10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕੈਲੀਫੋਰਨੀਆ 'ਚ ਪੰਜਾਬੀ ਟਰੱਕ ਡਰਾਈਵਰ ਨੇ ਕਾਰਾਂ ਨੂੰ ਮਾਰੀ ਟੱਕਰ-2 ਮੌਤਾਂ, 5 ਜ਼ਖ਼ਮੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਸਾਨ ਫਰਾਂਸਿਸਕੋ, 21 ਮਈ (ਐਸ ਅਸ਼ੋਕ ਭੌਰਾ)-ਜਾਣਕਾਰੀ ਅਨੁਸਾਰ ਇਕ ਪੰਜਾਬੀ ਟਰੱਕ ਡਰਾਈਵਰ ਨੇ ਹਾਈਵੇਅ 99 'ਤੇ ਡੋਡਾਈ ਸ਼ਹਿਰ ਨੇੜੇ ਹਾਰਨੀ ਲੇਨ ਕੋਲ ਕਾਰਾਂ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ | ਕੈਲੀਫੋਰਨੀਆ ਹਾਈਵੇਅ ਪੈਟਰੋਲ ਅਨੁਸਾਰ ਤਿੰਨ ਵਾਹਨ ਇਕ ਟੋਇਟਾ ਕੈਮਰੀ, ਨਿਸਾਨ ਫਰੰਟੀਅਰ ਅਤੇ ਕੀਆ ਫੋਰਟ ਬਿਲਕੁਲ ਸੱਜੇ ਲੇਨ 'ਚ ਰੁਕਣ ਲਈ ਹੌਲੀ ਹੋ ਰਹੇ ਸਨ | ਅਧਿਕਾਰੀਆਂ ਨੇ ਕਿਹਾ ਕਿ ਇਕ ਫਰੇਟਲਾਈਨਰ ਟਰੱਕ ਤਿੰਨ ਵਾਹਨਾਂ ਦੇ ਪਿੱਛੇ ਆ ਰਿਹਾ ਸੀ | ਟਰੱਕ ਡਰਾਈਵਰ, ਜਿਸ ਦੀ ਪਛਾਣ ਮਨਵੀਰ ਸਿੰਘ (24) ਵਜੋਂ ਕੀਤੀ ਗਈ ਹੈ, ਆਪਣੇ ਟਰੱਕ ਨੂੰ ਰੋਕਣ 'ਚ ਅਸਫਲ ਰਿਹਾ ਅਤੇ ਕੀਆ ਫੋਰਟ ਦੇ ਪਿਛਲੇ ਹਿੱਸੇ 'ਚ ਟਕਰਾਅ ਗਿਆ, ਜਿਸ ਨਾਲ ਫੋਰਟ ਨਿਸਾਨ ਫਰੰਟੀਅਰ ਅਤੇ ਫਰੰਟੀਅਰ ਕੈਮਰੀ ਨਾਲ ਟਕਰਾਅ ਗਈ | ਪੁਲਿਸ ਅਨੁਸਾਰ ਮਾਰੇ ਜਾਣ ਵਾਲੇ ਲੋਕਾਂ ਦੀ ਉਮਰ 16 ਤੋਂ 20 ਸਾਲ ਦੇ ਦਰਮਿਆਨ ਸੀ | ਪੰਜ ਹੋਰ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ | ਹਾੲਵੇਅ ਪੈਟਰੋਲ ਨੇ ਦੱਸਿਆ ਕਿ ਮਨਵੀਰ ਹਾਦਸੇ ਵਾਲੀ ਥਾਂ ਤੋਂ ਭੱਜ ਗਿਆ ਸੀ, ਜਿਸ ਨੂੰ ਬਾਅਦ 'ਚ ਗਿ੍ਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ | ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਅਨੁਸਾਰ ਮਨਵੀਰ ਕਥਿਤ ਤੌਰ 'ਤੇ 2023 'ਚ ਐਰੀਜ਼ੋਨਾ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ 'ਚ ਦਾਖਲ ਹੋਇਆ ਸੀ ਅਤੇ ਬਾਅਦ 'ਚ ਬਾਈਡਨ ਪ੍ਰਸ਼ਾਸਨ ਦੁਆਰਾ ਉਸ ਨੂੰ ਰਿਹਾਅ ਕਰ ਦਿੱਤਾ ਗਿਆ | ਪਿਛਲੇ ਸਮੇਂ ਦਰਮਿਆਨ ਅਜਿਹੀਆਂ ਘਟਨਾਵਾਂ ਵਾਪਰਨ ਕਾਰਨ ਪਹਿਲਾਂ ਹੀ ਟਰੰਪ ਪ੍ਰਸਾਸ਼ਨ ਦੀ ਸਖ਼ਤੀ ਨਾਲ ਜੂਝ ਰਹੇ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਦੀ ਪੂਰਵ .......... ਅਗਲੀ ਖ਼ਬਰ ਵਿਸ਼ਵ ਪ੍ਰਸਿੱਧ ਹਸਤੀ, 'ਵਿਮੈਨ ਹੋਟਲੀਅਰ ਆਫ਼ ਦਾ ਈਅਰ' ਤੇ .......
Ad Position 24