29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਲੈਸਟਰ ਦੇ ਅਜਾਇਬ ਘਰ ਬਚਾਉਣ ਲਈ ਮੁਹਿੰਮ ਨੂੰ ਸਮਰਥਨ ਵਧਿਆ

Ad Position 21
No active advertisement
ਅਜੀਤ ਡੈਸਕ 12-04-2026
ਲੈਸਟਰ (ਇੰਗਲੈਂਡ), 11 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਲੈਸਟਰ ਸ਼ਹਿਰ ਦੇ ਅਜਾਇਬ ਘਰਾਂ ਦੇ ਖੁਲ੍ਹਣ ਦੇ ਸਮੇਂ ਘਟਾਉਣ ਦੇ ਪ੍ਰਸਤਾਵਾਂ ਖਿਲਾਫ਼ ਚੱਲ ਰਹੀ ਮੁਹਿੰਮ ਨੂੰ ਹੁਣ ਵੱਡਾ ਜਨ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ | 3,666 ਤੋਂ ਵੱਧ ਲੋਕਾਂ ਵੱਲੋਂ ਅਰਜ਼ੀ 'ਤੇ ਦਸਤਖ਼ਤ ਕਰਨ ਤੋਂ ਬਾਅਦ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਲੈਸਟਰ ਸ਼ਾਖਾ ਨੇ ਵੀ ਇਸ ਮੁਹਿੰਮ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ | ਸੰਸਥਾ ਵੱਲੋਂ ਲੈਸਟਰ ਦੇ ਮੇਅਰ ਪੀਟਰ ਸੋਲਸਬੇਅ ਅਤੇ ਸਥਾਨਕ ਕੌਂਸਲਰਾਂ ਨਾਲ ਨਾਲ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਗਈ ਹੈ ਕਿ ਉਹ ਅਜਾਇਬ ਘਰਾਂ ਤੱਕ ਲੋਕਾਂ ਦੀ ਪਹੁੰਚ ਬਰਕਰਾਰ ਰੱਖਣ ਲਈ ਕਦਮ ਚੁੱਕਣ | ਜਾਣਕਾਰੀ ਮੁਤਾਬਕ ਨਵੇਂ ਪ੍ਰਸਤਾਵਾਂ ਹੇਠ ਕੁਝ ਅਜਾਇਬ ਘਰਾਂ ਦੇ ਸਮੇਂ ਵਿੱਚ ਕਾਫ਼ੀ ਕਮੀ ਕੀਤੀ ਜਾ ਸਕਦੀ ਹੈ, ਜਿਸ ਨਾਲ ਸਕੂਲਾਂ, ਸੈਲਾਨੀਆਂ ਅਤੇ ਸਥਾਨਕ ਨਿਵਾਸੀਆਂ ਲਈ ਇਤਿਹਾਸ ਨਾਲ ਜੁੜਨ ਦੇ ਮੌਕੇ ਘੱਟ ਹੋ ਜਾਣਗੇ | ਖ਼ਾਸ ਕਰਕੇ ਨਿਊਆਰਕ ਹਾਊਸਜ਼ ਅਜਾਇਬ ਘਰ ਨੂੰ ਸਿਰਫ਼ ਗਰਮੀ ਦੇ ਮਹੀਨਿਆਂ ਵਿੱਚ ਹਫ਼ਤੇ ਦੇ ਇਕ ਦਿਨ ਖੋਲ੍ਹਣ ਦੀ ਗੱਲ ਚਿੰਤਾ ਦਾ ਕਾਰਨ ਬਣੀ ਹੋਈ ਹੈ | ਸੰਸਥਾ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨੇ ਕਿਹਾ ਕਿ ਸ਼ਹਿਰ ਆਪਣੀ ਹੀ ਵਿਰਾਸਤ ਨੂੰ ਬੰਦ ਕਰਕੇ ਸੈਰ-ਸਪਾਟੇ ਨੂੰ ਵਧਾ ਨਹੀਂ ਸਕਦਾ | ਉਨ੍ਹਾਂ ਨੇ ਕਿਹਾ ਕਿ ਲੋਕ ਹਰ ਸਾਲ ਵੱਧ ਕੌਂਸਲ ਕਰ ਭਰ ਰਹੇ ਹਨ, ਪਰ ਜਨ ਸੇਵਾਵਾਂ ਵਿੱਚ ਕਮੀ ਆ ਰਹੀ ਹੈ, ਜਿਸ ਨਾਲ ਲੋਕਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ | ਮੁਹਿੰਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਅਜਾਇਬ ਘਰ ਸਿਰਫ਼ ਇਤਿਹਾਸ ਸੰਭਾਲਣ ਦਾ ਸਾਧਨ ਨਹੀਂ, ਸਗੋਂ ਸੈਰ-ਸਪਾਟੇ ਨੂੰ ਵਧਾਉਣ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਸਮੇਂ ਘਟਾਉਣ ਨਾਲ ਦਰਸ਼ਕਾਂ ਦੀ ਗਿਣਤੀ ਘਟ ਸਕਦੀ ਹੈ, ਜਿਸ ਨਾਲ ਅਗੇ ਹੋਰ ਕਟੌਤੀਆਂ ਜਾਂ ਸਥਾਈ ਬੰਦ ਹੋਣ ਦਾ ਖ਼ਤਰਾ ਵੀ ਬਣ ਸਕਦਾ ਹੈ | ਸੰਸਥਾ ਨੇ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਅਰਜ਼ੀ ਨੂੰ ਸਮਰਥਨ ਦੇ ਕੇ ਅਜਾਇਬ ਘਰਾਂ ਨੂੰ ਬਚਾਉਣ ਲਈ ਅੱਗੇ ਆਉਣ | ਮੁਹਿੰਮਕਾਰਾਂ ਦਾ ਕਹਿਣਾ ਹੈ ਕਿ ਵਧਦਾ ਜਨ ਸਮਰਥਨ ਕੌਂਸਲ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਸਕਦਾ ਹੈ | ਇਸ ਮਾਮਲੇ 'ਤੇ ਸਥਾਨਕ ਕੌਂਸਲਰਾਂ ਵੱਲੋਂ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ |



Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਨੇ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪਿ੍ੰਸ ਹੈਰੀ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਰਜ
Ad Position 24