01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਾਠਮੰਡੂ 'ਚ ਲੈਂਡਿੰਗ ਦੌਰਾਨ ਤੁਰਕੀ ਏਅਰਲਾਈਨਜ਼ ਦੇ ਜਹਾਜ਼ 'ਚ ਲੱਗੀ ਅੱਗ <br/>

Ad Position 21
No active advertisement
ਅਜੀਤ ਡੈਸਕ 12-05-2026
ਕਾਠਮੰਡੂ, 11 ਮਈ (ਪੀ.ਟੀ.ਆਈ.)-ਨਿਪਾਲ ਦੇ ਤਿ੍ਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਤੁਰਕੀ ਏਅਰਲਾਈਨਜ਼ ਦੇ ਇਕ ਜਹਾਜ਼ 'ਚ ਅੱਗ ਲੱਗ ਗਈ | ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ | ਹਾਲਾਂਕਿ, ਘਟਨਾ ਤੋਂ ਬਾਅਦ ਹਵਾਈ ਅੱਡੇ ਦੇ ਕੰਮਕਾਜ ਨੂੰ ਲਗਭਗ 2 ਘੰਟਿਆਂ ਲਈ ਮੁਅੱਤਲ ਕਰਨਾ ਪਿਆ | ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 277 ਯਾਤਰੀ ਤੇ 11 ਚਾਲਕ ਦਲ ਦੇ ਮੈਂਬਰ ਸਵਾਰ ਸਨ ਤੇ ਸਾਰੇ ਸੁਰੱਖਿਅਤ ਹਨ | ਇਹ ਘਟਨਾ ਸਵੇਰੇ 6:36 ਵਜੇ ਵਾਪਰੀ ਜਦ ਇਸਤਾਂਬੁਲ ਤੋਂ ਆ ਰਹੀ ਤੁਰਕੀ ਏਅਰਲਾਈਨਜ਼ ਦੀ ਉਡਾਣ 'ਟੀਕੇ 726' ਦੇ ਪਿਛਲੇ ਪਹੀਏ ਨੂੰ ਹਵਾਈ ਅੱਡੇ 'ਤੇ ਉਤਰਦੇ ਸਮੇਂ ਅੱਗ ਲੱਗ ਗਈ | ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਆਈ.ਸੀ.ਸੀ. ਪੁਰਸ਼ਾਂ ਦੀ ਇਕ ਰੋਜ਼ਾ ਦਰਜਾਬੰਦੀ 'ਚ ਸਿਖਰਲੇ ਸਥਾਨ 'ਤੇ ਕਾਬਜ਼ ਅਗਲੀ ਖ਼ਬਰ ਪਿ੍ਅੰਕਾ ਚੋਪੜਾ 'ਗਲੋਬਲ ਵੈਨਗਾਰਡ ਆਨਰ' ਨਾਲ ਸਨਮਾਨਿਤ <br/>
Ad Position 24