ਨਵੀਂ ਦਿੱਲੀ, 11 ਅਪ੍ਰੈਲ (ਪੀ.ਟੀ.ਆਈ.)-ਸੇਕਰ ਪਚਾਈ ਨੇ ਸ਼ੁਰੂਆਤੀ ਲਿਟਲ ਅੰਡੇਮਾਨ ਪ੍ਰੋ 2026 ਸਰਫਿੰਗ ਮੁਕਾਬਲੇ ਦੇ ਦੂਜੇ ਦਿਨ ਸਟੈਂਡ-ਅੱਪ ਪੈਡਲਿੰਗ (ਐਸ.ਯੂ.ਪੀ.) ਵਿਚ ਆਪਣਾ ਦਬਦਬਾ ਬਣਾਈ ਰੱਖਿਆ | ਅੰਡੇਮਾਨ ਤੇ ਨਿਕੋਬਾਰ ਟਾਪੂਆਂ 'ਚ ਚੱਲ ਰਹੇ ਇਸ ਮੁਕਾਬਲੇ ਸੇਕਰ ਪਚਾਈ ਨੇ ਪੁਰਸ਼ਾਂ ਦਾ ਤਕਨੀਕੀ ਐਸ.ਯੂ.ਪੀ. ਖਿਤਾਬ ਜਿੱਤਿਆ, ਜਦੋਂ ਕਿ ਆਰਤੀ ਨੇ ਮਹਿਲਾ ਵਰਗ ਵਿਚ ਜਿੱਤ ਦਾ ਦਾਅਵਾ ਕੀਤਾ | ਕਈ ਵਾਰ ਦੇ ਰਾਸ਼ਟਰੀ ਚੈਂਪੀਅਨ ਪਚਾਈ ਨੇ 2 ਕਿਲੋਮੀਟਰ ਤਕਨੀਕੀ ਦÏੜ 10 ਮਿੰਟ, 5.02 ਸਕਿੰਟ 'ਚ ਪੂਰੀ ਕਰਕੇ ਸੋਨ ਤਗਮਾ ਹਾਸਲ ਕੀਤਾ | ਮਹਿਲਾ ਤਕਨੀਕੀ ਐਸ.ਯੂ.ਪੀ. ਸ਼੍ਰੇਣੀ 'ਚ ਆਰਤੀ ਨੇ 13 ਮਿੰਟ 53.20 ਸਕਿੰਟ ਦੇ ਸਮੇਂ ਨਾਲ ਸਿਖਰਲਾ ਸਥਾਨ ਹਾਸਲ ਕੀਤਾ |