ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਰੀ ਦੇ ਲੋਕਾਂ ਨਾਲ ਰੂ-ਬ-ਰੂ ਹੋਏ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ

Ad Position 21
No active advertisement
ਅਜੀਤ ਡੈਸਕ 12-07-2026
ਵੈਨਕੂਵਰ, 11 ਜੁਲਾਈ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੀ ਸਿਟੀ ਕੌਂਸਲ ਲਈ ਹੋ ਰਹੀਆਂ ਚੋਣਾਂ ‘ਚ ਕੰਸਰਵੇਟਵ ਪਾਰਟੀ ਵੱਲੋਂ ਮੇਅਰ ਦੇ ਅਹੁਦੇ ਲਈ ਚੋਣ ਪਿੰੜ ‘ਚ ਉਤਾਰੇ ਗਏ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਸਥਾਨਕ ਵੱਖ ਵੱਖ ਪਾਰਕਾਂ ਵਿੱਚ ਆਮ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੇ ਵਿਚਾਰ, ਸੁਝਾਅ ਅਤੇ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਸਰੀ ਦੇ ਭਵਿੱਖ ਬਾਰੇ ਆਪਣਾ ਦ੍ਰਿਸ਼ਟੀਕੋਣ ਵੀ ਲੋਕਾਂ ਨਾਲ ਸਾਂਝਾ ਕੀਤਾ।
ਰੰਧਾਵਾ ਨੇ ਕਿਹਾ ਕਿ ਹਰ ਗੱਲਬਾਤ ਸਰੀ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਚਿੰਤਾਵਾਂ ਨੂੰ ਸਮਝ ਕੇ ਹੀ ਅਜਿਹੀਆਂ ਨੀਤੀਆਂ ਬਣਾਈਆਂ ਜਾ ਸਕਦੀਆਂ ਹਨ ਜੋ ਸ਼ਹਿਰ ਨੂੰ ਹੋਰ ਸੁਰੱਖਿਅਤ, ਵਧੇਰੇ ਕਿਫ਼ਾਇਤੀ ਅਤੇ ਪਰਿਵਾਰਾਂ ਲਈ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਤ ਹੋਣ। ਇਸ ਮੌਕੇ ਤੇ ਮੌਜੂਦ ਲੋਕਾਂ ਨੂੰ ਕੰਸਰਵੇਟਿਵ ਪਾਰਟੀ ਦੀ ਨੀਤੀਆਂ ਸਬੰਧੀ ਜਾਣੂ ਕਰਵਾਉਂਦਿਆਂ, ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਸ਼ਹਿਰ ਵਿੱਚ ਜਨਤਕ ਸੁਰੱਖਿਆ, ਰਿਹਾਇਸ਼ ਦੀ ਸਮਰੱਥਾ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਭਾਈਚਾਰਕ ਭਲਾਈ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰੀ ਦਾ ਮਜ਼ਬੂਤ ਭਵਿੱਖ ਲੋਕਾਂ ਦੇ ਭਰਮੇ ਸਹਿਯੋਗ ਨਾਲ ਹੀ ਸੰਭਵ ਹੈ। ਇਸ ਮੌਕੇ ਤੇ ਉਹਨਾਂ ਨਾਲ ਕੌਂਸਲਰ ਉਮੀਦਵਾਰਾਂ ਵਿੱਚੋਂ ਰਿਕੀ ਬਾਜਵਾ, ਡੈਨ ਕਰਲੋਜ,ਕੈਲਵਿਨ ਵੰਡਰਪਲੋਗ, ਡੋਨਾਂ ਵੂ ਆਦਿ ਸਮੇਤ ਹੋਰ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਆਖ਼ਰੀ ਘੜੀ ਵਿੱਚ ਟੀ.ਪੀ.ਐਸ. ਧਾਰਕਾਂ ਨੂੰ ਰਾਹਤ; ਅਮਰੀਕਾ ਨੇ ਕੰਮ ਦੀ ਇਜਾਜ਼ਤ ਕੁਝ ਦਿਨਾਂ ਲਈ ਵਧਾਈ ਅਗਲੀ ਖ਼ਬਰ ਕੈਨੇਡਾ ਦੇ 3 ਪੰਜਾਬੀ ਪਹਿਲਵਾਨਾਂ ਨੇ ਬ੍ਰਾਜ਼ੀਲ ’ਚ ਜਿੱਤੇ ਚਾਂਦੀ ਦੇ ਤਗਮੇ
Ad Position 24
No active advertisement