29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਨੇ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 12-04-2026
ਐਬਟਸਫੋਰਡ, 11 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਪਿਛਲੇ ਕਈ ਦਹਾਕਿਆਂ ਤੋਂ ਸਾਹਿਤਕ ਸਰਗਰਮੀਆਂ ਚ ਮੋਹਰੀ ਰੋਲ ਨਿਭਾਉਣ ਵਾਲੀ ਸਾਹਿਤਕ ਸੰਸਥਾ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ¢ ਸਮਾਗ਼ਮ ਦੀ ਪ੍ਰਧਾਨਗੀ ਪ੍ਰਧਾਨ ਪਿ੍ਤਪਾਲ ਸਿੰਘ ਗਿੱਲ, ਸਕਤੱਰ ਪਲਵਿੰਦਰ ਸਿੰਘ ਰੰਧਾਵਾ, ਉਘੇ ਕਾਰੋਬਾਰੀ ਤੇ ਸਮਾਜ ਸੇਵੀ ਸੁੱਖੀ ਬਾਠ, ਸੀਨੀਅਰ ਸੈਂਟਰ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਅਤੇ ਪੰਜਾਬੀ ਦੇ ਚਰਚਿੱਤ ਸ਼ਾਇਰ ਕਵਿੰਦਰ ਚਾਂਦ ਨੇ ਕੀਤੀ¢ ਇਸ ਸਮਾਗਮ ਚ ਇਸ ਖੇਤਰ ਦੀਆਂ ਸਾਹਿਤਕ, ਸਮਾਜਿਕ ਅਤੇ ਕਲਾ ਖੇਤਰ ਨਾਲ ਸਬੰਧਤ ਉੱਘੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕਰ ਕੇ ਪ੍ਰੋਗਰਾਮ ਦੀ ਸ਼ਾਨ ਚ ਵਾਧਾ ਕੀਤਾ¢ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਮੰਚ ਸੰਚਾਲਨ ਕਰਦਿਆਂ ਸ਼ਾਇਰਾਂ, ਚਿੰਤਕਾਂ ਅਤੇ ਵੱਖ ਵੱਖ ਖੇਤਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਬੜੀ ਤਰਤੀਬ ਨਾਲ ਮੰਚ 'ਤੇ ਸੱਦਾ ਦਿੱਤਾ¢ ਪ੍ਰੋਗਰਾਮ ਦੇ ਸ਼ੁਰੂ ਚ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਸ਼ਾਇਰ ਮੰਗਾ ਬਾਸੀ ਅਤੇ ਤਰਕਸ਼ੀਲ ਆਗੂ ਬਾਈ ਅਵਤਾਰ ਗਿੱਲ ਨੂੰ ਦੋ ਮਿੰਟ ਦਾ ਮÏਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ¢ ਸਭਾ ਦੇ ਪ੍ਰਧਾਨ ਪਿ੍ਤਪਾਲ ਸਿੰਘ ਗਿੱਲ ਨੇ ਸਭਾ ਦੇ ਮਾਣ ਮੱਤੇ ਇਤਿਹਾਸ ਅਤੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਾਹਿਤਕ ਖੇਤਰ ਚ ਪ੍ਰਵੇਸ਼ ਕਰਨ ਵਾਲੇ ਨਵੇਂ ਲੇਖਕਾਂ ਨੂੰ ਸਭਾ ਨਾਲ ਜੁੜਨ ਦਾ ਸੱਦਾ ਦਿੱਤਾ¢ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਸਾਲ 2026 ਦਾ ਸਰਵੋਤਮ ਸਾਹਿਤਕਾਰ ਐਵਾਰਡ ਪੰਜਾਬੀ ਦੇ ਨਾਮਵਰ ਲੇਖਕ ਹਰਚੰਦ ਸਿੰਘ ਬਾਗੜੀ ਨੂੰ ਉਨ•ਾਂ ਦੁਆਰਾ ਸਾਹਿਤ ਖੇਤਰ ਚ ਪਾਏ ਅਹਿਮ ਯੋਗਦਾਨ ਅਤੇ ਮਾਣ ਮੱਤੀਆਂ ਪ੍ਰਾਪਤੀ ਲਈ ਪ੍ਰਦਾਨ ਕੀਤਾ ਗਿਆ¢ ਸਨਮਾਨਿਤ ਸ਼ਖਸ਼ੀਅਤ ਹਰਚੰਦ ਸਿੰਘ ਬਾਗੜੀ ਦੀ ਸਾਹਿਤਕ ਦੇਣ ਬਾਰੇ ਪਰਚਾ ਪੜ•ਦਿਆਂ ਪੱਤਰਕਾਰ ਕੁਲਵੰਤ ਸਰੋਤਾ ਨੇ ਕਿਹਾ ਕਿ ਹਰਚੰਦ ਸਿੰਘ ਬਾਗੜੀ ਨੇ ਵਧੀਆ ਨÏਕਰੀ ਤਿਆਗ ਕੇ ਜਿੰਦਗੀ ਦਾ ਵੱਡਾ ਹਿੱਸਾ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਸਾਹਿਤ ਦੇ ਲੇਖੇ ਲਾ ਦਿੱਤਾ¢ ਦੂਜੇ ਪਰਚੇ ਚ ਅਵਤਾਰ ਸਿੰਘ ਸਿੱਧੂ ਨੇ ਬਾਗੜੀ ਸਾਹਿਬ ਦੇ ਕਾਵਿ ਸਫ਼ਰ ਦੀ ਚਰਚਾ ਕੀਤੀ ਅਤੇ ਕਈ ਰਚਨਾਵਾਂ ਦਾ ਗਾਇਨ ਕੀਤਾ¢ ਤੀਜਾ ਪਰਚਾ ਬਾਗੜੀ ਸਾਹਿਬ ਦੀ ਬੇਟੀ ਰੁਪਿੰਦਰ ਕÏਰ ਬਾਗੜੀ ਪੜਿ•ਆ ਅਤੇ ਉਨ•ਾਂ ਦੀ ਸੰਘਰਸ਼ਮਈ ਜਿੰਦਗੀ ਦਾ ਜਿਕਰ ਕੀਤਾ¢ ਪ੍ਰੋਗਰਾਮ ਚ ਪ੍ਰਸਿੱਧ ਵਿਦਵਾਨ ਮੋਤਾ ਸਿੰਘ ਝੀਤਾ, ਪੰਜਾਬ ਭਵਨ ਦੇ ਸੰਸਥਾਪਕ ਸੁਖਜਿੰਦਰ ਸਿੰਘ ਸੁੱਖੀ ਬਾਠ, ਪ੍ਰਧਾਨ ਅਵਤਾਰ ਸਿੰਘ ਢਿੱਲੋਂ , ਹਰਵਿੰਦਰ ਕÏਰ ਨਿੱਕੀ, ਗੈਰੀ ਥਿੰਦ ਟਰੱਸਟੀ ਸਰੀ ਸਿੱਖਿਆ ਬੋਰਡ, ਸੁਖਬੀਰ ਸਿੰਘ ਬੀਹਲਾ ਰੰਧਾਵਾ, ਡਾ.ਰਣਜੀਤ ਸਿੰਘ ਪੰਨੂ, ਇੰਦਰਪਾਲ ਸਿੰਘ ਸੰਧੂ ਡਾਇਰੈਕਟਰ ਅਤੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਨੇ ਹਰਚੰਦ ਸਿੰਘ ਬਾਗੜੀ ਨੂੰ ਵਿਸ਼ੇਸ਼ ਸਨਮਾਨ ਮਿਲਣ ਦੀ ਮੁਬਾਰਕ ਦਿੰਦਿਆਂ ਉਨ•ਾਂ ਦੀਆਂ ਸਾਹਿਤਕ ਕਿਰਤਾਂ ਦੀ ਤਾਰੀਫ਼ ਕੀਤੀ¢ ਇਸ ਸਮਾਗਮ ਦÏਰਾਨ ਅਨੇਕਾ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੜ•ੀਆਂ ਜਿਨ•ਾਂ ਚ ਦਰਸ਼ਨ ਸਿੰਘ ਸੰਘਾ ਨੇ ਆਪਣੇ ਵੱਖਰੇ ਅੰਦਾਜ਼ ਚ ਮਾਡਰਨ ਬੋਲੀਆਂ ਪੇਸ਼ ਕੀਤੀਆਂ¢ ਦਵਿੰਦਰ ਕÏਰ ਜÏਹਲ ਨੇ ਗੀਤ ਅਤੇ ਜਸਵੀਰ ਭਲੂਰੀਆ ਨੇ ਬੰਦੂਕ ਅਤੇ ਕਲਮ ਬਾਰੇ ਕਵਿਤਾ ਸੁਣਾਈ¢ ਸੁੱਖ ਗੋਹਲਵੜ ਨੇ ਇਕ ਗ਼ਜ਼ਲ ਤਰੰਨਮ ਚ ਪੇਸ਼ ਕੀਤੀ¢ ਇਨ•ਾਂ ਤੋਂ ਇਲਾਵਾ ਹਰਸ਼ਰਨ ਕÏਰ , ਕਰਮਜੀਤ ਕÏਰ , ਮਾਸਟਰ ਅਮਰੀਕ ਸਿੰਘ ਲਹਿਲ , ਗੁਰਮੀਤ ਸਿੰਘ ਕਾਲਕਟ , ਰਾਜਵੰਤ ਰਾਜ ਅਤੇ ਸੁਖਵੀਰ ਸਿੰਘ ਮੁਹਾਲੀ ਨੇ ਕਵਿਤਾਵਾਂ ਅਤੇ ਗ਼ਜ਼ਲਾਂ ਸੁਣਾਈਆਂ¢ਗਾਇਕ ਸੁਰਜੀਤ ਮਾਧੋਪੁਰੀ ਨੇ ਖੂਬਸੂਰਤ ਗੀਤ ਪੇਸ਼ ਕੀਤਾ¢ ਉੱਘੇ ਸ਼ਾਇਰ ਕਵਿੰਦਰ ਚਾਂਦ ਨੇ ਗ਼ਜ਼ਲ ਪੇਸ਼ ਕੀਤੀ¢ ਇੰਦਰਜੀਤ ਧਾਮੀ ਅਤੇ ਸੀਨੀਅਰ ਪੱਤਰਕਾਰ ਅਤੇ ਸ਼ਾਇਰ ਹਰਦਮ ਸਿੰਘ ਮਾਨ ਨੇ ਗ਼ਜ਼ਲਾਂ ਦੀ ਪੇਸ਼ਕਾਰੀ ਕੀਤੀ¢ ਮੇਜਰ ਸਿੰਘ ਡਰੋਲੀ ਭਾਈ ,ਕੁਲਦੀਪ ਸਿੰਘ ਜਗਪਾਲ , ਸੁਖਪ੍ਰੀਤ ਸਿੰਘ ਦÏਲਤ , ਸੁਖਵਿੰਦਰ ਕÏਰ ਸਿੱਧੂ, ਮਨਜੀਤ ਸਿੰਘ ਮੱਲਾ, ਮੀਨੂ ਬਾਵਾ,ਸੁਖਪ੍ਰੀਤ ਬੱਡੋਂ ,ਬਲਬੀਰ ਸਿੰਘ ਸੰਘਾ,ਜਗਦੀਪ ਕÏਰ ਨੂਰਾਨੀ ਅਤੇ ਵੀਤ ਬਾਦਸ਼ਾਹਪੁਰੀ ਨੇ ਗੀਤਾਂ ਗ਼ਜ਼ਲਾਂ ਅਤੇ ਕਵਿਤਾਵਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ¢
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਦੇ ਨਾਮਵਰ ਲੇਖਕ ਹਰਚੰਦ ਸਿੰਘ ਬਾਗੜੀ ਨੂੰ ਉਨ•ਾਂ ਦੀਆਂ ਸਾਹਿਤਕ ਖੇਤਰ ਚ ਪਾਏ ਅਹਿਮ ਯੋਗਦਾਨ ਪਾਉਣ ਲਈ ਸਰਵੋਤਮ ਸਾਹਿਤਕਾਰ -2026 ਪ੍ਰਦਾਨ ਕਰਦਿਆਂ ਉਨ•ਾਂ ਨੂੰ ਲੋਈ, ਸਨਮਾਨ ਚਿੰਨ• ਅਤੇ ਬੰਦ ਲਿਫ਼ਾਫ਼ਾ ਭੇਟ ਕੀਤਾ¢ਸਮਾਗ਼ਮ ਵਿੱਚ ਵਿਸ਼ੇਸ਼ ਤÏਰ ਤੇ ਪਹੁੰਚੇ ਉੱਘੇ ਵਿਦਵਾਨ ਪ੍ਰੋ. ਕਸ਼ਮੀਰਾ ਸਿੰਘ ਨੇ ਸਨਮਾਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਨਮਾਨ ਮਿਲਣ ਤੋਂ ਬਾਦ ਸਮਾਜ ਦੀ ਬਿਹਤਰੀ ਲਈ ਲੇਖਕ ਦੀ ਜਿੰਮੇਵਾਰੀ ਹੋਰ ਵਧ ਜਾਂਦੀ ਹੈ¢ ਉਨ•ਾਂ ਸਭਾ ਵੱਲੋਂ ਕੀਤੇ ਜਾਂਦੇ ਇਸ ਵਧੀਆ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ¢ ਸਨਮਾਨ ਪ੍ਰਾਪਤੀ ਤੋਂ ਬਾਦ ਹਰਚੰਦ ਸਿੰਘ ਬਾਗੜੀ ਲੇਖਕ ਸਭਾ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਕੁੱਝ ਚੋਣਵੀਆਂ ਰਚਨਾਵਾਂ ਵੀ ਸੁਣਾਈਆਂ¢ ਸਭਾ ਵੱਲੋਂ ਅਜਮੇਰ ਸਿੰਘ ਢਿੱਲੋਂ, ਮਾਸਟਰ ਅਮਰੀਕ ਸਿੰਘ ਲਹਿਲ,ਇੰਦਰਪਾਲ ਸਿੰਘ ਸੰਧੂ, ਹਰਸ਼ਰਨ ਕÏਰ, ਸੁਰਜੀਤ ਮਾਧੋਪੁਰੀ, ਸੁਖਬੀਰ ਸਿੰਘ ਬੀਹਲਾ, ਦਰਸ਼ਨ ਸਿੰਘ ਸੰਘਾ, ਬਲਬੀਰ ਸਿੰਘ ਸੰਘਾ, ਪਿ੍ਤਪਾਲ ਸਿੰਘ ਗਿੱਲ,ਅੰਤਰ ਪੰਮਾ, ਸੁੱਖੀ ਬਾਠ ਅਤੇ ਪਲਵਿੰਦਰ ਸਿੰਘ ਰੰਧਾਵਾ ਦੁਆਰਾ ਦਿੱਤੀ ਗਈ ਆਰਥਿਕ ਸਹਾਇਤਾ ਲਈ ਵਿਸ਼ੇਸ਼ ਤÏਰ ਤੇ ਧੰਨਵਾਦ ਕੀਤਾ¢
ਸਮਾਗ਼ਮ ਦÏਰਾਨ ਸੁਖਵਿੰਦਰ ਸਿੰਘ ਤੱਖਰ, ਕਮਲਜੀਤ ਕÏਰ ਜÏਹਲ, ਅਮਰੀਕ ਪਲਾਹੀ, ਗੁਰਮੁੱਖ ਸਿੰਘ ਮੋਰਿੰਡਾ, ਰੂਪ ਬਵੇਜਾ, ਪਰਮਿੰਦਰ ਕÏਰ ਬਾਗੜੀ , ਰਾਜ ਪੰਧੇਰ, ਸ਼ਿੰਦਰ ਪੁਰੇਵਾਲ , ਜਿਲ•ੇ ਸਿੰਘ, ਰਾਜਿੰਦਰ ਸਿੰਘ ਪੰਧੇਰ, ਗੁਰਪ੍ਰੀਤ ਥਿੰਦ, ਪ੍ਰਤਾਪ ਸਿੰਘ ,ਸੁਰਿੰਦਰ ਬੈਂਸ,ਪੂਰਨ ਸੰਘਾ, ਜਸਵੰਤ ਕÏਰ ਜÏਹਲ, ਗੁਰਦਰਸ਼ਨ ਸਿੰਘ ਮਠਾੜੂ, ਡਾ. ਰਾਜਵੰਤ ਸਿੰਘ ਚਿਲਾਣਾ,ਬਲਦੇਵ ਸਿੰਘ ਵਿਰਿਆ, ਪੁਸ਼ਪਾਂਜਲੀ ਮਠਾੜੂ,ਗੁਰਬਚਨ ਸਿੰਘ ਬਰਾੜ ,ਕੇਸਰ ਸਿੰਘ ਕੁਨਰ , ਸੁਪਿੰਦਰ ਸਿੰਘ ਬਾਲਾ,ਦਵਿੰਦਰ ਗਰੇਵਾਲ ਅਤੇ ਗੁਰਦੀਪ ਮੁੰਡੀ ਆਦਿ ਅਨੇਕਾਂ ਸਾਹਿਤ ਪ੍ਰੇਮੀ ਹਾਜਰ ਸਨ¢ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਇਹ ਸਾਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ¢



Ad Position 22
No active advertisement
ਪਿਛਲੀ ਖ਼ਬਰ -ਲਿਟਲ ਅੰਡੇਮਾਨ ਪ੍ਰੋ- ਸੇਕਰ ਪਚਾਈ ਤੇ ਆਰਤੀ ਨੇ ਐਸ.ਯੂ.ਪੀ. ਤਕਨੀਕੀ ਖਿਤਾਬ ਜਿੱਤੇ ਅਗਲੀ ਖ਼ਬਰ ਲੈਸਟਰ ਦੇ ਅਜਾਇਬ ਘਰ ਬਚਾਉਣ ਲਈ ਮੁਹਿੰਮ ਨੂੰ ਸਮਰਥਨ ਵਧਿਆ
Ad Position 24