10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਵਿਕਰਮ ਦਿਗਵਾ ਦੇ ਪਰਿਵਾਰ ਨੇ ਮੰਗੀ ਮੁਆਫ਼ੀ

Ad Position 21
No active advertisement
ਅਜੀਤ ਡੈਸਕ 03-06-2026
ਲੰਡਨ, 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਿਰਪਾਨ ਦੀ ਦੁਰਵਰਤੋਂ ਕਰਕੇ ਕਤਲ ਕਰਨ ਵਾਲੇ ਸਿੱਖ ਨੌਜਵਾਨ ਵਿਕਰਮ ਦਿਗਵਾ ਦੇ ਪਰਿਵਾਰ ਨੇ ਪੀੜਤ ਪਰਿਵਾਰ ਤੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ ਹੈ। ਦਿਗਵਾ ਪਰਿਵਾਰ ਨੇ ਹੈਨਰੀ ਨੋਵਾਕ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਨੋਵਾਕ ਪਰਿਵਾਰ ਨੂੰ ਮਿਲੇ ਇਸ ਅਸਹਿ ਦੁੱਖ ਤੇ ਪੀੜ ਲਈ ਦਿਲੋਂ ਮੁਆਫ਼ੀ ਮੰਗਦੇ ਹਨ ਤੇ ਕਾਸ਼ ਉਹ ਸਮਾਂ ਪਿੱਛੇ ਮੋੜ ਸਕਦੇ ਤਾਂ ਜੋ ਦੋਵੇਂ ਕਦੇ ਆਹਮੋ-ਸਾਹਮਣੇ ਨਾ ਹੁੰਦੇ। ਪਰਿਵਾਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਵਿਕਰਮ ਨੂੰ ਪਿਆਰ ਕਰਦੇ ਹਨ ਅਤੇ ਕਰਦੇ ਰਹਿਣਗੇ, ਪਰ ਇਹ ਪਿਆਰ ਨੋਵਾਕ ਪਰਿਵਾਰ ਲਈ ਉਨ੍ਹਾਂ ਦੇ ਮਨ ‘ਚ ਮੌਜੂਦ ਅਫ਼ਸੋਸ ਅਤੇ ਹਮਦਰਦੀ ਦੇ ਵਿਰੋਧ ਵਜੋਂ ਨਹੀਂ ਹੈ। ਦਿਗਵਾ ਪਰਿਵਾਰ ਨੇ ਸਿੱਖ ਕੌਮ ਤੋਂ ਵੀ ਵਿਸ਼ੇਸ਼ ਤੌਰ ‘ਤੇ ਮਾਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਹਰਕਤ ਕਾਰਨ ਪੂਰੀ ਸਿੱਖ ਕੌਮ ਦਾ ਨਾਮ ਬਿਨਾਂ ਵਜ੍ਹਾ ਬਦਨਾਮ ਹੋਇਆ ਹੈ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੁਖਾਂਤ ਦੀ ਵਰਤੋਂ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਜਾਂ ਵੰਡੀਆਂ ਪਾਉਣ ਲਈ ਨਾ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕੁਝ ਮਾਹਰਾਂ ਵਲੋ ਨਕਾਰਾਤਮਕ ਇਕੁਇਟੀ ਦੇ ਵਧਦੇ ਖ਼ਤਰੇ ਤੋਂ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਹਜ਼ਾਰਾਂ ਨਵੇਂ ਘਰ ਮਾਲਕਾਂ ਲ... ਅਗਲੀ ਖ਼ਬਰ ਘੱਲੂਘਾਰਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ
Ad Position 24