01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਵਾਹਗਾ ਸਰਹੱਦ 'ਤੇ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਭਾਰਤ ਵੱਲ ਮੂੰਹ ਕਰਕੇ ਮਾਰਿਆ ਲਲਕਾਰਾ <br/>

Ad Position 21
No active advertisement
ਅਜੀਤ ਡੈਸਕ 12-05-2026
ਅਟਾਰੀ ਸਰਹੱਦ, (ਅੰਮਿ੍ਤਸਰ)-11 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੇ ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਪਾਕਿਸਤਾਨ ਰੇਂਜਰਾਂ ਵਲੋਂ ਰੱਖੇ ਗਏ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਲੱਗੀ ਸਟੇਜ 'ਤੇ ਭਾਰਤ ਵੱਲ ਮੂੰਹ ਕਰਕੇ ਕਿਹਾ ਕਿ ਜੋ ਵੀ ਪਾਕਿਸਤਾਨ ਦੀ ਸੀਮਾ ਵੱਲ ਵਧੇਗਾ ਉਸਨੂੰ ਪਾਕਿ ਰੇਂਜਰ ਤੇ ਪਾਕਿ ਆਰਮੀ ਮੂੰਹ ਤੋੜਵਾਂ ਜਵਾਬ ਦੇਵੇਗੀ | ਇਸ ਤੋਂ ਪਹਿਲਾਂ ਵਾਹਗਾ ਪਾਕਿਸਤਾਨ ਸਰਹੱਦ 'ਤੇ ਮਰੀਅਮ ਨਵਾਜ਼ ਸ਼ਰੀਫ ਨੇ ਪਿਛਲੇ ਸਮੇਂ ਦੌਰਾਨ ਭਾਰਤ ਨਾਲ ਲੜਾਈ ਦੌਰਾਨ ਸ਼ਹੀਦ ਪਾਕਿਸਤਾਨ ਰੇਂਜਰਾਂ ਤੇ ਪਾਕਿਸਤਾਨ ਆਰਮੀ ਦੇ ਜਵਾਨਾਂ ਨੂੰ ਨਮਾਜ਼ ਅਦਾ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ | ਮਰੀਅਮ ਨੇ ਕਿਹਾ ਕਿ ਅੱਜ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਨਵਾਜ਼ ਸ਼ਰੀਫ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਸ਼ਹਿਬਾਜ਼ ਸ਼ਰੀਫ ਦੀ ਬਦੌਲਤ ਦੁਨੀਆਂ ਭਰ ਵਿਚ ਪਾਕਿਸਤਾਨ ਦਾ ਨਾਂਅ ਰੌਸ਼ਨ ਹੋਇਆ ਹੈ | ਮਰੀਅਮ ਦਾ ਵਾਹਗਾ ਪਾਕਿਸਤਾਨ ਵਿਖੇ ਆਉਣ 'ਤੇ ਝੰਡੇ ਦੀ ਰਸਮ ਮੌਕੇ ਪਾਕਿਸਤਾਨ ਰੇਂਜਰਾਂ ਵਲੋਂ ਗਾਰਡ ਆਫ ਆਨਰ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ | ਭਾਰਤ-ਪਾਕਿ ਦੇਸ਼ਾਂ ਦੀ ਵੰਡ ਮੌਕੇ ਵਾਹਗਾ ਪਾਕਿਸਤਾਨ ਤੇ ਭਾਰਤੀ ਅਟਾਰੀ ਸਰਹੱਦ ਦਾ ਨਾਮ ਸਾਂਝੀ ਚੈੱਕ ਪੋਸਟ ਦੋਵੇਂ ਦੇਸ਼ਾਂ ਦੀ ਸਹਿਮਤੀ ਨਾਲ ਰੱਖਿਆ ਗਿਆ ਸੀ ਤੇ ਇਸ 'ਤੇ ਇਕ ਦੂਸਰੇ ਦੇਸ਼ ਨੂੰ ਸੰਦੇਸ਼ ਦੇਣ ਲਈ ਇਸ ਸਰਹੱਦ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਨਾ ਕਿ ਇਕ ਦੂਸਰੇ ਦੇਸ਼ ਨੂੰ ਨੀਵਾਂ ਵਿਖਾਉਣ ਲਈ |

Ad Position 22
No active advertisement
ਪਿਛਲੀ ਖ਼ਬਰ -ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ-ਚੋਟਰਾਨੀ ਵਿਸ਼ਵ ਨੰਬਰ ਇਕ ਮੁਸਤਫਾ ਅਸਲ ਤੋਂ ਹਾਰੇ ਅਗਲੀ ਖ਼ਬਰ ਇੰਗਲੈਂਡ 'ਚ ਅਵਤਾਰ ਸਿੰਘ ਸੰਧੂ ਡਾਰਟਫੋਰਡ ਕੌਂਸਲ ਦੇ ਮੇਅਰ ਬਣੇ
Ad Position 24