10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਾਮਰੇਡ ਅਵਤਾਰ ਉੱਪਲ ਨਹੀਂ ਰਹੇ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਲੰਡਨ, 21 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਉੱਘੇ ਲੇਖਕ ਅਤੇ ਲੋਕ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਕਾਮਰੇਡ ਅਵਤਾਰ ਉੱਪਲ (83) ਬੀਤੇ ਦਿਨੀ ਅਕਾਲ ਚਲਾਣਾ ਕਰ ਗਏ | ਅਵਤਾਰ ਉੱਪਲ ਲੰਮੇ ਸਮੇਂ ਤੋਂ ਬਰਤਾਨੀਆਂ 'ਚ ਰਹਿ ਰਹੇ ਸਨ | ਯੂ.ਕੇ. 'ਚ ਰਹਿੰਦਿਆਂ ਉਨ੍ਹਾਂ ਨੇ ਘੱਟ ਗਿਣਤੀਆਂ ਦੇ ਹੱਕਾਂ ਲਈ ਅਤੇ ਪੰਜਾਬੀ ਬੋਲੀ ਲਈ ਅਣਥੱਕ ਸੇਵਾਵਾਂ ਕੀਤੀਆਂ | ਉਹ ਦੇਸ਼ ਭਗਤ ਯਾਦਗਰ ਹਾਲ ਜਲੰਧਰ ਨਾਲ ਵੀ ਜੁੜੇ ਹੋਏ ਸਨ | ਐਸੋਸੀਏਸ਼ਨ ਆਫ ਇੰਡੀਅਨ ਕਮਿਊਨਿਸਟ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬਿ੍ਟੇਨ, ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ., ਪ੍ਰਗਤੀਸ਼ੀਲ ਲੇਖਕ ਸਭਾ ਸਮੇਤ ਵੱਖ ਵੱਖ ਸਾਹਿਤਕ ਅਤੇ ਲੋਕ ਪੱਖੀ ਸੰਸਥਾਵਾਂ ਨਾਲ ਮਿਲ ਕੇ ਮਜ਼ਦੂਰਾਂ ਦੇ ਅਧਿਕਾਰਾਂ, ਸਮਾਜਿਕ ਨਿਆਂ, ਧਰਮ ਨਿਰਪੱਖਤਾ, ਨਸਲਵਾਦ ਵਿਰੋਧੀ ਅਤੇ ਅੰਤਰਰਾਸ਼ਟਰੀ ਏਕਤਾ ਲਈ ਸੰਘਰਸ਼ਾਂ ਦਾ ਹਿੱਸਾ ਬਣਦੇ ਰਹੇ ਸਨ |

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਪਾਲ ਸਿੰਘ ਵੁਲਵਰਹੈਂਪਟਨ ਦੇ ਨਵੇਂ ਮੇਅਰ ਚੁਣੇ <br/> ਅਗਲੀ ਖ਼ਬਰ ਐਂਟੀ-ਡੋਪਿੰਗ ਐਕਟ 'ਚ ਸੋਧ ਦੀ ਤਿਆਰੀ
Ad Position 24