ਟੋਰਾਂਟੋ, 21 ਅਪ੍ਰੈਲ(ਹਰਜੀਤ ਸਿੰਘ ਬਾਜਵਾਂ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ 'ਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ, ਸਮਾਗਮ ਦੌਰਾਨ ਜਿੱਥੇ ਵੱਖ-ਵੱਖ ਬੁਲਾਰਿਆਂ ਵੱਲੋਂ ਪੰਜਾਬੀ ਬੋਲੀ, ਪੰਜਾਬ ਤੇ ਪੰਜਾਬੀਅਤ ਦੀ ਗੱਲ ਉੱਤੇ ਜ਼ੋਰ ਦਿੱਤਾ, ਉੱਥੇ ਹੀ ਇਸ ਮÏਕੇ ਇੰੰਜ਼ੀ: ਈਸ਼ਰ ਸਿੰਘ ਵਲੋਂ ਅਜੋਕੀ ਤਕਨੀਕ ਦੀ ਅੰਨ੍ਹੀ ਵਰਤੋਂ ਦੇ ਨੁਕਸਾਨਾਂ ਬਾਰੇ ਲਿਖੀ ਪੁਸਤਕ 'ਕੰਨਾਂ ਨੂੰ ਖਾ ਰਿਹਾ ਸੋਨਾ' ਲੋਕ ਅਰਪਣ ਕੀਤੀ ਗਈ ਤੇ ਕੁਝ ਪੰਜਾਬੀ ਪਿਆਰਿਆਂ ਵੱਲੋਂ ਇਸ ਪੁਸਤਕ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ | ਇਸ ਮÏਕੇ ਪ੍ਰਧਾਨਗੀ ਮੰਡਲ 'ਚ ਕ੍ਰਿਪਾਲ ਸਿੰਘ ਪੰਨੂੰ, ਪਿ੍ੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜÏਹਲ, ਬਲਰਾਜ ਚੀਮਾਂ ਤੇ ਡਾ. ਦਲਬੀਰ ਸਿੰਘ ਕਥੂਰੀਆ ਸ਼ਸ਼ੋਬਿਤ ਹੋਏ, ਇਸ ਦÏਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਤਲਵਿੰਦਰ ਮੰਡ ਨੇ ਨਿਭਾਈ ਜਦੋਂ ਕਿ ਕਰਨ ਅਜਾਇਬ ਸਿੰਘ ਸੰਘਾ ਨੇ ਸਮਾਗਮ ਦÏਰਾਨ ਹਾਜ਼ਰ ਪ੍ਰਧਾਨਗੀ ਮੰਡਲ, ਸਾਹਿਤਕਾਰ ਸਾਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ | ਇਸ ਪੁਸਤਕ ਦੇ ਲੇਖਕ ਤੇ ਪੁਸਤਕ ਬਾਰੇ ਗੱਲ ਕਰਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਆਖਿਆ ਕਿ ਸ੍ਰ. ਈਸ਼ਰ ਸਿੰਘ ਵੱਲੋਂ 82 ਸਾਲ ਦੀ ਉਮਰ 'ਚ ਲਿਖੀ ਗਈ ਇਹ ਪਲੇਠੀ ਪੁਸਤਕ ਹੈ | ਸਤਪਾਲ ਸਿੰਘ ਜÏਹਲ ਨੇ ਆਖਿਆ ਕਿ ਅਜੋਕੀ ਤਕਨੀਕ ਦੇ ਦੁਰ-ਉਪਯੋਗ ਬਾਰੇ ਕਿਸੇ ਕੈਨੇਡੀਅਨ ਪੰਜਾਬੀ ਲੇਖਕ ਵੱਲੋਂ ਲਿਖੀ ਇਹ ਪਹਿਲੀ ਪੁਸਤਕ ਹੈ ਜਿਸਦੀ ਸ਼ਲਾਘਾ ਕਰਨੀ ਬਣਦੀ ਹੈ | ਮਲੂਕ ਸਿੰਘ ਕਾਹਲੋਂ, ਡਾ. ਜਗਮੋਹਨ ਸਿੰਘ ਸੰਘਾਂ, ਡਾ. ਦਲਬੀਰ ਸਿੰਘ ਕਥੂਰੀਆ, ਸੁਰਿੰਦਰਜੀਤ ਕÏਰ, ਸੁਖਚਰਨਜੀਤ ਕÏਰ ਗਿੱਲ ਨੇ ਕੰਪਿਊਟਰੀਕਰਨ ਦੇ ਯੁੱਗ ਵਿੱਚ ਏ.ਆਈ.(ਆਰਟੀਫ਼ਿਸ਼ਲ ਇੰਟੈਲੀਜੈਂਸ) ਦਾ ਬੇਹਿਸਾਬਾ ਦੁਰਉਪਯੋਗ, ਸਰੀਰਕ ਤੇ ਮਾਨਸਿਕ ਖੇਡਾ ਦਾ ਵਿਸਰ ਜਾਣਾ, ਸਾਇੰਸ ਦੀ ਗਲਤ ਵਰਤੋਂ ਤੇ ਕਈ ਹੋਰ ਗੱਲਾਂ ਦੀਆਂ ਉਦਾਹਰਨਾਂ ਦੇ ਕੇ ਹਾਜ਼ਰੀਨ ਨੂੰ ਸੰਬੋਧਨ ਕੀਤਾ | ਪੁਸਤਕ ਦੇ ਲੇਖਕ ਈਸ਼ਰ ਸਿੰਘ ਨੇ ਦੱਸਿਆ ਕਿ ਸਾਹਿਤ ਦਾ ਸ਼ੌਂਕ ਹੋਣ ਕਾਰਨ ਸਾਹਿਤ ਸਭਾਵਾਂ ਵਿਚ ਆਉਂਣ ਜਾਣ ਨਾਲ ਉਹਨਾਂ ਨੂੰ ਵੀ ਕੁਝ ਲਿਖ ਕੇ ਪੁਸਤਕ ਛਪਵਾਉਂਣ ਦੀ ਚਿਣਗ ਲੱਗੀ ਜਿਸਦਾ ਨਤੀਜਾ ਤੁਹਾਡੇ ਸਾਹਮਣੇ ਹੈ, ਉਹਨਾਂ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ | ਇਸ ਮÏਕੇ ਸ਼ਾਮ ਸਿੰਘ ਅੰਗ ਸੰਗ, ਪ੍ਰੀਤਮ ਧੰਜ਼ਲ, ਹਰਭਜਨ ਕÏਰ ਗਿੱਲ, ਰਾਜ ਕੁਮਾਰ ਓਸ਼ੋਰਾਜ, ਸੰਧੂਰਾ ਸਿੰਘ ਬਰਾੜ, ਰੂਬੀ ਕਰਤਾਰਪੁਰੀ, ਮਕਸੂਦ ਚÏਧਰੀ, ਦਰਸ਼ਨ ਸਿੱਧੂ, ਹਰਮੇਸ਼ ਜੀਦੋਵਾਲ, ਬਰਬੰਸ ਸਿੰਘ ਸਰੋਕਾਰਾਂ ਦੀ ਆਵਾਜ਼, ਰਮਿੰਦਰ ਵਾਲੀਆ,ਪਰਮਜੀਤ ਢਿੱਲੋਂ, ਇਕਬਾਲ ਬਰਾੜ, ਜੱਸੀ ਭੁੱਲਰ, ਦਵਿੰਦਰ ਸਿੰਘ ਤੂਰ, ਸ੍ਰ. ਜੰਗੀਰ ਸਿੰਘ ਸੈਂ੍ਹਬੀ, ਡਾ. ਡੀ.ਪੀ. ਸਿੰਘ, ਪ੍ਰੋ. ਸਿਕੰਦਰ ਸਿੰਘ ਗਿੱਲ, ਇੰਜ਼ੀ: ਅੰਮਿ੍ਤਪਾਲ ਸਿੰਘ, ਡਾ. ਅਜਮੇਰ ਸਿੰਘ, ਸ਼ਮਸ਼ੇਰ ਸਿੰਘ ਝੱਜ, ਹਰਮਿਲਾਪ ਸਿੰਘ ਚਾਹਲ, ਗੁਰਦੇਵ ਸਿੰਘ ਮਾਨ, ਪ੍ਰਸ਼ੋਤਮ ਸਿੰਘ, ਹਰਜੀਤ ਕÏਰ ਸੰਧੂ, ਸੁਰਿੰਦਰ ਕÏਰ ਮਾਨ, ਪਤਵੰਤ ਕÏਰ, ਦਵਿੰਦਰ ਕÏਰ ਨਾਗਰਾ, ਹਰਭਿੰਦਰ ਕÏਰ ਝੱਜ, ਸੁੱਚਾ ਸਿੰਘ ਮਾਂਗਟ, ਗੁਰਸੇਵਕ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਬੈਂਸ, ਗੁਰਬਚਨ ਗਰੇਵਾਲ, ਸੁਰਿੰਦਰ ਨਾਗਰਾ ਤੇ ਰਾਕੇਸ਼ ਸ਼ਰਮਾਂ ਆਦਿ ਨੇ ਵੀ ਆਪੋ ਆਪਣੇ ਵਿਚਾਰਾਂ ਨਾਲ ਹਾਜ਼ਰੀ ਲੁਆਈ |