30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਐਡੀਲੇਡ ਵਿਖੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਨਿੱਘਾ ਸਵਾਗਤ <br/>

Ad Position 21
No active advertisement
ਅਜੀਤ ਡੈਸਕ 17-05-2026
ਐਡੀਲੇਡ, 16 ਮਈ (ਗੁਰਮੀਤ ਸਿੰਘ ਵਾਲੀਆ)-ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅÏਜਲਾ ਆਪਣੇ ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਤਹਿਤ ਐਡੀਲੇਡ ਪੁੱਜੇ, ਜਿੱਥੇ ਭਾਈਚਾਰੇ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਅੱਜ ਉਨ੍ਹਾਂ ਦੇ ਸਨਮਾਨ 'ਚ 2 ਵੱਖ-ਵੱਖ ਥਾਵਾਂ 'ਤੇ ਮਿਲਣੀ ਤੇ 'ਮੀਟ ਐਂਡ ਗ੍ਰੀਟ' ਸਮਾਗਮ ਕਰਵਾਏ ਗਏ | ਪਹਿਲਾ ਸਮਾਗਮ ਮਾਉਸਨ ਲੇਕਸ ਵਿਖੇ ਹੋਇਆ, ਜਿਸ ਦੀ ਅਗਵਾਈ ਬਲਵਿੰਦਰ ਸਿੰਘ ਪੱਪੂ ਜਨਰਲ ਸਕੱਤਰ ਵੱਲੋਂ ਕੀਤੀ ਗਈ | ਇਸ ਤੋਂ ਇਲਾਵਾ ਦੂਜਾ ਵਿਸ਼ੇਸ਼ ਸਮਾਗਮ ਸਨਮ ਕਾਹਲੋਂ ਡਾਇਰੈਕਟਰ ਹਾਰਕੋਰਟ ਪ੍ਰੀਮੀਅਮ ਗਰੁੱਪ-ਚੋਇਸ ਐਂਡ ਕੰਟਰੋਲ ਤੇ ਐਂਬੈਸਡਰ ਵਰਲਡ ਕੈਂਸਰ ਕੇਅਰ ਆਸਟ੍ਰੇਲੀਆ ਵੱਲੋਂ ਮੇਨ ਨਾਰਥ ਰੋਡ ਸਥਿਤ ਦਫ਼ਤਰ ਵਿਖੇ ਕਰਵਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿਚ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ | ਇਸ ਮÏਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਗੁਰਜੀਤ ਸਿੰਘ ਔਜਲਾ ਵੱਲੋਂ ਅੰਮਿ੍ਤਸਰ ਹਲਕੇ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਤੇ ਲੋਕ ਸੇਵਾ ਦੀ ਪ੍ਰਸ਼ੰਸਾ ਕੀਤੀ | ਗੁਰਜੀਤ ਸਿੰਘ ਅÏਜਲਾ ਨੇ ਆਪਣੇ ਸੰਬੋਧਨ ਦÏਰਾਨ ਕਿਹਾ ਕਿ ਉਹ ਹਮੇਸ਼ਾ ਪੰਜਾਬ ਤੇ ਖਾਸ ਕਰਕੇ ਅੰਮਿ੍ਤਸਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੰਸਦ 'ਚ ਉਠਾਉਂਦੇ ਰਹੇ ਹਨ | ਉਨ੍ਹਾਂ ਨੇ ਆਪਣੇ ਰਾਜਨੀਤਿਕ ਜੀਵਨ, ਸੰਸਦੀ ਕਾਰਜਕਾਲ ਤੇ ਹਲਕੇ 'ਚ ਕਰਵਾਏ ਵਿਕਾਸ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਸਰਹੱਦੀ ਇਲਾਕਿਆਂ ਦੇ ਵਿਕਾਸ, ਕਿਸਾਨੀ ਮਸਲਿਆਂ, ਵਪਾਰ, ਨੌਜਵਾਨਾਂ ਲਈ ਰੁਜ਼ਗਾਰ, ਨਸ਼ਿਆਂ ਖ਼ਿਲਾਫ਼ ਮੁਹਿੰਮ ਤੇ ਸਿੱਖਿਆ ਤੇ ਸਿਹਤ ਸਹੂਲਤਾਂ ਲਈ ਕੀਤੇ ਉਪਰਾਲਿਆਂ ਬਾਰੇ ਵੀ ਚਰਚਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕੋਲਕਾਤਾ ਨੇ ਗੁਜਰਾਤ ਨੂੰ 29 ਦੌੜਾਂ ਨਾਲ ਹਰਾਇਆ <br/> ਅਗਲੀ ਖ਼ਬਰ ਕੈਨੇਡਾ ਵਿਚ ਅਗਵਾ ਤੇ ਜਬਰੀ ਵਸੂਲੀ ਮਾਮਲੇ 'ਚ ਚਾਰ ਭਾਰਤੀ ਮੂਲ ਦੇ ਵਿਅਕਤੀ ਗਿ੍ਫ਼ਤਾਰ
Ad Position 24