30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੋਲਕਾਤਾ ਨੇ ਗੁਜਰਾਤ ਨੂੰ 29 ਦੌੜਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 17-05-2026

ਕੋਲਕਾਤਾ, 16 ਮਈ (ਏਜੰਸੀ)-ਆਈ.ਪੀ.ਐਲ. ਦੇ 60ਵੇਂ ਮੈਚ ਵਿਚ ਕੋਲਕਾਤਾ ਨੇ ਗੁਜਰਾਤ ਨੂੰ 29 ਦੌੜਾਂ ਨਾਲ ਹਰਾਇਆ | ਕੋਲਕਾਤਾ ਦੇ ਈਡਨ ਗਾਰਡਨ ਵਿਖੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਕੋਲਕਾਤਾ ਨਾਈਟ ਰਾਈਡਰਜ਼ ਨੇ 2 ਵਿਕਟਾਂ ਦੇ ਨੁਕਸਾਨ 'ਤੇ 247 ਦÏੜਾਂ ਬਣਾਈਆਂ | ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ੁਰੂਆਤ 'ਚ ਕਪਤਾਨ ਅਜਿੰਕਿਆ ਰਹਾਣੇ (14) ਦੀ ਵਿਕਟ ਗਵਾਈ | ਇਸ ਤੋਂ ਬਾਅਦ ਫਿਨ ਐਲਨ ਅਤੇ ਅੰਗਕ੍ਰਿਸ਼ ਰਘੂਵੰਸ਼ੀ ਨੇ ਫਿਰ ਦੂਜੀ ਵਿਕਟ ਲਈ 95 ਦÏੜਾਂ ਦੀ ਸਾਂਝੇਦਾਰੀ ਕੀਤੀ | ਇਸ ਸਾਂਝੇਦਾਰੀ 'ਚ ਐਲਨ ਦਾ ਯੋਗਦਾਨ ਮਹੱਤਵਪੂਰਨ ਸੀ | ਐਲਨ ਨੇ ਸਿਰਫ਼ 35 ਗੇਂਦਾਂ 'ਤੇ 93 ਦÏੜਾਂ ਬਣਾਈਆਂ, ਜਿਸ 'ਚ 10 ਛੱਕੇ ਤੇ 4 ਚੌਕੇ ਸ਼ਾਮਲ ਸਨ | ਐਲਨ ਨੂੰ ਸਪਿਨਰ ਆਰ ਸਾਈ ਕਿਸ਼ੋਰ ਨੇ ਆਊਟ ਕੀਤਾ | ਇੱਥੋਂ, ਅੰਗਕ੍ਰਿਸ਼ ਰਘੂਵੰਸ਼ੀ (82) ਅਤੇ ਕੈਮਰਨ ਗ੍ਰੀਨ (52) ਨੇ ਤੀਜੀ ਵਿਕਟ ਲਈ ਅਜੇਤੂ 108 ਦÏੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡਾ ਸਕੋਰ ਮਿਲਿਆ | ਗੁਜਰਾਤ ਟਾਈਟਨਸ ਨੇ ਟੀਚੇ ਦਾ ਪਿੱਛਾ ਕਰਨ 'ਚ ਸ਼ਾਨਦਾਰ ਸ਼ੁਰੂਆਤ ਕੀਤੀ | ਸਾਈ ਸੁਦਰਸ਼ਨ ਤੇ ਸ਼ੁਭਮਨ ਗਿੱਲ ਨੇ 42 ਦÏੜਾਂ ਜੋੜੀਆਂ | ਸੁਦਰਸ਼ਨ 23 ਦÏੜਾਂ 'ਤੇ ਸਨ ਜਦੋਂ ਉਨ੍ਹਾਂ ਨੂੰ ਰਿਟਾਇਰ ਹਰਟ ਲਈ ਮਜਬੂਰ ਹੋਣਾ ਪਿਆ | ਨਿਸ਼ਾਂਤ ਸਿੰਧੂ 1 ਦÏੜ ਬਣਾ ਕੇ ਆਉਟ ਹੋਇਆ | ਜਦਕਿ ਸ਼ੁਭਮਨ ਨੇ ਅਹਿਮ ਪਾਰੀ ਖੇਡਦੇ ਹੋਏ 85 ਦੌੜਾਂ ਜੋੜੀਆਂ | ਸੁਦਰਸ਼ਨ ਨੇ ਵਪਾਸੀ ਕਰਦੇ ਹੋਏ ਜੋਸ ਬਟਲਰ ਨਾਲ ਸਾਂਝੇਦਾਰੀ ਕੀਤੀ | ਪਰ ਬਟਲਰ (57) ਅੰਤਿਮ ਓਵਰਾਂ 'ਚ ਵਿਕਟ ਗਵਾ ਬੈਠੇ | ਇਨ੍ਹਾਂ ਯਤਨਾ ਸਦਕਾ ਵੀ ਕੋਲਕਾਤਾ 20 ਓਵਰਾਂ 'ਚ ਮਹਿਜ਼ 4 ਵਿਕਟਾਂ ਦੇ ਨੁਕਸਾਨ 'ਤੇ 218 ਦੌੜਾਂ ਹੀ ਬਣਾ ਪਾਇਆ |

Ad Position 22
No active advertisement
ਪਿਛਲੀ ਖ਼ਬਰ ਪਾਕਿ ਆਈ. ਐੱਮ. ਐੱਫ. ਵਲੋਂ ਮਿਲੇ ਫ਼ੰਡਾਂ ਨਾਲ ਰੱਖਿਆ ਬਜਟ 'ਚ ਕਰੇਗਾ ਵਾਧਾ ਅਗਲੀ ਖ਼ਬਰ ਐਡੀਲੇਡ ਵਿਖੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਨਿੱਘਾ ਸਵਾਗਤ <br/>
Ad Position 24