10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਯੂ.ਕੇ. ਦੇ ਕੁੱਲ ਪ੍ਰਵਾਸ 'ਚ ਆਈ ਵੱਡੀ ਗਿਰਾਵਟ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਲੰਡਨ, 21 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਰਾਸ਼ਟਰੀ ਅੰਕੜਾ ਸੰਗ੍ਰਹਿ ਵਲੋਂ ਜਾਰੀ ਤਾਜ਼ਾ ਰਿਪੋਰਟਾਂ 'ਚ ਸਾਹਮਣੇ ਆਇਆ ਹੈ ਬੀਤੇ ਸਾਲ ਦੌਰਾਨ ਯੂ.ਕੇ. 'ਚ ਪ੍ਰਵਾਸੀਆਂ ਦੀ ਗਿਣਤੀ 'ਚ ਵੱਡੀ ਗਿਰਾਵਟ ਆਈ ਹੈ | 2025 ਦੇ ਵਿਸ਼ਲੇਸ਼ਣ ਅਨੁਸਾਰ ਲਗਭਗ 74000 ਭਾਰਤੀ ਵਿਦਿਆਰਥੀਆਂ, ਕਾਮਿਆਂ ਅਤੇ ਹੋਰਾਂ ਨੇ ਯੂ.ਕੇ. ਨੂੰ ਛੱਡਿਆ ਹੈ | ਭਾਰਤੀ ਵਿਦਿਆਰਥੀ ਅਤੇ ਕਾਮੇ ਯੂ.ਕੇ. ਛੱਡਣ ਵਾਲੇ ਵਿਦੇਸ਼ੀਆਂ ਦੀ ਸੂਚੀ 'ਚ ਸਿਖਰ 'ਤੇ ਹਨ | ਅੱਜ ਵੀਰਵਾਰ ਨੂੰ ਲੰਡਨ 'ਚ ਜਾਰੀ ਕੀਤੇ ਗਏ ਸ਼ੁੱਧ ਪ੍ਰਵਾਸ ਡੇਟਾ 'ਚ ਮਹੱਤਵਪੂਰਨ ਗਿਰਾਵਟ ਦਰਸਾਈ ਗਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਅੱਧੀ ਰਹਿ ਗਈ ਹੈ | 2025 ਲਈ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਦੇ ਵਿਸ਼ਲੇਸ਼ਣ ਅਨੁਸਾਰ, ਲਗਭਗ 51,000 ਭਾਰਤੀ ਵਿਦਿਆਰਥੀ, 21,000 ਕਾਮੇ ਅਤੇ 3,000 ਹੋਰ ਬਰਤਾਨੀਆ ਛੱਡ ਕੇ ਚਲੇ ਗਏ ਹਨ, ਜਿਸ ਤੋਂ ਬਾਅਦ 46000 ਦੀ ਗਿਣਤੀ ਚੀਨੀ ਵਿਦਿਆਰਥੀ ਅਤੇ ਕਾਮਿਆਂ ਦੀ ਹੈ ਜੋ ਦੂਜੇ ਨੰਬਰ 'ਤੇ ਹਨ | ਯੂਕਰੇਨੀਅਨ (18,000), ਪਾਕਿਸਤਾਨੀ ਅਤੇ ਨਾਈਜੀਰੀਅਨ (ਦੋਵੇਂ 19-19 ਹਜ਼ਾਰ) ਮੂਲ ਕੇ ਲੋਕ ਹਨ ਜੋ ਸੂਚੀ ਦੇ ਪਹਿਲੇ 5 ਦੇਸ਼ਾਂ ਤੋਂ ਹਨ | ਅੰਕੜਿਆਂ ਮੁਤਾਬਿਕ ਪਿਛਲੇ ਸਾਲ ਕੁੱਲ ਸ਼ੁੱਧ ਪ੍ਰਵਾਸ ਘੱਟ ਕੇ 1,71,000 ਰਹਿ ਗਿਆ ਹੈ | ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਸ਼ੁੱਧ ਪ੍ਰਵਾਸ ਹੁਣ 1,71,000 ਹੈ, ਜੋ ਕਿ ਕੰਜ਼ਰਵੇਟਿਵ ਸਰਕਾਰਾਂ ਵੇਲੇ 9,44,000 ਦੇ ਉੱਚ ਪੱਧਰ ਤੋਂ ਕਿਤੇ ਘੱਟ ਹੈ | ਇਹ ਸਰਕਾਰ ਸਾਡੀਆਂ ਸਰਹੱਦਾਂ 'ਤੇ ਵਿਵਸਥਾ ਅਤੇ ਨਿਯੰਤਰਣ ਬਹਾਲ ਕਰ ਰਹੀ ਹੈ | ਅੰਕੜਿਆਂ ਮੁਤਾਬਿਕ ਇਸ ਸਾਲ ਮਾਰਚ 'ਚ ਸਭ ਤੋਂ ਵੱਧ ਸਿਹਤ ਅਤੇ ਦੇਖਭਾਲ ਕਰਮਚਾਰੀ ਵੀਜ਼ਾ ਐਕਸਟੈਂਸ਼ਨ ਭਾਰਤੀਆਂ (107,306) ਨੂੰ ਜਾਰੀ ਕੀਤੇ ਗਏ, ਇਸ ਤੋਂ ਬਾਅਦ ਨਾਈਜੀਰੀਅਨ (89,575) ਅਤੇ ਜ਼ਿੰਬਾਬਵੇ (31,117) ਨਾਗਰਿਕਾਂ ਨੂੰ ਜਾਰੀ ਕੀਤੇ ਗਏ | ਇਸੇ ਤਰ੍ਹਾਂ ਹੁਨਰਮੰਦ ਵਰਕਰ ਐਕਸਟੈਂਸ਼ਨਾਂ 'ਚ ਵੀ ਭਾਰਤੀਆਂ ਦੀ ਸਭ ਤੋਂ ਵੱਧ ਗਿਣਤੀ 89,851 ਰਹੀ, ਉਸ ਤੋਂ ਬਾਅਦ ਪਾਕਿਸਤਾਨੀ (16,607) ਅਤੇ ਨਾਈਜੀਰੀਅਨ (13,409) ਨਾਗਰਿਕ ਸਨ | ਵਿਦਿਆਰਥੀਆਂ 'ਚ ਗ੍ਰੈਜੂਏਟ ਰੂਟ ਵੀਜ਼ਾ ਐਕਸਟੈਂਸ਼ਨਾਂ 'ਚ ਸਭ ਤੋਂ ਵੱਧ ਭਾਰਤੀਆਂ (70,371) ਨੂੰ ਵੀਜ਼ੇ ਜਾਰੀ ਕੀਤੇ ਗਏ | ਸਪਾਂਸਰਡ ਸਟੱਡੀ ਯੂ.ਕੇ. ਨੂੰ 90,425 ਵੀਜ਼ੇ ਮਿਲੇ, ਜੋ ਕਿ ਇਸ ਸ਼੍ਰੇਣੀ ਵਿਚ ਕੁੱਲ ਵੀਜ਼ਾ ਗ੍ਰਾਂਟਾਂ ਦਾ 23 ਪ੍ਰਤੀਸ਼ਤ ਹੈ |

Ad Position 22
No active advertisement
ਪਿਛਲੀ ਖ਼ਬਰ ਜੂਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਲਈ ਪੰਜਾਬ ਦੀਆਂ ਟੀਮਾਂ ਦਾ ਐਲਾਨ ਅਗਲੀ ਖ਼ਬਰ ਕੌਂਸਲਰ ਪਾਲ ਸਿੰਘ ਵੁਲਵਰਹੈਂਪਟਨ ਦੇ ਨਵੇਂ ਮੇਅਰ ਚੁਣੇ <br/>
Ad Position 24