ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਗੁਰਦੁਆਰਾ ਸਿੰਘ ਸਭਾ ਲੰਡਨ ਈਸਟ ਵਿਖੇ ਬਰਤਾਨੀਆ ਦੇ ਆਟਰਨੀ ਜਨਰਲ ਨਾਲ ਸਿੱਖ ਭਾਈਚਾਰੇ ਦੀ ਕਿਰਪਾਨ ਸਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 11-07-2026
ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਅਟਾਰਨੀ ਜਨਰਲ ਲਾਰਡ ਹਰਮਰ ਬੀਤੇ ਦਿਨੀ ਗੁਰਦੁਆਰਾ ਸਿੰਘ ਸਭਾ ਲੰਡਨ ਈਸਟ (ਬਰਕਿੰਗ ਅਤੇ ਸੇਵਨ ਕਿੰਗਜ਼) ਵਿਖੇ ਨਤਮਸਤਕ ਹੋਏ ਅਤੇ ਉਹਨਾਂ ਨਾਲ ਸਥਾਨਿਕ ਸੰਸਦ ਮੈਂਬਰ ਜਸਬੀਰ ਸਿੰਘ ਜਸ ਅਠਵਾਲ ਵੀ ਪਹੁੰਚੇ। ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਪ੍ਰਦਾਨ ਸਤਨਾਮ ਸਿੰਘ ਸੰਧੂ, ਗੁਰਦੀਪ ਸਿੰਘ ਹੁੰਦਲ ਦੀ ਅਗਵਾਈ ਵਿੱਚ ਸਥਾਨਿਕ ਸਿੱਖਾਂ ਨੇ ਬੀਤੇ ਦਿਨੀ ਸਾਊਥਹੈਂਪਟਨ ਵਿਖੇ ਵਾਪਰੀ ਘਟਨਾਂ ਤੋਂ ਬਾਅਦ ਸਿੱਖਾਂ ਦੀ ਕ੍ਰਿਪਾਨ ਸਬੰਧੀ ਉੱਠ ਰਹੇ ਵਿਵਾਦ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਯੂ ਕੇ ਭਰ ਦੇ ਸਿੱਖਾਂ ਹੈਨਰੀ ਨੋਵਾਕ ਦੇ ਕਤਲ ਦੀ ਨਿੰਦਾ ਕੀਤੀ ਅਤੇ ਪ੍ਰੀਵਾਰ ਨਾਲ ਖੜ੍ਹੇ ਹਨ। ਪਰ ਕੁਝ ਲੋਕਾਂ ਵੱਲੋਂ ਫਿਰ ਵੀ ਕ੍ਰਿਪਾਨ ਨੂੰ ਲੈ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸਿ਼ਸ਼ ਕੀਤੀ, ਜਿਸ ਨਾਲ ਭਾਈਚਾਰੇ ਨੂੰ ਠੇਸ ਪਹੁੰਚੀ ਹੈ। ਉਹਨਾਂ ਸਾਰੇ ਘਟਨਾਕ੍ਰਮ ਵਿੱਚ ਕਾਨੂੰਨੀ ਪੱਖ ਅਤੇ ਪੁਲਿਸ ਪੱਖ ਤੇ ਵੀ ਸਵਾਲ ਉਠਾਏ। ਪ੍ਰਧਾਨ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਸਮੇਂ 1947 ਤੋਂ ਪਹਿਲਾਂ ਬਰਤਾਨਵੀ ਫੌਜ਼ ਵਿੱਚ ਸਿੱਖਾਂ ਦੇ ਕਕਾਰਾਂ ਨੂੰ ਖਾਸ ਅਹਿਮੀਅਤ ਦਿੱਤੀ ਜਾਂਦੀ ਸੀ, ਦੋਵੇਂ ਵਿਸ਼ਵ ਯੁੱਧਾਂ ਦੇ ਦਸਤਾਵੇਜ਼ ਅੱਜ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ। ਉਹਨਾਂ ਇਤਰਾਜ਼ ਪ੍ਰਗਟ ਕੀਤਾ ਕਿ ਜਦੋਂ ਬਰਤਾਨੀਆਂ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਸ਼ਪਸ਼ਟ ਕਰ ਚੁੱਕੇ ਹਨ ਕਿ ਕ੍ਰਿਪਾਨ ਮਾਮਲੇ ਤੇ ਕੋਈ ਚਰਚਾ ਨਹੀਂ ਹੋਵੇਗੀ, ਪਾਬੰਦੀ ਤਾਂ ਦੂਰ ਦੀ ਗੱਲ ਰਹੀ। ਫਿਰ ਵੀ ਸੰਸਦ ਵਿੱਚ ਕ੍ਰਿਪਾਨ ਸਬੰਧੀ ਕੁਝ ਅਜੇਹੀਆਂ ਮੀਟਿੰਗਾਂ ਹੋਈਆਂ ਹਨ, ਜਿਹਨਾਂ ਵਿੱਚ ਕਿਸੇ ਵੱਡੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਸ: ਸੰਧੂ ਨੇ ਦੱਸਿਆ ਕਿ ਅਟਾਰਨੀ ਜਨਰਲ ਲਾਰਡ ਹਰਮਰ ਨੇ ਗੱਲਬਾਤ ਦਾ ਹਾਂ ਪੱਖੀ ਹੁੰਗਰਾ ਦਿੰਦਿਆਂ ਸਿੱਖਾਂ ਦੀ ਗੱਲ ਸਰਕਾਰ ਤੱਕ ਪਹੁੰਚਦੀ ਕਰਨ ਦਾ ਵਾਅਦਾ ਕੀਤਾ ਹੈ। ਗੁਰਦੁਆਰਾ ਸਾਹਿਬ ਵੱਲੋਂ ਲਾਰਡ ਹਰਮਰ ਨੂੰ ਸਿੱਖ ਸੂਰਬੀਰਾਂ ਦੀ ਦਾਸਤਾਨ ਬਿਆਨ ਕਰਦੀ “ਵਾਰੀਅਰ ਸੰਤ” ਨਾਮ ਦੀ ਅੰਗਰੇਜ਼ੀ ਦੀ ਕਿਤਾਬ ਵੀ ਭੇਂਟ ਕੀਤੀ। ਸਿੱਖ ਪ੍ਰਤੀਨਿਧਾਂ ਨੇ ਮੰਗ ਕੀਤੀ ਕਿ ‘ਕਿਰਪਾਨ’ ਦੀ ਮਰਿਆਦਾ ‘ਤੇ ਸਵਾਲ ਨਹੀਂ ਚੁੱਕੇ ਜਾਣੇ ਚਾਹੀਦੇ। ਅਟਾਰਨੀ ਜਨਰਲ ਲਾਰਡ ਹਰਮਰ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਵਿਅਕਤੀਗਤ ਅਪਰਾਧਾਂ ਨੂੰ ਪੂਰੇ ਭਾਈਚਾਰੇ ‘ਤੇ ਥੋਪਿਆ ਨਹੀਂ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਬ੍ਰਿਟਿਸ਼ ਸਰਕਾਰ ਦੀ ਕਿਰਪਾਨ ਨੂੰ ਮਿਲੀ ਕਾਨੂੰਨੀ ਸੁਰੱਖਿਆ ਦੀ ਸਮੀਖਿਆ ਕਰਨ ਦੀ ਕੋਈ ਯੋਜਨਾ ਨਹੀਂ ਹੈ, ਕਿਉਂਕਿ ਕ੍ਰਿਪਾਨ ਇੱਕ ਪਵਿੱਤਰ ਧਾਰਮਿਕ ਚਿੰਨ੍ਹ ਹੈ, ਜਿਸ ਤੋਂ ਜਨਤਕ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਇਤਿਹਾਸ ਦੀ ਵਿਆਖਿਆ ’ਤੇ ਵ੍ਹਾਈਟ ਹਾਊਸ ਤੇ ਸਮਿਥਸੋਨਿਅਨ ਆਮਨੇ-ਸਾਮਨੇ, 162 ਸਫ਼ਿਆਂ ਦੀ ਰਿਪੋਰਟ ਨੇ ਛੇੜਿਆ ਵੱਡਾ... ਅਗਲੀ ਖ਼ਬਰ ਐਡੀਲੇਡ ਬੋਲੀਵਰ ਨੇੜੇ ਮੋਟਰਵੇਅ ’ਤੇ ਟਰੱਕ ਤੋਂ 30 ਟਨ ਕੰਕਰੀਟ ਸੜਕ ’ਤੇ ਡਿੱਗੀ, ਦੋ ਪੈਦਲ ਯਾਤਰੀ ਵਾਲ-ਵਾਲ ਬਚੇ
Ad Position 24
No active advertisement