15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

23ਵੇਂ ਸਿਡਨੀ ਵਿਸਾਖੀ ਮੇਲੇ 'ਤੇ ਹਜ਼ਾਰਾਂ ਦਾ ਇਕੱਠ

Ad Position 21
No active advertisement
ਅਜੀਤ ਡੈਸਕ 14-04-2026
ਸਿਡਨੀ, 13 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿਡਨੀ ਦੇ ਪੰਜਾਬੀਆਂ ਦੇ ਗੜ੍ਹ ਬਲੈਕਟਾਊਨ ਵਿੱਚ ਵਿਸਾਖੀ ਮੇਲਾ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ¢ 23ਵੇਂ ਸਾਲ ਵਿੱਚ ਦਾਖਲ ਹੋਇਆ ਇਹ ਮੇਲਾ ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਦੱਸ ਹਜ਼ਾਰ ਤੋਂ ਵੱਧ ਲੋਕਾਂ ਦੀ ਭਾਰੀ ਭੀੜ ਨੇ ਸ਼ਿਰਕਤ ਕਰਕੇ ਇਸ ਨੂੰ ਇਤਿਹਾਸਕ ਬਣਾ ਦਿੱਤਾ¢ ਪੂਰਾ ਮਾਹÏਲ ਪੰਜਾਬੀ ਰੰਗਾਂ ਨਾਲ ਰੰਗਿਆ ਹੋਇਆ ਸੀ ਅਤੇ ਹਰ ਪਾਸੇ ਖੁਸ਼ੀ, ਸਾਂਝ ਅਤੇ ਸੱਭਿਆਚਾਰ ਦੀ ਝਲਕ ਨਜ਼ਰ ਆ ਰਹੀ ਸੀ | ਮੇਲੇ ਦੇ ਪ੍ਰਬੰਧਕ ਹਰਕੀਰਤ ਸਿੰਘ ਸੰਧਰ ਅਤੇ ਦਵਿੰਦਰ ਧਾਰੀਆ ਨੇ ਦੱਸਿਆ ਕਿ ਇਸ ਮਹਾਨ ਉਪਰਾਲੇ ਦੀ ਸ਼ੁਰੂਆਤ 2004 ਵਿੱਚ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੋੜਨ ਲਈ ਕੀਤੀ ਗਈ ਸੀ, ਜੋ ਅੱਜ ਇਕ ਵੱਡੇ ਸੱਭਿਆਚਾਰਕ ਤਿਉਹਾਰ ਦਾ ਰੂਪ ਧਾਰ ਚੁੱਕੀ ਹੈ¢ ਉਨ੍ਹਾਂ ਕਿਹਾ ਕਿ ਇਹ ਮੇਲਾ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਆਪਣੀ ਵਿਰਾਸਤ ਨੂੰ ਸੰਭਾਲਣ ਦਾ ਇਕ ਵੱਡਾ ਮੰਚ ਹੈ¢ ਪ੍ਰੋਗਰਾਮ ਦਾ ਆਗਾਜ਼ ਸਰਕਾਰੀਆ ਗਰੁੱਪ ਵੱਲੋਂ ਰੂਹਾਨੀ ਸ਼ਬਦ ਕੀਰਤਨ ਨਾਲ ਕੀਤਾ ਗਿਆ, ਜਿਸ ਨੇ ਮਾਹÏਲ ਨੂੰ ਆਧਿਆਤਮਿਕ ਰੰਗ ਵਿੱਚ ਰੰਗ ਦਿੱਤਾ¢ ਇਸ ਤੋਂ ਬਾਅਦ ਰਿਦਮ ਆਫ ਭੰਗੜਾ ਤੋਂ ਇੰਦਰ ਸਿੰਘ ਵੱਲੋਂ ਤਿਆਰ ਕੀਤੇ ਮਲਵਈ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੋਹ ਲਿਆ¢ ਖਾਸ ਗੱਲ ਇਹ ਰਹੀ ਕਿ ਰਿਦਮ ਆਫ ਭੰਗੜਾ ਦੀਆਂ 7 ਟੀਮਾਂ ਅਤੇ ਫੋਕ ਐਂਡ ਫੰਕ ਦੀਆਂ 5 ਟੀਮਾਂ ਨੇ ਸਟੇਜ ਉੱਤੇ ਆਪਣੀ ਕਲਾ ਦਾ ਲਾਜਵਾਬ ਪ੍ਰਦਰਸ਼ਨ ਕਰਦਿਆਂ ਸੱਭਿਆਚਾਰਕ ਵਿਰਾਸਤ ਨੂੰ ਜਿਉਂਦਾ ਕੀਤਾ¢ ਗਾਇਕੀ ਦੇ ਮੰਚ 'ਤੇ ਦਵਿੰਦਰ ਧਾਰੀਆ, ਸੁੱਖਵਿੰਦਰ ਕੌਰ ਅਤੇ ਹੋਰ ਕਲਾਕਾਰਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਨੂੰ ਮੋਹ ਲਿਆ | ਇਸ ਮÏਕੇ ਤੇ ਮੁੱਖ ਮਹਿਮਾਨਾਂ ਵਿੱਚ ਐਮ ਪੀ ਵਾਰਨ ਕਿਰਬੀ, ਮਾਣਯੋਗ ਐਡ ਹੋਸਿਕ ਅਤੇ ਬਲੈਕਟਾਊਨ ਕÏਾਸਲ ਦੇ ਕÏਾਸਲਰ ਜੁਗਨਦੀਪ ਸਿੰਘ ਅਤੇ ਮਨਿੰਦਰ ਸਿੰਘ , ਬੈਨਜਾਮਿਨ ਸੁਸਾਈ, ਪੈਰਾਮੈਟਾ ਤੋਂ ਸਮੀਰ ਪਾਂਡੇ ਨੇ ਸ਼ਿਰਕਤ ਕੀਤੀ ਅਤੇ ਸਾਰਿਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ | ਮੇਲੇ ਵਿੱਚ ਸਿੱਖਿਆ ਅਤੇ ਖੇਡਾਂ ਨੂੰ ਵੀ ਖਾਸ ਤਰਜੀਹ ਦਿੱਤੀ ਗਈ | ਪਾਇਨਰ ਕੋਚਿੰਗ ਵੱਲੋਂ ਬੱਚਿਆਂ ਦੀ ਸਿੱਖਿਆ ਅਤੇ ਮਜ਼ਬੂਤ ਨੀਂਹ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ | ਮੈਕੈਲਿਨ ਕਾਲਜ ਤੋਂ ਜੁਗਨਦੀਪ ਸਿੰਘ ਜਵਾਹਰਵਾਲਾ ਵੱਲੋਂ ਲਿਆਂਦੀ ਰੱਸਾਕਸ਼ੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ¢ ਉਨ੍ਹਾਂ ਪੰਜਾਬੀ ਮਿਊਜ਼ਿਕ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ | ਇਸ ਤੋਂ ਇਲਾਵਾ ਗੋਬਿੰਦ ਸਿੰਘ ਅਤੇ ਨਿਰਮਲ ਕÏਰ ਢਿੱਲੋਂ ਨੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਅਤੇ ਉਨ•ਾਂ ਦੇ ਭਵਿੱਖ ਨੂੰ ਸੰਵਾਰਨ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ¢ ਪ੍ਰਸਿੱਧ ਪੱਤਰਕਾਰ ਸਵਰਨ ਟਹਿਣਾ ਅਤੇ ਪਰਮਵੀਰ ਬਾਠ ਦੀ ਹਾਜ਼ਰੀ ਨੇ ਮੇਲੇ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ | ਰਵਾਇਤੀ ਖੇਡਾਂ ਵਿੱਚ ਚਾਟੀ ਰੇਸ, ਰੱਸਾਕਸ਼ੀ ਅਤੇ ਮਿਊਜ਼ੀਕਲ ਚੇਅਰ ਨੇ ਲੋਕਾਂ ਦਾ ਖਾਸ ਧਿਆਨ ਖਿੱਚਿਆ¢ ਚਾਟੀ ਰੇਸ ਵਿੱਚ ਸਾਵਿਤਾ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ¢ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ, ਜਿਸ ਨਾਲ ਮੇਲੇ ਦੀ ਰÏਣਕ ਹੋਰ ਵੀ ਵਧ ਗਈ | ਪੰਜਾਬ ਤੋਂ ਖਾਸ ਤÏਰ 'ਤੇ ਆਏ ਮਾਪਿਆਂ ਨੇ ਵੀ ਇਨ੍ਹਾਂ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਮੇਲੇ ਨੂੰ ਪਰਿਵਾਰਕ ਰੰਗ ਦਿੱਤਾ¢ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਰਿਦਮ ਆਫ ਭੰਗੜਾ, ਯੂਨਾਈਟਡ ਭੰਗੜਾ ਚੈਂਪੀਅਨ, ਸਿਡਨੀ ਭੰਗੜਾ ਗਰੁੱਪ, ਹੁਨਰ ਏ ਪੰਜਾਬ, ਵਿਰਾਸਤ ਅਤੇ ਫੋਕ ਪੰਜਾਬ ਵਰਗੀਆਂ ਟੀਮਾਂ ਨੇ ਭੰਗੜੇ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ¢ ਸਿਡਨੀ ਭੰਗੜਾ ਗਰੁੱਪ ਵੱਲੋਂ ਕੀਤੀ ਗਈ ਭੰਗੜੇ ਅਤੇ ਮਲਵਈ ਗਿੱਧੇ ਦੀ ਪੇਸ਼ਕਾਰੀ ਸਭ ਤੋਂ ਵੱਧ ਸਰਾਹੀ ਗਈ¢ ਫੋਕ ਐਂਡ ਫੰਕ ਭੰਗੜਾ ਆਲ ਸਟਾਰਜ਼ ਵੱਲੋਂ ਆਸਟ੍ਰੇਲੀਆ ਵਿੱਚ ਜੰਮੇ ਬੱਚਿਆਂ ਦੀ ਸ਼ਾਨਦਾਰ ਪ੍ਰਦਰਸ਼ਨੀ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ¢ ਕਮਲਦੀਪ ਤਿਵਾੜੀ ਦੀ ਅਗਵਾਈ ਹੇਠ ਹੁਨਰ ਏ ਪੰਜਾਬ ਦੀਆਂ ਮੁਟਿਆਰਾਂ ਵੱਲੋਂ ਪਾਇਆ ਗਿਆ ਗਿੱਧਾ ਮੇਲੇ ਦੀ ਰੂਹ ਬਣ ਗਿਆ ਅਤੇ ਪੂਰੇ ਮਾਹÏਲ ਵਿੱਚ ਜੋਸ਼ ਭਰ ਦਿੱਤਾ¢ ਬਲੈਕਟਾਊਨ ਸ਼ੋਅਗਰਾਊਾਡ ਵਿੱਚ ਲੱਗੀਆਂ ਭੋਜਨ ਅਤੇ ਹੋਰ ਵੱਖ-ਵੱਖ ਕਿਸਮਾਂ ਦੀਆਂ ਸਟਾਲਾਂ ਨੇ ਲੋਕਾਂ ਨੂੰ ਪੰਜਾਬ ਦੇ ਮੇਲੇ ਦੀ ਯਾਦ ਦਿਵਾਈ¢ ਦੇਸੀ ਖਾਣੇ ਦੀ ਖੁਸ਼ਬੂ, ਰੰਗ-ਬਰੰਗੀਆਂ ਦੁਕਾਨਾਂ ਅਤੇ ਲੋਕਾਂ ਦੀ ਭੀੜ ਨੇ ਸੱਚਮੁੱਚ ਪੰਜਾਬ ਦਾ ਜੀਉਂਦਾ ਜਾਗਦਾ ਦਰਸ਼ਨ ਕਰਵਾ ਦਿੱਤਾ¢ ਕੁੱਲ ਮਿਲਾ ਕੇ, ਭੰਗੜੇ, ਗਿੱਧੇ, ਗਾਇਕੀ ਅਤੇ ਰਵਾਇਤੀ ਖੇਡਾਂ ਦੇ ਰੰਗਾਂ ਨਾਲ ਸਜਿਆ ਇਹ 23ਵਾਂ ਸਿਡਨੀ ਵਿਸਾਖੀ ਮੇਲਾ ਸੱਭਿਆਚਾਰਕ ਇਕਤਾ ਅਤੇ ਖੁਸ਼ਹਾਲੀ ਦਾ ਪ੍ਰਤੀਕ ਬਣ ਕੇ ਬੇਹੱਦ ਸਫਲ ਅਤੇ ਯਾਦਗਾਰ ਰਿਹਾ¢
Ad Position 22
No active advertisement
ਪਿਛਲੀ ਖ਼ਬਰ ਦੋਹਰੀ ਨਾਗਰਿਕਤਾ ਵਾਲਿਆਂ ਲਈ ਨਵੇਂ ਯੂ.ਕੇ. ਨਿਯਮ ਲਾਗੂ ਅਗਲੀ ਖ਼ਬਰ ਐਡੀਲੇਡ ਆਜ਼ਾਦ ਕਲੱਬ ਦੀ ਟੀਮ ਵੱਲੋਂ 38ਵੀਆਂ ਸਿੱਖ ਖੇਡਾਂ ਮੈਲਬÏਰਨ 'ਚ ਅੰਡਰ-17 ਨੇ ਰਚਿਆ ਇਤਹਾਸ ਵਾਲੀਬਾਲ ਖਿਤਾਬ ਆਪ...
Ad Position 24