29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦੱਖਣੀ ਏਸ਼ੀਆਈ ਯੁਵਾ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਭਾਰਤ ਨੇ ਜਿੱਤੇ 13 ਸੋਨ ਤਗਮੇ <br/>

Ad Position 21
No active advertisement
ਅਜੀਤ ਡੈਸਕ 12-04-2026
ਸ਼ਿਮਲਾ, 11 ਅਪ੍ਰੈਲ (ਪੀ.ਟੀ.ਆਈ.)-ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੇ ਇੱਥੇ ਕਰਵਾਈ ਜਾ ਰਹੀ ਦੱਖਣੀ ਏਸ਼ੀਆਈ ਯੁਵਾ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਆਪਣਾ ਖੇਤਰੀ ਦਬਦਬਾ ਕਾਇਮ ਰੱਖਿਆ ਤੇ ਵੱਖ-ਵੱਖ ਸ਼੍ਰੇਣੀਆਂ ਵਿਚ 13 ਸੋਨ ਤਗਮੇ ਜਿੱਤੇ | ਇਹ ਟੂਰਨਾਮੈਂਟ ਏਸ਼ੀਅਨ ਯੁਵਾ ਚੈਂਪੀਅਨਸ਼ਿਪ ਲਈ ਕੁਆਲੀਫਾਇਰ ਵਜੋਂ ਵੀ ਕੰਮ ਕਰਦਾ ਹੈ | ਭਾਰਤ ਦੇ ਪਿ੍ਯਨੁਜ ਭੱਟਾਚਾਰੀਆ ਨੇ ਅੰਡਰ-19 ਲੜਕਿਆਂ ਦੇ ਸਿੰਗਲਜ਼ ਫਾਈਨਲ 'ਚ ਆਪਣੇ ਹਮਵਤਨ ਪੁਨੀਤ ਬਿਸਵਾਸ ਨੂੰ 3-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ | ਡਬਲਜ਼ ਵਰਗ 'ਚ ਐਮ.ਆਰ. ਬਾਲਾਮੁਰੂਗਨ ਤੇ ਮੇਹਨ ਸੇਂਥਿਲ ਨੇ ਪਹਿਲੇ ਗੇਮ 'ਚ ਪਿੱਛੇ ਰਹਿਣ ਤੋਂ ਬਾਅਦ ਵਾਪਸੀ ਕਰਦੇ ਹੋਏ ਬੰਗਲਾਦੇਸ਼ ਦੇ ਅਬੁਲ ਹਸੀਬ ਤੇ ਨਫੀਜ਼ ਇਕਬਾਲ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ | ਅੰਡਰ-15 ਲੜਕਿਆਂ ਦੇ ਵਰਗ 'ਚ ਆਦਿਤਿਆ ਦਾਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਫਾਈਨਲ 'ਚ ਆਪਣੇ ਹਮਵਤਨ ਅਕਸ਼ੈ ਕਿਰੀਕਾਰਾ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ | ਡਬਲਜ਼ ਦਾ ਖਿਤਾਬ ਵੀ ਭਾਰਤ ਕੋਲ ਰਿਹਾ, ਕਿਉਂਕਿ ਰਿਸ਼ਨ ਚਟੋਪਾਧਿਆਏ ਤੇ ਆਕਾਸ਼ ਰਾਜਵੇਲੂ ਨੇ ਨਿਪਾਲ ਦੇ ਖਿਲਾਫ 5 ਗੇਮਾਂ ਦੇ ਕਠਿਨ ਮੁਕਾਬਲੇ 'ਚ ਜਿੱਤ ਪ੍ਰਾਪਤ ਕੀਤੀ | ਕੁੜੀਆਂ ਦੇ ਵਰਗ 'ਚ ਜੈਨੀਫਰ ਵਰਗੀਸ ਨੇ ਅੰਡਰ-19 ਫਾਈਨਲ 'ਚ ਆਪਣੀ ਹਮਵਤਨ ਅਨੰਨਿਆ ਮੁਰਲੀਧਰਨ ਨੂੰ ਹਰਾ ਕੇ ਇਕ ਗੇਮ ਨਾਲ ਪਿੱਛੇ ਰਹਿਣ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦੋਂ ਕਿ ਅੰਕੋਲਿਕਾ ਚੱਕਰਵਰਤੀ ਨੇ ਅਹੋਨਾ ਰੇ ਨੂੰ ਹਰਾ ਕੇ ਅੰਡਰ-15 ਦਾ ਖਿਤਾਬ ਜਿੱਤਿਆ | ਭਾਰਤ ਨੇ ਕੁੜੀਆਂ ਦੇ ਦੋਵੇਂ ਡਬਲਜ਼ ਵਰਗਾਂ 'ਚ ਵੀ ਕਲੀਨ ਸਵੀਪ ਹਾਸਲ ਕੀਤਾ | ਭਾਰਤ ਦਾ ਦਬਦਬਾ ਮਿਕਸਡ ਡਬਲਜ਼ ਵਰਗ ਵਿਚ ਵੀ ਵਧਿਆ |

Ad Position 22
No active advertisement
ਪਿਛਲੀ ਖ਼ਬਰ ਲਾਲੀ ਬਾਜਵਾ ਵਲੋਂ ਜ਼ਿਲ੍ਹਾ ਸ਼ਹਿਰੀ ਜਥੇਬੰਦੀ 'ਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਅਗਲੀ ਖ਼ਬਰ -ਲਿਟਲ ਅੰਡੇਮਾਨ ਪ੍ਰੋ- ਸੇਕਰ ਪਚਾਈ ਤੇ ਆਰਤੀ ਨੇ ਐਸ.ਯੂ.ਪੀ. ਤਕਨੀਕੀ ਖਿਤਾਬ ਜਿੱਤੇ
Ad Position 24