲਿਆ | ਉਮੀਦ ਕਰਦੇ ਹਾਂ ਕਿ ਸਰਕਾਰ ਜਲਦੀ ਹੀ ਉਹਨਾਂ ਦੀਆਂ ਸਾਰੀਆਂ ਮੰਗਾਂ ਉੱਤੇ ਵਿਚਾਰ ਕਰੇਗੀ ਅਤੇ ਉਹਨਾਂ ਨੂੰ ਪੂਰਾ ਕਰਨ ਦਾ ਯਤਨ ਕਰੇਗੀ | ਇਸ ਤੋਂ ਬਾਅਦ ਡਾਕਟਰ ਰਣਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਇਲੈਕਟਰੋ ਹੋਮਿਉਪੈਥੀ ਮੈਡੀਸਨ ਬਾਰੇ ਜਾਣਕਾਰੀ ਦਿੱਤੀ ਅਤੇ ਸਮੂਹ ਸਾਥੀਆਂ ਨੂੰ ਸਾਫ ਸੁਥਰੀ ਪ੍ਰੈਕਟਿਸ ਕਰਨ ਦਾ ਸੰਦੇਸ਼ ਦਿੱਤਾ | ਮੀਟਿੰਗ ਦੀ ਸਮਾਪਤੀ 'ਤੇ ਡਾ. ਭਜਨ ਸਿੰਘ ਗਿੱਲ ਨੇ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕੁਝ ਨਵੇਂ ਸਾਥੀਆਂ ਨੂੰ ਯੂਨੀਅਨ ਦੇ ਮੈਂਬਰਸ਼ਿਪ ਕਾਰਡ ਜਾਰੀ ਕੀਤੇ ਗਏ | ਇਸ ਦੌਰਾਨ ਯੂਨੀਅਨ ਦੇ ਸਾਰੇ ਆਗੂ ਸਾਹਿਬਾਨ ਮਹਿਲਾ ਵਿੰਗ ਡਾ. ਕਰਮਜੀਤ ਕੌਰ ਤੋਂ ਇਲਾਵਾ ਪ੍ਰਧਾਨ ਡਾ. ਭਜਨ ਸਿੰਘ ਗਿੱਲ, ਮੀਤ ਪ੍ਰਧਾਨ ਡਾ. ਗੁਲਾਬ ਸਿੰਘ, ਚੇਅਰਮੈਨ ਡਾ. ਗੁਰਦੇਵ ਸਿੰਘ, ਸਟੇਜ ਸੈਕਟਰੀ ਡਾ. ਗੁਰਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ ਜੁਆਇੰਟ ਸਟੇਜ ਸੈਕਟਰੀ, ਹੈੱਡ ਕੈਸ਼ੀਅਰ ਡਾ. ਸੰਜੀਵ ਪਾਸੀ, ਜੋਇੰਟ ਕੈਸ਼ੀਅਰ ਡਾ. ਬਲਜੀਤ ਸਿੰਘ, ਜਰਨਲ ਸਕੱਤਰ ਡਾ. ਤਾਨੀਸ਼ ਵਧਵਾ, ਡਾ. ਨਿਸ਼ਾਨ ਸਿੰਘ ਜੋਇੰਟ ਜਰਨਲ ਸਕੱਤਰ, ਜ਼ਿਲ੍ਹਾ ਮੀਤ ਪ੍ਰਧਾਨ ਡਾ. ਵਰਜਿੰਦਰ ਸਿੰਘ, ਪ੍ਰੈਸ ਸਕੱਤਰ ਡਾ. ਮਨਜੀਤ ਸਿੰਘ ਖਾਈ, ਡਾ. ਅੰਮਿ੍ਤ ਜੁਆਇੰਟ ਪ੍ਰੈਸ ਸਕੱਤਰ, ਮੁੱਖ ਸਲਾਹਕਾਰ ਡਾ. ਰਣਜੀਤ ਸਿੰਘ, ਸਲਾਹਕਾਰ ਡਾ. ਸੁਖਵੰਤ ਸਿੰਘ, ਸਲਾਹਕਾਰ ਡਾ. ਰਾਜੇਸ਼ ਧਵਨ ਸ਼ਾਮਿਲ ਹੋਏ |