02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸਰੀ ਸਿਟੀ ਹਾਲ ‘ਤੇ ਲਗਾਇਆ ਗਿਆ ਪ੍ਰਾਈਡ ਝੰਡਾ

Ad Position 21
No active advertisement
ਅਜੀਤ ਡੈਸਕ 22-06-2026

ਵੈਨਕੂਵਰ, 21 ਜੂਨ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਸਿਟੀ ਹਾਲ ‘ਚ ਲਗਾਤਾਰ ਚੌਥੇ ਸਾਲ ਪ੍ਰਾਈਡ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸਰੀ ਦੀ ਮੇਅਰ ਬ੍ਰੈਂਡਾ ਲੌਕ, ਸੈਨੇਟਰ ਬਲਤੇਜ ਸਿੰਘ ਢਿੱਲੋਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਪ੍ਰਾਈਡ ਝੰਡਾ ਲਹਿਰਾ ਕੇ ਵਿਭਿੰਨਤਾ, ਬਰਾਬਰੀ ਅਤੇ ਆਪਸੀ ਸਤਿਕਾਰ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰੀ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਹਰ ਵਿਅਕਤੀ ਨੂੰ ਸਨਮਾਨ, ਸੁਰੱਖਿਆ ਅਤੇ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ। ਸਮਾਗਮ ਵਿੱਚ ਸਥਾਨਕ ਭਾਈਚਾਰਕ ਜਥੇਬੰਦੀਆਂ ਅਤੇ ਵਸਨੀਕਾਂ ਨੇ ਵੀ ਹਿੱਸਾ ਲਿਆ। ਪ੍ਰਾਈਡ ਝੰਡਾ ਲਹਿਰਾਉਣ ਉਪਰੰਤ ਸਮੂਹ ਹਾਜ਼ਰੀਨਾਂ ਨੇ ਇਕੱਠੇ ਹੋ ਕੇ ਸਮਾਜ ਵਿੱਚ ਸਮਾਨਤਾ, ਸ਼ਮੂਲੀਅਤ ਅਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਸਰੀ ਸਿਟੀ ਹਾਲ ਵਿਖੇ ਪ੍ਰਾਈਡ ਝੰਡਾ ਲਹਿਰਾਉਣ ਦੀ ਇਹ ਪਰੰਪਰਾ ਹੁਣ ਲਗਾਤਾਰ ਚੌਥੇ ਸਾਲ ਜਾਰੀ ਰਹੀ ਹੈ, ਜਿਸ ਨੂੰ ਸ਼ਹਿਰ ਵਿੱਚ ਵਿਭਿੰਨਤਾ ਅਤੇ ਸਮਾਜਿਕ ਏਕਤਾ ਦੇ ਪ੍ਰਤੀਕ ਵਜੋਂ ਦੇਖਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਵੌਇਸ ਆਫ ਵੋਮੈਨ ਵੱਲੋਂ ਸਾਊਥਾਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ ਗਈ ਅਗਲੀ ਖ਼ਬਰ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਪਤੰਜਲੀ ਤੇ ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਯੋਗ ਸਮਾਗਮ
Ad Position 24
No active advertisement