26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਲੰਡਨ ਦੀ ਹੰਸਲੋ ਕੌਂਸਲ 'ਚ ਰਿਫਾਰਮ ਯੂ.ਕੇ. ਦੀ ਪਹਿਲੀ ਕੌਂਸਲਰ ਬਣੀ ਬੰਦਨਾ ਚੋਪੜਾ

Ad Position 21
No active advertisement
ਅਜੀਤ ਡੈਸਕ 12-04-2026
ਲੰਡਨ, 11 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਹੰਸਲੋ ਕੌਂਸਲ 'ਚ ਬੀਤੇ ਕੁਝ ਸਮੇਂ ਤੋਂ ਕੁਝ ਵੀ ਸਹੀ ਨਹੀਂ ਚੱਲ ਰਿਹਾ | 7 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਬੀਤੇ 20 ਸਾਲਾਂ ਤੋਂ ਲੇਬਰ ਪਾਰਟੀ ਦੀ ਮੈਂਬਰ ਤੇ 12 ਸਾਲ ਤੋਂ ਕੌਂਸਲਰ ਬੰਦਨਾਂ ਚੋਪੜਾ ਨੇ ਲੇਬਰ ਪਾਰਟੀ ਨੂੰ ਅਲਵਿਦਾ ਕਹਿ ਕੇ ਰਿਫੌਰਮ ਯੂ.ਕੇ. ਪਾਰਟੀ 'ਚ ਸ਼ਾਮਿਲ ਹੋ ਗਈ ਹੈ | ਜਿਸ ਨਾਲ ਰਿਫੌਰਮ ਯੂ.ਕੇ. ਪਾਰਟੀ ਦੀ ਬੰਦਨਾਂ ਹੰਸਲੋ ਕੌਂਸਲ ਦੀ ਪਹਿਲੀ ਕੌਂਸਲਰ ਬਣ ਗਈ ਹੈ | ਇਸ ਦਲ ਬਦਲੀ ਨੂੰ ਲੈ ਕੇ ਲੇਬਰ ਪਾਰਟੀ ਨੇ ਆਲੋਚਨਾ ਕਰਦਿਆਂ ਇਸ ਨੂੰ ਹਾਸੋਹੀਣਾ ਕਦਮ ਕਿਹਾ ਹੈ | ਹੰਸਲੋ ਰਿਫਾਰਮ ਯੂ.ਕੇ. ਦੇ ਚੇਅਰਪਰਸਨ ਪ੍ਰਭਦੀਪ ਸਿੰਘ ਨੇ ਕਿਹਾ ਕਿ ਲੇਬਰ ਪਾਰਟੀ ਨੇ ਦੇਸ਼ ਤੇ ਸਥਾਨਕ ਕੌਂਸਲਾਂ ਵਿਚ ਬਦਲਾਅ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਉਹ ਅਸਫ਼ਲ ਰਹੇ ਹਨ, ਉਨ੍ਹਾਂ ਨੇ ਸਥਾਨਕ ਨਿਵਾਸੀਆਂ ਲਈ ਜੋ ਸੇਵਾਵਾਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ, ਉਹ ਵੀ ਪੂਰਾ ਨਹੀਂ ਕੀਤਾ | ਮੈਨੂੰ ਲੱਗਦਾ ਹੈ ਕਿ ਰਿਫਾਰਮ ਇਕ ਅਜਿਹੀ ਪਾਰਟੀ ਹੈ ਜੋ ਚੁਣੌਤੀ ਦਾ ਸਾਹਮਣਾ ਕਰ ਸਕਦੀ ਹੈ | ਹੰਸਲੋ ਨੂੰ ਮੁੜ ਸੁਰਜੀਤ ਕਰਨ ਲਈ ਰਿਫਾਰਮ ਯੂ.ਕੇ. ਹੀ ਇੱਕੋ ਇਕ ਹੱਲ ਹੈ | ਕੌਂਸਲਰ ਚੋਪੜਾ ਨੇ ਜਿੰਦਗੀ ਦਾ ਜ਼ਿਆਦਾ ਸਮਾਂ ਹੰਸਲੋ ਵਿਚ ਹੀ ਬਿਤਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਜਿਸ ਏਅਰ ਇੰਡੀਆ ਹਾਦਸੇ 'ਚ ਮੇਰੇ ਮਾਪਿਆਂ ਦੀ ਮੌਤ ਹੋਈ ਉਸ ਦੇ ਪਾਇਲਟ ਦੋਸ਼ੀ ਨਹੀਂ ਹੋ ਸਕਦੇ-ਹਰੇਸ਼ ਕੁਬਰੇਭਾਈ ਪਟੇਲ ਅਗਲੀ ਖ਼ਬਰ ਅਮਰੀਕਾ ਤੇ ਈਰਾਨ ਵਿਚਕਾਰ ਜੰਗਬੰਦੀ 'ਚ ਪਾਕਿਸਤਾਨ ਦੀ 'ਮਹੱਤਵਪੂਰਨ ਭੂਮਿਕਾ' ਸ਼ਲਾਘਾਯੋਗ-ਸਟਾਰਮਰ
Ad Position 24