ਲੰਡਨ, 8 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨੀਆਂ ਦੀ ਗ੍ਰਹਿ ਮੰਤਰੀ, ਕਾਨੂੰਨ ਮੰਤਰੀ ਅਤੇ ਅਟਾਰਨੀ ਜਨਰਲ ਨੂੰ ਪੱਤਰ ਲਿਖ ਕੇ 'ਇਨਕੁਆਰੀਜ਼ ਐਕਟ 2005' ਦੇ ਤਹਿਤ ਹੈਨਰੀ ਨੋਵਾਕ ਦੀ ਮÏਤ, ਪੁਲਿਸ ਦੇ ਵਤੀਰੇ ਅਤੇ ਕ੍ਰਿਪਾਨ ਨੂੰ ਬਿਨਾਂ ਵਜ੍ਹਾ ਬਦਨਾਮ ਕਰਨ ਵਾਲੀਆਂ ਨਾਕਾਮੀਆਂ ਦੀ ਸਾਂਝੇ ਤÏਰ 'ਤੇ ਇੱਕ ਕਾਨੂੰਨੀ ਜਨਤਕ ਜਾਂਚ ਕਰਨ ਦੀ ਮੰਗ ਕੀਤੀ ਹੈ | ਭਾਈ ਦਬਿੰਦਰਜੀਤ ਸਿੰਘ ਓ ਬੀ ਈ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ 18 ਸਾਲਾ ਹੈਨਰੀ ਨੋਵਾਕ ਦੀ ਦੁਖਦਾਈ ਮÏਤ ਦੇ ਆਲੇ-ਦੁਆਲੇ ਦੀਆਂ ਵੱਡੀਆਂ ਬਹੁ-ਏਜੰਸੀ ਨਾਕਾਮੀਆਂ, ਮÏਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵਤੀਰੇ, ਅਤੇ ਸਾਊਥੈਂਪਟਨ ਕਰਾਊਨ ਕੋਰਟ ਵਿੱਚ ਚੱਲੇ ਅਪਰਾਧਿਕ ਮੁਕੱਦਮੇ ਦÏਰਾਨ ਗੰਭੀਰ ਸੰਸਥਾਗਤ ਅਤੇ ਸੱਭਿਆਚਾਰਕ ਨਾਕਾਮੀਆਂ ਸਾਹਮਣੇ ਆਈਆਂ ਹਨ¢ ਜਿਸ ਦੀ ਤੁਰੰਤ, ਸੁਤੰਤਰ ਅਤੇ ਪਾਰਦਰਸ਼ੀ ਜਾਂਚ ਦੀ ਲੋੜ ਹੈ¢ ਪੱਤਰ ਵਿੱਚ ਪੁਲਿਸ ਅਧਿਕਾਰੀ ਦੀ ਜਾਰੀ ਹੋਈ ਵੀਡੀਓ ਫੁਟੇਜ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਹੈ¢ ਜਿੱਥੇ ਪੁਲਿਸ ਅਧਿਕਾਰੀਆਂ ਨੇ ਵਿਕਰਮ ਦਿਗਵਾ ਦੇ ਝੂਠੇ ਬਿਆਨ ਨੂੰ ਸੱਚ ਮੰਨਿਆ, ਪੀੜਤ ਨੋਵਾਕ ਨੂੰ ਹੀ ਹੱਥਕੜੀ ਲਗਾਈ, ਨੋਵਾਕ ਵੱਲੋਂ ਸਪੱਸ਼ਟ ਤÏਰ 'ਤੇ ਇਹ ਕਹਿਣ ਦੇ ਬਾਵਜੂਦ ਕਿ ਉਸ ਨੂੰ ਚਾਕੂ ਮਾਰਿਆ ਗਿਆ ਹੈ ਅਤੇ ਮੈਂ ਸਾਹ ਨਹੀਂ ਲੈ ਸਕਦਾ ਦੀ ਗੁਹਾਰ ਲਗਾਉਣ ਦੇ ਬਾਵਜੂਦ, ਉਸ ਦੀ ਤਕਲੀਫ ਨੂੰ ਅਣਗÏਲਿਆ ਕੀਤਾ¢ ਦਿਗਵਾ ਪਹਿਲਾਂ ਹੀ "ਪੁਲਿਸ ਦੀ ਰਡਾਰ 'ਤੇ ਸੀ¢ ਗੰਭੀਰ ਸਵਾਲ ਇਹ ਵੀ ਹੈ ਕਿ ਕੀ ਹੈਨਰੀ ਨੋਵਾਕ ਦੀ ਮÏਤ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਸੀ? ਦੂਜਾ ਅਦਾਲਤੀ ਪ੍ਰਕ੍ਰਿਆ ਦÏਰਾਨ ਪੁਲਿਸ, ਸੀ.ਪੀ.ਐਸ. ਅਤੇ ਨਿਆਂਪਾਲਿਕਾ ਦੁਆਰਾ ਸਿੱਖ ਭਾਈਚਾਰੇ ਨੂੰ ਵੀ ਡੂੰਘੀ ਠੇਸ ਪਹੁੰਚਾਈ ਗਈ ਹੈ | ਪੂਰੀ ਕਾਰਵਾਈ ਦÏਰਾਨ, ਸਰਕਾਰੀ ਤੰਤਰ ਕਤਲ ਦੇ ਹਥਿਆਰ ਦੀ ਸਹੀ ਪਛਾਣ ਕਰਨ ਤੇ ਉਸ ਦਾ ਵਰਣਨ ਕਰਨ ਵਿਚ ਨਾਕਾਮ ਰਿਹਾ, ਅਤੇ ਇਸ ਨੂੰ ਕਿਰਪਾਨ ਜਾਂ ਸਿੱਖ ਧਾਰਮਿਕ/ਰਸਮੀ ਚਾਕੂ/ਖੰਜਰ ਵਜੋਂ ਸ਼੍ਰੇਣੀਬੱਧ ਕਰਦਾ ਰਿਹਾ | ਲੇਕਨ 1 ਜੂਨ 2026 ਨੂੰ ਹਥਿਆਰ ਦੀ ਤਸਵੀਰ ਜਾਰੀ ਹੋਣ ਤੋਂ ਬਾਅਦ, ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਨੂੰ ਪਤਾ ਲੱਗਾ ਕਿ ਉਹ ਰਿਪਾਨ ਨਹੀਂ ਸੀ¢ 5ਫੈਂਸਿਵ ਵੈਪਨਜ਼ ਐਕਟ 2019 ਅਤੇ ਇਸਦੀ ਜੁਲਾਈ 2022 ਦੀ ਵਿਧਾਨਕ ਗਾਈਡੈਂਸ ਦੇ ਤਹਿਤ, ਕ੍ਰਿਪਾਨ ਨੂੰ ਸਪੱਸ਼ਟ ਤੌਰ 'ਤੇ ਇਕ ਮੁੜੇ ਹੋਏ ਬਲੇਡ ਵਜੋਂ ਪਰਿਭਾਸ਼ਿਤ ਅਤੇ ਸਮਝਿਆ ਗਿਆ ਹੈ¢ ਇਸ ਕੇਸ ਵਿਚ ਪੁਲਿਸ ਅਤੇ ਪ੍ਰੋਸੀਕਿਊਸ਼ਨ ਕੋਲ ਇਹ ਹਥਿਆਰ 6 ਮਹੀਨਿਆਂ ਤੋਂ ਵੱਧ ਸਮੇਂ ਤੱਕ ਮÏਜੂਦ ਸੀ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ, ਕਿ ਇਹ ਕ੍ਰਿਪਾਨ ਨਹੀਂ ਹੈ¢ ਅਦਾਲਤ ਵਿੱਚ ਇੱਕ ਸਜ਼ਾਯਾਫ਼ਤਾ ਕਾਤਲ ਵੱਲੋਂ ਹਥਿਆਰ ਦੇ ਕੀਤੇ ਗਏ ਝੂਠੇ ਵਰਣਨ ਨੂੰ ਬਿਨਾਂ ਕਿਸੇ ਚੁਣÏਤੀ ਦੇ ਪ੍ਰਵਾਨ ਹੋਣ ਦੇ ਕੇ, ਨਿਆਂ ਪ੍ਰਣਾਲੀ ਨੇ ਗੁੰਮਰਾਹਕੁੰਨ ਜਾਣਕਾਰੀ ਨਾਲ ਇੱਕ ਸਿੱਖ ਵਿਰੋਧੀ ਲਹਿਰ ਨੂੰ ਹੁਲਾਰਾ ਦਿੱਤਾ¢ ਨਿਆਂਇਕ ਅਤੇ ਇਸਤਗਾਸਾ ਸਪੱਸ਼ਟਤਾ ਦੀ ਇਸ ਘਾਟ ਨੇ ਅਣਉਚਿਤ ਰਾਜਨੀਤਿਕ ਟਿੱਪਣੀਆਂ ਨੂੰ ਜਨਮ ਦਿੱਤਾ, ਸਿੱਖ ਧਰਮ ਦੇ ਇੱਕ ਪਵਿੱਤਰ ਕਕਾਰ ਨੂੰ ਬਦਨਾਮ ਕੀਤਾ, ਅਤੇ ਇਸਦੇ ਸਿੱਟੇ ਵਜੋਂ ਪੂਰੇ ਯੂ.ਕੇ. ਵਿੱਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤ ਭਰੇ ਭਾਸ਼ਣ, ਅਪਸ਼ਬਦਾਂ ਅਤੇ ਹਿੰਸਕ ਸਰੀਰਕ ਹਮਲਿਆਂ ਵਿੱਚ ਵਾਧਾ ਹੋਇਆ¢ ਬਿ੍ਟਿਸ਼ ਸਿੱਖ ਭਾਈਚਾਰੇ ਨੂੰ ਨਕਾਰਾਤਮਕ ਪ੍ਰਤੀਕਰਮ ਤੋਂ ਬਚਾਉਣ ਦੇ ਆਪਣੇ ਫਰਜ਼ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ¢ ਪੱਤਰ ਵਿੱਚ ਮੰਗ ਕੀਤੀ ਗਈ ਕਿ ਇੱਕ ਗੈਰ-ਕਾਨੂੰਨੀ ਜਾਂ ਅੰਦਰੂਨੀ ਸਮੀਖਿਆ ਪੁਲਿਸ, ਸੀ.ਪੀ.ਐਸ. ਅਤੇ ਅਦਾਲਤਾਂ ਦੀਆਂ ਇਹਨਾਂ ਅੰਤਰ-ਅਧਿਕਾਰ ਖੇਤਰ ਨਾਕਾਮੀਆਂ ਦਾ ਹੱਲ ਨਹੀਂ ਕਰ ਸਕਦੀ¢ ਸਿਰਫ਼ ਇੱਕ ਕਾਨੂੰਨੀ ਜਨਤਕ ਜਾਂਚ ਹੀ ਜਵਾਬਦੇਹੀ ਤੈਅ ਕਰਨ ਦਾ ਇੱਕਮਾਤਰ ਸਾਧਨ ਹੈ |