20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਗਿ੍ਫ਼ਥ ਦਾ 28ਵਾਂ ਸ਼ਹੀਦੀ ਖੇਡ ਮੇਲਾ ਯਾਦਗਾਰੀ ਪਲਾਂ ਨਾਲ ਹੋਇਆ ਸੰਪੰਨ

Ad Position 21
No active advertisement
ਅਜੀਤ ਡੈਸਕ 09-06-2026
ਸਿਡਨੀ, 8 ਜੂਨ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਸ਼ਹਿਰ ਗਿ੍ਫ਼ਥ ਵਿੱਚ 6 ਅਤੇ 7 ਜੂਨ ਨੂੰ ਆਯੋਜਿਤ 28ਵਾਂ ਸ਼ਹੀਦੀ ਖੇਡ ਮੇਲਾ ਉਤਸ਼ਾਹ, ਖੇਡ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਬਣ ਕੇ ਸੰਪੰਨ ਹੋ ਗਿਆ | ਦੋ ਦਿਨਾਂ ਤੱਕ ਚੱਲੇ ਇਸ ਸਮਾਗਮ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਪਹੁੰਚੇ ਹਜ਼ਾਰਾਂ ਪੰਜਾਬੀਆਂ ਨੇ ਹਾਜ਼ਰੀ ਭਰ ਕੇ ਮੇਲੇ ਨੂੰ ਇਤਿਹਾਸਕ ਰੂਪ ਦਿੱਤਾ | ਮੇਲੇ ਦੌਰਾਨ ਸਾਰਾ ਮਾਹੌਲ ਪੰਜਾਬੀ ਸੱਭਿਆਚਾਰ, ਸਿੱਖ ਪਰੰਪਰਾਵਾਂ ਅਤੇ ਭਾਈਚਾਰਕ ਏਕਤਾ ਦੇ ਰੰਗਾਂ ਨਾਲ ਰੰਗਿਆ ਹੋਇਆ ਨਜ਼ਰ ਆਇਆ | ਪਰਿਵਾਰਾਂ ਸਮੇਤ ਪਹੁੰਚੇ ਲੋਕਾਂ ਨੇ ਖੇਡਾਂ, ਲੰਗਰਾਂ ਅਤੇ ਧਾਰਮਿਕ-ਸੱਭਿਆਚਾਰਕ ਗਤੀਵਿਧੀਆਂ ਦਾ ਭਰਪੂਰ ਆਨੰਦ ਮਾਣਿਆ | ਵਿਸ਼ਾਲ ਪੱਧਰ 'ਤੇ ਲਗਾਏ ਗਏ ਲੰਗਰਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਪੰਜਾਬੀ ਪਕਵਾਨ ਅਤੇ ਰਵਾਇਤੀ ਖਾਣੇ ਵਰਤਾਏ ਗਏ, ਜਿਨ੍ਹਾਂ ਦਾ ਸੰਗਤਾਂ ਨੇ ਉਤਸ਼ਾਹ ਨਾਲ ਸਵਾਦ ਚੱਖਿਆ | ਖੇਡ ਮੇਲੇ ਦਾ ਮੁੱਖ ਆਕਰਸ਼ਣ ਕਬੱਡੀ ਦੇ ਰੋਮਾਂਚਕ ਮੁਕਾਬਲੇ ਰਹੇ | ਦੋ ਦਿਨਾਂ ਦੌਰਾਨ 24 ਕਬੱਡੀ ਮੈਚ ਖੇਡੇ ਗਏ, ਜਿਨ੍ਹਾਂ ਨੇ ਦਰਸ਼ਕਾਂ ਨੂੰ ਆਖ਼ਰੀ ਪਲ ਤੱਕ ਰੋਕੇ ਰੱਖਿਆ | ਸ਼ਾਨਦਾਰ ਰੇਡਾਂ ਅਤੇ ਜੱਫਿਆਂ 'ਤੇ ਦਰਸ਼ਕਾਂ ਵੱਲੋਂ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਕਬੱਡੀ ਦਾ ਫਾਈਨਲ ਪੰਜਾਬ ਯੂਥ ਕਲੱਬ ਅਤੇ ਏ.ਐਨ.ਜ਼ੈਡ. ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ | ਇਸ ਤੋਂ ਇਲਾਵਾ ਫੁੱਟਬਾਲ, ਰੱਸਾਕਸ਼ੀ ਅਤੇ ਹੋਰ ਮਨੋਰੰਜਕ ਮੁਕਾਬਲਿਆਂ ਨੇ ਵੀ ਖਾਸ ਰੌਣਕ ਬਣਾਈ ਰੱਖੀ |ਮੇਲੇ ਵਿੱਚ ਨੌਜਵਾਨਾਂ ਵੱਲੋਂ ਬੱਚਿਆਂ ਅਤੇ ਸਹਿਜਧਾਰੀ ਨੌਜਵਾਨਾਂ ਨੂੰ ਪੱਗਾਂ ਸਜਾਉਣ ਦੀ ਸੇਵਾ ਕੀਤੀ ਗਈ, ਜਿਸ ਨੂੰ ਲੋਕਾਂ ਨੇ ਖੂਬ ਸਰਾਹਿਆ | ਕਈ ਆਸਟ੍ਰੇਲੀਆਈ ਮੂਲ ਦੇ ਲੋਕਾਂ ਨੇ ਵੀ ਖੁਸ਼ੀ ਨਾਲ ਪੱਗਾਂ ਸਜਵਾ ਕੇ ਪੰਜਾਬੀ ਸੱਭਿਆਚਾਰ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ | ਭਾਈ ਸ਼ੇਰਇੰਦਰ ਸਿੰਘ ਦੀ ਅਗਵਾਈ ਹੇਠ ਸਿੱਖ ਇਤਿਹਾਸ ਅਤੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਪ੍ਰਦਰਸ਼ਨੀ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ | ਪ੍ਰਦਰਸ਼ਨੀ ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਇਤਿਹਾਸਕ ਜਾਣਕਾਰੀ ਲੋਕਾਂ ਨੂੰ ਮੁਫ਼ਤ ਉਪਲਬਧ ਕਰਵਾਈ ਗਈ | ਇਸ ਦੇ ਨਾਲ ਹੀ ਧਾਰਮਿਕ ਸਾਹਿਤ, ਪੁਸਤਕਾਂ ਅਤੇ ਵੱਖ-ਵੱਖ ਪ੍ਰਦਰਸ਼ਨੀ ਸਟਾਲਾਂ 'ਤੇ ਵੀ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ | ਸਮਾਗਮ ਦੇ ਅੰਤ ਵਿੱਚ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਅਰਦਾਸ ਕੀਤੀ ਗਈ | ਪ੍ਰਬੰਧਕ ਕਮੇਟੀ ਨੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ, ਖਿਡਾਰੀਆਂ, ਸੇਵਾਦਾਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਮੇਲਾ ਹਰ ਸਾਲ ਨਵੀਆਂ ਉਚਾਈਆਂ ਹਾਸਲ ਕਰ ਰਿਹਾ ਹੈ | ਇਸ ਤਰ੍ਹਾਂ 28ਵਾਂ ਸ਼ਹੀਦੀ ਖੇਡ ਮੇਲਾ ਖੇਡ ਭਾਵਨਾ, ਸੇਵਾ, ਸੱਭਿਆਚਾਰ ਅਤੇ ਭਾਈਚਾਰਕ ਸਾਂਝ ਦੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸੰਪੰਨ ਹੋ ਗਿਆ |
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਅਭਿਆਸ ਮੈਚ ਜਿੱਤਿਆ •ਵੈਸਟ ਇੰਡੀਜ਼ ਨੂੰ 26 ਦÏੜਾਂ ਨਾਲ ਹਰਾਇਆ ਅਗਲੀ ਖ਼ਬਰ ਸਿਆਟਲ ਦੇ ਗੁਰੂ ਘਰਾਂ 'ਚ 1984 ਦੇ ਘੱਲੂਘਾਰੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ <br/>
Ad Position 24