10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕੌਂਸਲਰ ਪਾਲ ਸਿੰਘ ਵੁਲਵਰਹੈਂਪਟਨ ਦੇ ਨਵੇਂ ਮੇਅਰ ਚੁਣੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਲੰਡਨ, 21 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਮੂਲ ਦੇ ਕੌਂਸਲਰ ਪਾਲ ਸਿੰਘ ਨੂੰ ਸਾਲ 2026-2027 ਲਈ ਰਸਮੀ ਤੌਰ 'ਤੇ ਵੁਲਵਰਹੈਂਪਟਨ ਦਾ ਨਵਾਂ ਮੇਅਰ ਚੁਣਿਆ ਗਿਆ ਹੈ | ਉਹ ਸ਼ਹਿਰ ਦੇ 167ਵੇਂ ਮੇਅਰ ਵਜੋਂ ਸੇਵਾਵਾਂ ਨਿਭਾਉਣਗੇ | ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਰਣਜੀਤ ਢਿੱਲੋਂ ਨੇ ਵੀ ਵੁਲਵਰਹੈਂਪਟਨ ਦੀ ਮੇਅਰੈੱਸ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਵੁਲਵਰਹੈਂਪਟਨ ਦੇ ਹਲਕੇ ਪੈੱਨ ਵਾਰਡ ਦੀ ਪ੍ਰਤੀਨਿਧਤਾ ਕਰਨ ਵਾਲੇ ਕੌਂਸਲਰ ਪਾਲ ਸਿੰਘ ਪਿਛਲੇ ਲਗਭਗ 20 ਸਾਲਾਂ ਤੋਂ ਸਥਾਨਕ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਇਸ ਤੋਂ ਪਹਿਲਾਂ ਉਹ ਡਿਪਟੀ ਮੇਅਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ | ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਨਸੂਰਪੁਰ ਦੇ ਜਨਮੇ ਅਤੇ 1973 ਤੋਂ ਯੂ.ਕੇ. 'ਚ ਰਹਿਣ ਵਾਲੇ ਪਾਲ ਸਿੰਘ ਨੇ ਦੱਸਿਆ ਕਿ ਉਹ 8 ਕੁ ਸਾਲ ਦੀ ਉਮਰ 'ਚ ਯੂ.ਕੇ. ਆਏ ਸਨ ਅਤੇ 2007 'ਚ ਕੰਜ਼ਰਵੇਟਿਵ ਪਾਰਟੀ ਦੇ ਪਹਿਲੇ ਪੰਜਾਬੀ ਅਤੇ ਸਿੱਖ ਪਿਛੋਕੜ ਵਾਲੇ ਕੌਂਸਲਰ ਬਣੇ ਸਨ | ਵੁਲਵਰਹੈਂਪਟਨ ਸਿਟੀ ਕੌਂਸਲ ਦੇ ਸੰਵਿਧਾਨ ਅਨੁਸਾਰ ਉਨ੍ਹਾਂ ਦੀਆਂ ਬਤੌਰ ਕੌਂਸਲਰ ਲੰਮੀ ਸੇਵਾ ਨੂੰ ਮੁੱਖ ਰੱਖਦਿਆਂ ਮੇਅਰ ਚੁਣਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਦੇ ਕੁੱਲ ਪ੍ਰਵਾਸ 'ਚ ਆਈ ਵੱਡੀ ਗਿਰਾਵਟ <br/> ਅਗਲੀ ਖ਼ਬਰ ਕਾਮਰੇਡ ਅਵਤਾਰ ਉੱਪਲ ਨਹੀਂ ਰਹੇ
Ad Position 24