ਲੰਡਨ, 12 ਅਪ੍ਰੈਲ (ਪੀ.ਟੀ.ਆਈ.)-ਯੂ.ਕੇ. ਦੇ ਪ੍ਰਵਾਸੀ ਸਮੂਹਾਂ ਤੇ ਕਲਾਕਾਰਾਂ ਨੇ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਉਨ੍ਹਾਂ ਦੀ ਸੰਗੀਤਕ ਵਿਰਾਸਤ ਨੂੰ ਪਿਆਰ ਨਾਲ ਯਾਦ ਕੀਤਾ ਹੈ | ਬਿ੍ਟਿਸ਼ ਮੀਡੀਆ ਨੇ ਉਨ੍ਹਾਂ ਦੇ ਸੱਭਿਆਚਾਰਕ ਪ੍ਰਭਾਵ ਨੂੰ ਉਜਾਗਰ ਕੀਤਾ, ਜਿਸ 'ਚ ਅੱਠ ਦਹਾਕਿਆਂ ਤੋਂ ਵੱਧ ਦਾ ਕਰੀਅਰ ਸੀ ਤੇ ਹਜ਼ਾਰਾਂ ਯਾਦਗਾਰੀ ਗੀਤ ਸ਼ਾਮਲ ਸਨ | ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਬੀ.ਬੀ.ਸੀ. ਨੇ ਲਿਖਿਆ ਕਿ ਆਸ਼ਾ ਭੋਂਸਲੇ ਦੀ ਮਖਮਲੀ ਆਵਾਜ਼ ਨੇ ਅਣਗਿਣਤ ਫਿਲਮੀ ਗੀਤਾਂ 'ਚ ਜਾਨ ਪਾ ਦਿੱਤੀ | ਬਾਲੀਵੁੱਡ ਵਿਚ ਉਨ੍ਹਾਂ ਦੇ ਵਿਸ਼ਾਲ ਪ੍ਰਭਾਵ ਨੇ 1997 ਦੇ ਹਿੱਟ ਗੀਤ 'ਬ੍ਰੀਮਫੁੱਲ ਆਫ਼ ਆਸ਼ਾ' ਨੂੰ ਪ੍ਰੇਰਿਤ ਕੀਤਾ ਤੇ ਉਨ੍ਹਾਂ ਨੇ ਬਿ੍ਟਿਸ਼ ਸੰਗੀਤਕਾਰ ਬੁਆਏ ਜਾਰਜ ਨਾਲ ਆਪਣੇ ਸਹਿਯੋਗ ਰਾਹੀਂ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ |