21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਲਵਸ਼ਿੰਦਰ ਸਿੰਘ ਡੱਲੇਵਾਲ ਦੀ ਕਿਤਾਬ ਸਿੱਦਕੀ ਤੇ ਸ਼ੰਘਰਸ਼ੀ ਲੰਡਨ ਵਿੱਚ ਰਿਲੀਜ਼

Ad Position 21
No active advertisement
ਅਜੀਤ ਡੈਸਕ 09-06-2026
ਲੰਡਨ, 8 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹਾਲ ਹੀ ਦੌਰਾਨ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਲਿਖੀ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਵਲੋਂ ਸੰਪਾਦਤ ਕਿਤਾਬ 'ਸਿੱਦਕੀ ਅਤੇ ਸੰਘਰਸ਼ੀ' ਨੂੰ ਬੀਤੇ ਐਤਵਾਰ ਲੰਡਨ ਵਿੱਚ ਹੋਏ ਜੂਨ 1984 ਦੇ ਘੱਲੂਘਾਰੇ ਦੇ ਸਬੰਧੀ ਰੋਸ ਰੈਲੀ ਦੌਰਾਨ ਜਾਰੀ ਕੀਤਾ ਗਿਆ | ਇਸ ਤੋਂ ਇਲਾਵਾ ਫਰਾਂਸ ਅਤੇ ਬੈਲਜੀਅਮ ਵਿੱਚ ਜਾਰੀ ਕੀਤਾ ਗਿਆ | ਟਰਫਾਲਗਰ ਸੁਕੇਅਰ ਵਿਖੇ ਹਜ਼ਾਰਾਂ ਸਿੱਖ ਸੰਗਤਾਂ ਦੀ ਮੌਜੂਦਗੀ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਬਿ੍ਟਿਸ਼ ਸਿੱਖ ਕੌਂਸਲ ਦੇ ਮੁਖੀ ਭਾਈ ਤਰਸੇਮ ਸਿੰਘ, ਧਰਮਯੁੱਧ ਜਥਾ ਦਮਦਮੀ ਟਕਸਾਲ ਯੂ ਕੇ ਟਿਵੀਡੇਲ, ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਮਨਪ੍ਰੀਤ ਸਿੰਘ, ਧਰਮਯੁੱਧ ਜਥਾ ਯੂ.ਕੇ. ਦੇ ਮੁਖੀ ਭਾਈ ਬਲਵਿੰਦਰ ਸਿੰਘ ਵੁਲਵਰਹੈਪਟਨ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂ.ਕੇ. ਦੇ ਪ੍ਰਧਾਨ ਭਾਈ ਜਸਪਾਲ ਸਿੰਘ ਬੈਂਸ, ਬੀਬੀ ਪਾਲਜੀਤ ਕੌਰ ਪੰਜਵੜ ਦੇ ਭਰਾ ਭਾਈ ਕਸ਼ਮੀਰ ਸਿੰਘ ਨੇ ਸਿੱਦਕੀ ਤੇ ਸੰਘਰਸ਼ੀ ਕਿਤਾਬ ਦਾ ਲੋਕ ਅਰਪਣ ਕੀਤਾ | ਬੈਲਜੀਅਮ ਵਿੱਚ ਘੱਲੂਘਾਰਾ ਜੂਨ 1984 ਦੀ ਯਾਦ ਵਿੱਚ ਹੋਏ ਸ਼ਹੀਦੀ ਸਮਾਗਮ ਦੌਰਾਨ ਭਾਈ ਮਨਜੋਤ ਸਿੰਘ ਭੂਰਾ ਭਾਈ ਗੁਰਦਿਆਲ ਸਿੰਘ ਢਕਾਨੂਸ, ਭਾਈ ਮਨਜੋਤ ਸਿੰਘ ਭੂਰਾ ਅਤੇ ਅਤੇ ਸਾਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਅਤੇ ਪੈਰਿਸ ਵਿੱਚ ਭਾਈ ਨਿਸ਼ਾਨ ਸਿੰਘ ਕਵੀਸ਼ਰੀ ਜਥੇ ਵਲੋਂ ਜਾਰੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਵਾਈਟ ਹਾਊਸ ਫਾਰਮ ਕਤਲ ਕਾਂਡ 'ਚ ਨਵੇਂ ਦਸਤਾਵੇਜ਼ਾਂ ਨੇ ਮੁੜ ਛੇੜੀ ਬਹਿਸ ਅਗਲੀ ਖ਼ਬਰ ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਅਭਿਆਸ ਮੈਚ ਜਿੱਤਿਆ •ਵੈਸਟ ਇੰਡੀਜ਼ ਨੂੰ 26 ਦÏੜਾਂ ਨਾਲ ਹਰਾਇਆ
Ad Position 24