26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜਿਸ ਏਅਰ ਇੰਡੀਆ ਹਾਦਸੇ 'ਚ ਮੇਰੇ ਮਾਪਿਆਂ ਦੀ ਮੌਤ ਹੋਈ ਉਸ ਦੇ ਪਾਇਲਟ ਦੋਸ਼ੀ ਨਹੀਂ ਹੋ ਸਕਦੇ-ਹਰੇਸ਼ ਕੁਬਰੇਭਾਈ ਪਟੇਲ

Ad Position 21
No active advertisement
ਅਜੀਤ ਡੈਸਕ 12-04-2026
ਲੰਡਨ, 11 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਹਿਮਦਾਬਾਦ ਤੋਂ ਲੰਡਨ ਆ ਰਹੇ ਏਅਰ ਇੰਡੀਆ ਦੇ ਹਾਦਸੇ 'ਚ ਮਾਰੇ ਗਏ 72 ਸਾਲਾ ਕੁਬੇਰਭਾਈ ਖੇਮਚੰਦਦਾਸ ਪਟੇਲ ਤੇ 69 ਸਾਲਾ ਬਾਬੀਬੇਨ ਕੁਬੇਰਭਾਈ ਪਟੇਲ ਦੇ ਬੇਟੇ ਹਰੇਸ਼ ਕੁਬੇਰਭਾਈ ਪਟੇਲ ਨੇ ਕਿਹਾ ਕਿ ਜਿਸ ਤਰ੍ਹਾਂ ਹਾਦਸੇ ਲਈ ਪਾਇਲਟ ਨੂੰ ਜਿੰਮੇਵਾਰ ਕਿਹਾ ਜਾ ਰਿਹਾ ਹੈ, ਮੈਂ ਇਸ ਨਾਲ ਸਹਿਮਤ ਨਹੀਂ ਹਾਂ | ਹਰੇਸ਼ ਕੁਬੇਰਭਾਈ ਪਟੇਲ ਦੇ ਮਾਤਾ-ਪਿਤਾ 12 ਜੂਨ, 2025 ਨੂੰ ਉਹਨਾਂ 260 ਲੋਕ ਨਾਲ ਮਾਰੇ ਗਏ ਸਨ, ਜੋ ਜਹਾਜ਼ ਵਿਚ ਸਵਾਰ ਸਨ, ਇਹਨਾਂ ਮਿ੍ਤਕਾਂ 'ਚ 52 ਬਰਤਾਨਵੀ ਨਾਗਰਿਕ ਸ਼ਾਮਲ ਸਨ | 30 ਪਰਿਵਾਰਾਂ ਨੇ ਯੂ.ਕੇ. ਦੀ ਹਵਾਈ ਦੁਰਘਟਨਾਵਾਂ ਜਾਂਚ ਸ਼ਾਖਾ ਨੂੰ ਪੱਤਰ ਲਿਖ ਕੇ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਉਡਾਣ ਦੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ | 12 ਬਰਤਾਨਵੀ ਪਰਿਵਾਰਾਂ ਨੇ ਲਿਖਿਆ ਕਿ ਇਸ ਹਾਦਸੇ ਦੀਆਂ ਘਟਨਾਵਾਂ ਨੂੰ ਹੁਣ ਤੱਕ ਕਿਵੇਂ ਸਮਝਾਇਆ ਗਿਆ ਹੈ, ਇਸ ਬਾਰੇ ਗੰਭੀਰ ਚਿੰਤਾਵਾਂ ਹਨ | 2005 'ਚ ਯੂ.ਕੇ. ਆਏ 49 ਸਾਲਾ ਹਰੇਸ਼ ਨੇ ਕਿਹਾ ਕਿ ਮੈਂ ਉਸ ਦਿਨ ਨੂੰ ਯਾਦ ਨਹੀਂ ਰੱਖਣਾ ਚਾਹੁੰਦਾ | ਮੈਂ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ ਤੇ ਇਹ ਸਾਡੇ ਲਈ ਇਕ ਮੁਸ਼ਕਲ ਸਮਾਂ ਹੈ | ਹਰੇਸ਼ ਨੇ ਕਿਹਾ ਕਿ ਉਹ ਤੇ ਹੋਰ ਪੀੜਤਾਂ ਦੇ ਪਰਿਵਾਰ ਅਜੇ ਵੀ ਸੱਚਾਈ ਦੇ ਸਾਹਮਣੇ ਆਉਣ ਦੀ ਉਡੀਕ ਕਰ ਰਹੇ ਹਨ | ਜੋ ਰਿਪੋਰਟਾਂ ਆਈਆਂ ਹਨ ਕਿ ਭਾਰਤੀ ਜਾਂਚਕਰਤਾ ਹਾਦਸੇ ਪਿੱਛੇ ਪਾਇਲਟ ਨੂੰ ਦੋਸ਼ੀ ਮੰਨਦੇ ਹਨ | ਮੈਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦਾ | ਕੋਈ ਵੀ ਇਸ ਤਰ੍ਹਾਂ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਕਿਵੇਂ ਪਾ ਸਕਦਾ ਹੈ? ਇਹ ਇਕ ਤਕਨੀਕੀ ਸਮੱਸਿਆ ਹੋ ਸਕਦੀ ਹੈ | ਜਿਸ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ |
Ad Position 22
No active advertisement
ਪਿਛਲੀ ਖ਼ਬਰ -ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ- ਆਯੁਸ਼ ਫਾਈਨਲ 'ਚ ਪੁੱਜਿਆ <br/> ਅਗਲੀ ਖ਼ਬਰ ਲੰਡਨ ਦੀ ਹੰਸਲੋ ਕੌਂਸਲ 'ਚ ਰਿਫਾਰਮ ਯੂ.ਕੇ. ਦੀ ਪਹਿਲੀ ਕੌਂਸਲਰ ਬਣੀ ਬੰਦਨਾ ਚੋਪੜਾ
Ad Position 24