ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕੀ ਦੇ ਖੇਤਰ ’ਚ ਬੀਤੇ ਕਈ ਦਹਾਕਿਆਂ ਤੋਂ ਸਦਾ ਬਹਾਰ ਗਾਇਕ ਵਜੋਂ ਚੋਟੀ ’ਤੇ ਬੈਠੇ ਗੋਲਡਨ ਸਟਾਰ ਮਲਕੀਤ ਸਿੰਘ ਨੇ ਵਿਆਹਾਂ ਅਤੇ ਖੁਸ਼ੀਆਂ ਵਰਗੇ ਮਾਹੌਲ ਵਾਲਾ ਨਵਾਂ ਗੀਤ ਵਧਾਈਆਂ ਪੰਜਾਬੀਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ। ਗਿੱਧੇ ਅਤੇ ਭੰਗੜੇ ਨਾਲ ਸਿ਼ੰਗਾਰੇ ਨਵੇਂ ਗੀਤ ਦੇ ਵੀਡੀਓ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਗੀਤ ਦੇ ਲੇਖਕ, ਗਾਇਕ ਮਲਕੀਤ ਸਿੰਘ ਦੇ ਇਸ ਗੀਤ ਨੂੰ ਸੰਗੀਤਕ ਧੁੰਨਾ ਨਾਲ ਉਹਨਾਂ ਖੁਦ ਅਤੇ ਬੌਭ ਰਾਏ ਨੇ ਸ਼ਿੰਗਾਰਿਆ ਹੈ। ਗੀਤ ਦੇ ਵੀਡੀਓ ਵਿਚ ਉੱਘੇ ਅਦਾਕਾਰ ਮਲਕੀਤ ਸਿੰਘ ਰੌਣੀ, ਬਿੱਟੂ ਖੰਨੇਵਾਲਾ, ਮੋਨਿਕਾ ਰਾਵਾਨ, ਪੂਨਮ ਸੂਦ ਆਦਿ ਨੇ ਬਾਕਮਾਲ ਕੰਮ ਕੀਤਾ ਹੈ। ਅਜੀਤ ਨਾਲ ਗੱਲ ਕਰਦਿਆਂ ਮਲਕੀਤ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਇਸ ਗੀਤ ਨੂੰ ਵੀ ਪੰਜਾਬੀ ਹਮੇਸ਼ਾਂ ਵਾਂਗ ਪਿਆਰ ਦੇਣਗੇ ਅਤੇ ਵਿਆਹਾਂ ਵਿੱਚ ਇਹ ਗੀਤ ਗੂੰਜੇਗਾ।