02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਅਮਰੀਕਾ ‘ਚ ਪੁੱਤਰ ਹੱਥੋਂ ਮਾਰੇ ਗਏ ਤਿੰਨ ਪੰਜਾਬੀਆਂ ਦਾ ਸੰਸਕਾਰ 22 ਜੂਨ ਨੂੰ ਤਿੰਨ-ਤਿੰਨ ਘੰਟੇ ਦੇ ਫਰਕ ਨਾਲ ਹੋਵੇਗਾ

Ad Position 21
No active advertisement
ਅਜੀਤ ਡੈਸਕ 22-06-2026

ਸਾਨ ਫਰਾਂਸਿਸਕੋ, 21 ਜੂਨ (ਐਸ ਅਸ਼ੋਕ ਭੌਰਾ)ਅਮਰੀਕਾ ਦੇ ਟੈਕਸਸ ਸੂਬੇ ਦੇ ਆਲਟੋਨ ਸ਼ਹਿਰ ਵਿੱਚ ਆਪਣੇ ਪੁੱਤਰ ਹੱਥੋਂ ਮਾਰੇ ਗਏ ਬਾਪ ਸਵੀਟਾ ਰਾਮ, ਮਾਂ ਕਮਲੇਸ਼ ਰਾਣੀ ਅਤੇ ਨਾਨੀ ਮਿੰਦਰ ਕੌਰ ਨਾਲ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਹੀ ਡੂੰਘਾ ਸਦਮਾ ਨਹੀਂ ਲੱਗਾ ਸਗੋਂ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ,ਸਥਾਨਕ ਅਮਰੀਕੀਆਂ ਤੇ ਸਪੈਨਿਸ਼ ਲੋਕਾਂ ਵਿੱਚ ਵੀ ਇਸ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਤੇ ਦੁੱਖ ਹੈ। ਸਵੀਟਾ ਰਾਮ ਐਲਟੋਨ ਸ਼ਹਿਰ ਵਿੱਚ ਹੋਟਲ-ਮੋਟਲ ਕਾਰੋਬਾਰ ਨਾਲ ਜੁੜਿਆ ਹੋਇਆ ਸੀ।ਇਸ ਤੋਂ ਪਹਿਲਾਂ ਉਸ ਨੇ ਨਿਊਯਾਰਕ ਵਿੱਚ ਟੈਕਸੀ ਦਾ ਕਾਰੋਬਾਰ ਸ਼ੁਰੂ ਕੀਤਾ ,ਟੈਕਸਸ ‘ਚ ਇੱਕ ਰੈਸਟੋਰੈਂਟ ਚਲਾਇਆ ਤੇ ਫਿਰ ਹੋਟਲ ਖਰੀਦਿਆ ਤੇ ਹੁਣ ਤੱਕ ਇਹ ਪਰਿਵਾਰ ਇਸ ਹੋਟਲ ਦੇ ਸਿਰ ਤੋਂ ਚੰਗੀ ਰੋਟੀ ਖਾ ਰਿਹਾ ਸੀ। ਹਾਲੇ ਤੱਕ ਪੁਲਿਸ ਨੂੰ ਭਾਵੇਂ ਇਸ ਗੱਲ ਦਾ ਨਹੀਂ ਪਤਾ ਲੱਗਾ ਕਿ ਸਵੀਟਾ ਰਾਮ, ਕਮਲੇਸ਼ ਰਾਣੀ ਦੇ ਪੁੱਤਰ ਕਥਿਤ ਦੋਸ਼ੀ ਸੌਰਵ ਚੋਪੜਾ ਨੇ ਇਸ ਖੂਨੀ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ? ਪਰ ਉਹਨਾਂ ਦੇ ਵੱਡੇ ਪੁੱਤਰ ਸਚਿਨ ਚੋਪੜਾ ਦੀ ਸਥਿਤੀ ਇਸ ਵੇਲੇ ਬਹੁਤ ਦੁੱਖਦਾਇਕ ਤੇ ਹਮਦਰਦੀ ਵਾਲੀ ਬਣੀ ਹੋਈ ਹੈ।ਉਹ ਘਰ ‘ਚ 21 ਸਾਲਾਂ ਦੀ ਉਮਰ ਵਿੱਚ ਇਕੱਲਾ ਰਹਿ ਗਿਆ ਹੈ,ਜਿਸ ਦੇ ਕੰਨ ਕੋਲੋਂ ਗੋਲੀ ਲੰਘਣ ਕਰਕੇ ਉਸ ਦਾ ਉਹ ਪਾਸਾ ਸੁੰਨ ਹੈ ਤੇ ਉਸਨੂੰ ਸੁਣ ਨਹੀਂ ਰਿਹਾ ਤੇ ਮਾਨਸਿਕ ਸਥਿਤੀ ਠੀਕ ਨਹੀਂ ਹੈ।ਉਹਨੂੰ ਹਲੇ ਇਹ ਵੀ ਪੂਰੀ ਤਰ੍ਹਾਂ ਨਹੀਂ ਪਤਾ ਕਿ ਉਸਦੇ ਮਾਂ ਬਾਪ ਚਲੇ ਗਏ ਹਨ।ਆਲਟੋਨ ਸ਼ਹਿਰ ਵਿੱਚ ਭਾਵੇਂ ਸਿਰਫ ਪੰਜ ਪੰਜਾਬੀ ਪਰਿਵਾਰ ਨੇ ਪਰ ਸੋਗ ਦੀ ਲਹਿਰ ਪੂਰੇ ਟੈਕਸਸ ਸੂਬੇ ਵਿੱਚ ਫੈਲ ਗਈ ਹੈ ਤੇ ਦਿਲ ਗੁਰਦੇ ਵਾਲੇ ਲੋਕ ਪੱਥਰ ਬਣ ਗਏ ਹਨ। ਸੰਸਕਾਰ ਪ੍ਰਕ੍ਰਿਆ ਦੀ ਦੇਖ ਰੇਖ ਕਰ ਰਹੇ ਸਥਾਨਕ ਮਿਸ਼ਨ ਸ਼ਹਿਰ ਦੇ ਬੋਰਡ ਆਫ ਡਾਇਰੈਕਟਰ ਤੇ ਉੱਘੇ ਹੋਟਲ ਕਾਰੋਬਾਰੀ ਦਿਲਬਾਗ ਸਿੰਘ ਲਿੱਧੜ ਨੇ ‘ਅਜੀਤ’ ਨੂੰ ਦੱਸਿਆ ਕਿ ਸੋਮਵਾਰ 22 ਤਰੀਕ ਨੂੰ ਇਹਨਾਂ ਤਿੰਨਾਂ ਹੀ ਮਾਰੇ ਗਏ ਬੇਦੋਸ਼ਿਆਂ ਦਾ ਸੰਸਕਾਰ ਕੀਤਾ ਜਾਵੇਗਾ। ਆਖਰੀ ਵਾਰ ਇਸ਼ਨਾਨ ਕਰਾਉਣ ਦੀਆਂ ਰਸਮਾਂ ਵੀ ਪੂਰੀਆਂ ਨਹੀਂ ਹੋਈਆਂ ਕਿਉਂ ਕਿ ਤਿੰਨਾ ਦੇ ਹੀ ਸਿਰ ‘ਚ ਗੋਲੀ ਮਾਰੇ ਜਾਣ ਨਾਲ ਵਾਰਦਾਤ ਬਹੁਤ ਦਰਦਨਾਕ ਦ੍ਰਿਸ਼ ਬਿਆਨ ਕਰਦੀ ਹੈ।ਟੈਕਸਸ ਦੇ ਨਿਯਮ ਮੁਤਾਬਕ ਇੱਕੋ ਵੇਲੇ ਸੰਸਕਾਰ ਦੀ ਵਿਵਸਥਾ ਨਹੀਂ ਹੋਵੇਗੀ ਸੋ ਪਹਿਲਾ ਸੰਸਕਾਰ ਸਵੇਰੇ 11 ਵਜੇ ਹੋਏਗਾ,ਦੂਜਾ ਦੁਪਹਿਰ ਬਾਅਦ ਦੁਪਹਿਰ 2 ਵਜੇ ਤੇ ਤੀਜਾ ਬਾਅਦ ਪੰਜ ਵਜੇ।ਜਿਹੜੀ ਮਹਿੰਦਰ ਕੌਰ ਸਵੀਟਾ ਰਾਮ ਦੀ ਸੱਸ ਇਸ ਵਾਰਦਾਤ ਮਾਰੀ ਗਈ ਹੈ ਉਹ ਅਭਾਗਣ ਵਿਜਟਰ ਵੀਜੇ ਤੇ ਅਮਰੀਕਾ ਆਈ ਹੋਈ ਸੀ ਪਰ ਉਸ ਦਾ ਫੈਮਿਲੀ ਰਿਲੇਸ਼ਨ ਕਰਕੇ ਗਰੇਨ ਕਾਰਡ ਅਪਲਾਈ ਕੀਤਾ ਗਿਆ ਸੀ। ਜਿਸ ਸ਼ਹਿਰ ਪਾਲਮਵਿਊ ਵਿੱਚ ਸਵੀਟਾ ਰਾਮ ਦਾ ਕਾਰੋਬਾਰ ਸੀ,ਦੇ ਮੇਅਰ ਰਿਕਾਰਡੋ ਵਿਲਾਰੀਅਲ ਨੇ ਭਰੇ ਮਨ ਨਾਲ ਕਿਹਾ ਕਿ ਸਮੁੱਚਾ ਟੈਕਸਸ ਦੁੱਖੀ ਪਰਿਵਾਰ ਦੇ ਨਾਲ ਹੈ ਤੇ ਇਸ ਸ਼ਹਿਰ ਦੀ ਇਹ ਪਹਿਲੀ ਵੱਡੀ ਦਰਦਨਾਕ ਘਟਨਾ ਹੈ ਤੇ ਅਸੀਂ ਅਜਿਹੇ ਵਰਤਾਰੇ ਨੂੰ ਸਮਝਣ ਤੇ ਰੋਕਣ ਦਾ ਯਤਨ ਕਰਾਂਗੇ। ਇਥੇ ਜਿਕਰਯੋਗ ਹੈ ਕਿ ਟੈਕਸਸ ਕਾਨੂੰਨ ਅਜਿਹੇ ਤੀਹਰੇ ਕਤਲ ‘ਚ ਦੋਸ਼ੀ ਨੂੰ ਮੌਤ ਦੀ ਸਜ਼ਾ ਦੀ ਹੋ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਦੁਨੀਆ ਭਰ ’ਚ ‘ਸਿਹਤਮੰਦ ਬੁਢਾਪਾ’ ਥੀਮ ਹੇਠ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਵੌਇਸ ਆਫ ਵੋਮੈਨ ਵੱਲੋਂ ਸਾਊਥਾਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ ਗਈ
Ad Position 24
No active advertisement