01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਰਤ ਆਈ.ਸੀ.ਸੀ. ਪੁਰਸ਼ਾਂ ਦੀ ਇਕ ਰੋਜ਼ਾ ਦਰਜਾਬੰਦੀ 'ਚ ਸਿਖਰਲੇ ਸਥਾਨ 'ਤੇ ਕਾਬਜ਼

Ad Position 21
No active advertisement
ਅਜੀਤ ਡੈਸਕ 12-05-2026

ਦੁਬਈ, 11 ਮਈ (ਪੀ.ਟੀ.ਆਈ.)-ਨਵੀਨਤਮ ਸਾਲਾਨਾ ਅੱਪਡੇਟ ਤੋਂ ਬਾਅਦ ਭਾਰਤ ਨੇ ਆਈ.ਸੀ.ਸੀ. ਪੁਰਸ਼ਾਂ ਦੀ ਇਕ ਰੋਜ਼ਾ ਟੀਮ ਰੈਂਕਿੰਗ ਵਿਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ, ਜਦੋਂ ਕਿ ਮੌਜੂਦਾ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਤੀਜੇ ਸਥਾਨ 'ਤੇ ਹੈ | ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਕਿਹਾ ਕਿ ਤਾਜ਼ਾ ਸਾਲਾਨਾ ਅੱਪਡੇਟ ਤੋਂ ਬਾਅਦ ਭਾਰਤ ਆਈ.ਸੀ.ਸੀ. ਪੁਰਸ਼ਾਂ ਦੀ ਇਕ ਰੋਜ਼ਾ ਟੀਮ ਰੈਂਕਿੰਗ ਵਿਚ ਸਿਖਰ 'ਤੇ ਬਣਿਆ ਹੋਇਆ ਹੈ | ਭਾਰਤ ਨੇ ਦੂਜੇ ਸਥਾਨ 'ਤੇ ਰਹਿਣ ਵਾਲੇ ਨਿਊਜ਼ੀਲੈਂਡ (113 ਅੰਕ) ਤੋਂ ਪੰਜ ਅੰਕਾਂ ਦੀ ਬੜ੍ਹਤ ਦਰਸਾਈ ਜਦੋਂ ਕਿ ਆਸਟ੍ਰੇਲੀਆ (109 ਅੰਕ) ਨੇ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ | ਭਾਰਤ ਨੇ ਇੱਕ ਰੇਟਿੰਗ ਅੰਕ ਗੁਆ ਦਿੱਤਾ ਹੈ ਤੇ ਵਰਤਮਾਨ 'ਚ 118 ਅੰਕਾਂ 'ਤੇ ਹੈ | ਸਾਲਾਨਾ ਰੈਂਕਿੰਗ ਅੱਪਡੇਟ 'ਚ, ਮਈ 2025 ਤੋਂ ਖੇਡੇ ਗਏ ਮੈਚਾਂ ਨੂੰ ਪੂਰਾ ਭਾਰ (100 ਫ਼ੀਸਦ) ਦਿੱਤਾ ਗਿਆ ਹੈ, ਜਦੋਂ ਕਿ ਪਿਛਲੇ 2 ਸਾਲਾਂ ਦੇ ਨਤੀਜਿਆਂ ਨੂੰ ਅੱਧਾ ਭਾਰ (50 ਫ਼ੀਸਦ) ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ -ਹੰਤਾਵਾਇਰਸ ਮਾਮਲਾ- ਕਰੂਜ਼ ਜਹਾਜ਼ ਤੋਂ ਕੱਢੇ ਗਏ ਤਿੰਨ ਯਾਤਰੀ ਪਾਜ਼ੀਟਿਵ ਅਗਲੀ ਖ਼ਬਰ ਕਾਠਮੰਡੂ 'ਚ ਲੈਂਡਿੰਗ ਦੌਰਾਨ ਤੁਰਕੀ ਏਅਰਲਾਈਨਜ਼ ਦੇ ਜਹਾਜ਼ 'ਚ ਲੱਗੀ ਅੱਗ <br/>
Ad Position 24