ਲੈਸਟਰ (ਇੰਗਲੈਂਡ), 11 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਬਿ੍ਟੇਨ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਤ ਪਿ੍ੰਸ ਹੈਰੀ ਖ਼ਿਲਾਫ਼ ਉਸੇ ਭਲਾਈ ਸੰਸਥਾ ਸੈਂਟੇਬਾਲੇ ਵੱਲੋਂ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੀ ਸਥਾਪਨਾ ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਸੀ¢ ਇਹ ਮਾਮਲਾ ਸੰਸਥਾ ਤੇ ਇਸ ਦੇ ਪੁਰਾਣੇ ਪ੍ਰਬੰਧਕਾਂ ਵਿਚਕਾਰ ਚੱਲ ਰਹੇ ਤਿੱਖੇ ਵਿਵਾਦ ਤੋਂ ਬਾਅਦ ਸਾਹਮਣੇ ਆਇਆ ਹੈ | ਸੰਸਥਾ ਦੇ ਬੁਲਾਰੇ ਮੁਤਾਬਕ ਇਹ ਕਾਨੂੰਨੀ ਕਾਰਵਾਈ ਇਕ ਕਥਿਤ ਨਕਾਰਾਤਮਕ ਪ੍ਰਚਾਰ ਮੁਹਿੰਮ ਦੇ ਕਾਰਨ ਕੀਤੀ ਗਈ ਹੈ, ਜਿਸ ਨਾਲ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਸ ਦੇ ਕੰਮਕਾਜ ਵਿਚ ਰੁਕਾਵਟਾਂ ਪੈਦਾ ਹੋਈਆਂ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਰਾਹੀਂ ਅਦਾਲਤ ਤੋਂ ਸੰਸਥਾ ਦੀ ਰੱਖਿਆ, ਸੁਰੱਖਿਆ ਤੇ ਹੋਏ ਨੁਕਸਾਨ ਦੀ ਭਰਪਾਈ ਲਈ ਮੰਗ ਕੀਤੀ ਜਾ ਰਹੀ ਹੈ¢ ਸੰਸਥਾ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਸਾਰੇ ਖਰਚੇ ਬਾਹਰੀ ਸਰੋਤਾਂ ਵੱਲੋਂ ਚੁਕਾਏ ਜਾ ਰਹੇ ਹਨ ਅਤੇ ਸੰਸਥਾ ਦੇ ਧਨ ਦੀ ਵਰਤੋਂ ਨਹੀਂ ਕੀਤੀ ਗਈ | ਮਾਮਲੇ ਵਿਚ ਪਿ੍ੰਸ ਹੈਰੀ ਦੇ ਨਾਲ ਸਾਬਕਾ ਭਰੋਸੇਮੰਦ ਮੈਂਬਰ ਮਾਰਕ ਡਾਇਰ ਨੂੰ ਵੀ ਪੱਖਕਾਰ ਬਣਾਇਆ ਗਿਆ ਹੈ | ਦੂਜੇ ਪਾਸੇ ਪਿ੍ੰਸ ਹੈਰੀ ਤੇ ਮਾਰਕ ਡਾਇਰ ਵੱਲੋਂ ਇਹ ਦੋਸ਼ ਪੂਰੀ ਤਰ੍ਹਾਂ ਰੱਦ ਕਰ ਦਿੱਤੇ ਗਏ ਹਨ¢ ਉਨ੍ਹਾਂ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਇਲਜ਼ਾਮ ਨਿਰਾਧਾਰ ਅਤੇ ਨੁਕਸਾਨਦਾਇਕ ਹਨ ਅਤੇ ਸੰਸਥਾ ਨੂੰ ਅਦਾਲਤੀ ਲੜਾਈ ਦੀ ਬਜਾਏ ਆਪਣੇ ਭਲਾਈ ਕਾਰਜਾਂ 'ਤੇ ਧਿਆਨ ਦੇਣਾ ਚਾਹੀਦਾ ਹੈ | ਗÏਰਤਲਬ ਹੈ ਕਿ ਇਹ ਵਿਵਾਦ ਸੰਸਥਾ ਦੇ ਪ੍ਰਬੰਧਨ ਨੂੰ ਲੈ ਕੇ ਪਿਛਲੇ ਸਮੇਂ ਤੋਂ ਚੱਲ ਰਿਹਾ ਸੀ | ਮਾਰਚ ਮਹੀਨੇ ਦÏਰਾਨ ਇਹ ਮਾਮਲਾ ਅਦਾਲਤ ਵਿਚ ਦਰਜ ਕੀਤਾ ਗਿਆ, ਜਿਸ 'ਚ ਮਾਣਹਾਨੀ ਦੇ ਦੋਸ਼ ਲਗਾਏ ਗਏ ਹਨ | ਇਸ ਤੋਂ ਪਹਿਲਾਂ ਪਿ੍ੰਸ ਹੈਰੀ ਨੇ ਆਪਣੇ ਸਾਥੀ ਸਥਾਪਕ ਨਾਲ ਮਿਲ ਕੇ ਪਿਛਲੇ ਸਾਲ ਸੰਸਥਾ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਦਾ ਕਾਰਨ ਸੰਸਥਾ ਦੇ ਅੰਦਰੂਨੀ ਝਗੜੇ ਦੱਸੇ ਗਏ ਸਨ | ਇਸ ਦÏਰਾਨ ਵਿੱਤੀ ਮਸਲਿਆਂ ਤੇ ਰਕਮ ਇਕੱਠੀ ਕਰਨ ਦੇ ਢੰਗਾਂ ਨੂੰ ਲੈ ਕੇ ਅਸਹਿਮਤੀਆਂ ਸਾਹਮਣੇ ਆਈਆਂ, ਜਿਸ ਨਾਲ ਦੋਹਾਂ ਪੱਖਾਂ ਵਿਚਕਾਰ ਤਣਾਅ ਹੋਰ ਵਧ ਗਿਆ | ਦੋਹਾਂ ਪਾਸਿਆਂ ਵੱਲੋਂ ਇੱਕ-ਦੂਜੇ 'ਤੇ ਦੋਸ਼ ਲਗਾਏ ਗਏ, ਜਿਸ ਕਾਰਨ ਇਹ ਮਾਮਲਾ ਜਨਤਕ ਹੋ ਗਿਆ ਅਤੇ ਸੰਸਥਾ ਦੀ ਸਾਖ ਨੂੰ ਝਟਕਾ ਲੱਗਾ | ਇਸ ਮਾਮਲੇ ਦੀ ਜਾਂਚ ਸੰਬੰਧਿਤ ਨਿਗਰਾਨ ਸੰਸਥਾ ਵੱਲੋਂ ਵੀ ਕੀਤੀ ਗਈ ਸੀ, ਜਿਸ ਨੇ ਦੋਹਾਂ ਪੱਖਾਂ ਨੂੰ ਇਸ ਵਿਵਾਦ ਲਈ ਜ਼ਿੰਮੇਵਾਰ ਕਰਾਰ ਦਿੱਤਾ ਸੀ | ਨਿਗਰਾਨ ਸੰਸਥਾ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਇਸ ਤਰ੍ਹਾਂ ਦੇ ਜਨਤਕ ਝਗੜਿਆਂ ਨਾਲ ਸੰਸਥਾ ਦੇ ਅਸਲ ਉਦੇਸ਼ ਨੂੰ ਨੁਕਸਾਨ ਪਹੁੰਚਦਾ ਹੈ ਤੇ ਇਸ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ | ਯਾਦ ਰਹੇ ਕਿ ਸੈਂਟੇਬਾਲੇ ਸੰਸਥਾ ਦੀ ਸਥਾਪਨਾ 2006 'ਚ ਪਿ੍ੰਸ ਹੈਰੀ ਵੱਲੋਂ ਆਪਣੀ ਮਾਤਾ ਰਾਜਕੁਮਾਰੀ ਡਾਇਨਾ ਦੀ ਯਾਦ 'ਚ ਕੀਤੀ ਗਈ ਸੀ | ਇਹ ਸੰਸਥਾ ਅਫ਼ਰੀਕਾ ਦੇ ਬੋਤਸਵਾਨਾ ਤੇ ਲੇਸੋਥੋ ਦੇ ਨÏਜਵਾਨਾਂ, ਖ਼ਾਸ ਕਰਕੇ ਗੰਭੀਰ ਬਿਮਾਰੀਆਂ ਨਾਲ ਪ੍ਰਭਾਵਿਤ ਬੱਚਿਆਂ ਦੀ ਮਦਦ ਕਰਦੀ ਆ ਰਹੀ ਹੈ | ਪਿ੍ੰਸ ਹੈਰੀ ਵੱਲੋਂ ਇਸ ਸੰਸਥਾ ਲਈ ਵੱਡੀ ਰਕਮ ਦੀ ਸਹਾਇਤਾ ਵੀ ਦਿੱਤੀ ਗਈ ਸੀ, ਜਿਸ