ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਟਰੰਪ ਨੂੰ ਵੱਡਾ ਕਾਨੂੰਨੀ ਝਟਕਾ, ਈ. ਜਿਨ ਕੈਰੋਲ ਨੂੰ 5.8 ਮਿਲੀਅਨ ਡਾਲਰ ਜਾਰੀ ਕਰਨ ਦੇ ਅਦਾਲਤੀ ਹੁਕਮ

Ad Position 21
No active advertisement
ਅਜੀਤ ਡੈਸਕ 12-07-2026
ਨਿਊਯਾਰਕ, 11 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈ. ਜਿਨ ਕੈਰੋਲ ਮਾਮਲੇ ਵਿੱਚ ਇੱਕ ਹੋਰ ਵੱਡਾ ਕਾਨੂੰਨੀ ਝਟਕਾ ਲੱਗਿਆ ਹੈ। ਅਮਰੀਕਾ ਦੀ ਸੰਘੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਕੈਰੋਲ ਨੂੰ 2023 ਦੇ ਸਿਵਲ ਫ਼ੈਸਲੇ ਤਹਿਤ ਮਿਲਣ ਵਾਲੀ 5 ਮਿਲੀਅਨ ਡਾਲਰ ਦੀ ਹਰਜਾਨਾ ਰਕਮ ਅਤੇ ਉਸ ‘ਤੇ ਬਣਦਾ ਕਰੀਬ 8 ਲੱਖ ਡਾਲਰ ਵਿਆਜ ਤੁਰੰਤ ਜਾਰੀ ਕੀਤਾ ਜਾਵੇ। ਇਸ ਤਰ੍ਹਾਂ ਕੁੱਲ ਰਕਮ ਲਗਭਗ 5.8 ਮਿਲੀਅਨ ਡਾਲਰ ਬਣਦੀ ਹੈ।
ਇਹ ਹੁਕਮ ਉਸ ਵੇਲੇ ਆਇਆ ਜਦੋਂ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੀ ਉਸ ਅਪੀਲ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਉਹ ਜੂਰੀ ਦੇ ਫ਼ੈਸਲੇ ਨੂੰ ਰੱਦ ਕਰਵਾਉਣਾ ਚਾਹੁੰਦੇ ਸਨ। 2023 ਵਿੱਚ ਜੂਰੀ ਨੇ ਟਰੰਪ ਨੂੰ ਸਿਵਲ ਮਾਮਲੇ ਵਿੱਚ ਈ. ਜਿਨ ਕੈਰੋਲ ਨਾਲ ਯੌਨ ਸ਼ੋਸ਼ਣ ਅਤੇ ਬਾਅਦ ਵਿੱਚ ਉਨ੍ਹਾਂ ਦੀ ਬਦਨਾਮੀ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਸੰਘੀ ਜੱਜ ਲੂਈਸ ਕੈਪਲਨ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਇਹ ਮਾਮਲਾ ਕਾਫ਼ੀ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ ਅਤੇ ਹੁਣ ਅਦਾਲਤੀ ਹੁਕਮ ਦੀ ਪਾਲਣਾ ਕਰਦੇ ਹੋਏ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਟਰੰਪ ਦੇ ਵਕੀਲਾਂ ਨੇ ਭੁਗਤਾਨ ਰੋਕਣ ਲਈ ਹੋਰ ਸਮਾਂ ਮੰਗਿਆ ਅਤੇ ਅਪੀਲ ਵੀ ਕੀਤੀ, ਪਰ ਅਪੀਲੀ ਅਦਾਲਤ ਨੇ ਅਸਥਾਈ ਰੋਕ ਲਗਾਉਣ ਦੀ ਬੇਨਤੀ ਵੀ ਖਾਰਜ ਕਰ ਦਿੱਤੀ।
ਟਰੰਪ ਦੀ ਕਾਨੂੰਨੀ ਟੀਮ ਨੇ ਇਸ ਫ਼ੈਸਲੇ ਨੂੰ ਰਾਜਨੀਤਿਕ ਪ੍ਰੇਰਿਤ ਦੱਸਦੇ ਹੋਏ ਕਿਹਾ ਕਿ ਉਹ ਅਦਾਲਤਾਂ ਵਿੱਚ ਆਪਣੀ ਲੜਾਈ ਜਾਰੀ ਰੱਖਣਗੇ। ਦੂਜੇ ਪਾਸੇ, ਕੈਰੋਲ ਦੇ ਵਕੀਲਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਦੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੁਣ ਉਨ੍ਹਾਂ ਦੀ ਮੁਅੱਕਲ ਨੂੰ ਇਨਸਾਫ਼ ਮਿਲਣ ਦਾ ਸਮਾਂ ਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਇੱਕ ਹੋਰ ਬਦਨਾਮੀ ਦੇ ਕੇਸ ਵਿੱਚ ਜੂਰੀ ਪਹਿਲਾਂ ਹੀ ਈ. ਜਿਨ ਕੈਰੋਲ ਦੇ ਹੱਕ ਵਿੱਚ 83.3 ਮਿਲੀਅਨ ਡਾਲਰ ਦਾ ਹਰਜਾਨਾ ਵੀ ਦੇ ਚੁੱਕੀ ਹੈ, ਜਿਸ ਖ਼ਿਲਾਫ਼ ਟਰੰਪ ਦੀ ਕਾਨੂੰਨੀ ਚੁਣੌਤੀ ਅਜੇ ਵੀ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ 600 ਡਾਲਰ ਦਾ ਟ੍ਰੈਫਿਕ ਜੁਰਮਾਨਾ ਨਾ ਭਰਨਾ ਪਿਆ ਮਹਿੰਗਾ; ਐਚ-1ਬੀ ਵੀਜ਼ਾ ਰੱਦ ਹੋਣ ਦੇ ਦਾਅਵੇ ਨਾਲ ਪ੍ਰਵਾਸੀਆਂ ਵਿੱਚ ਚਿੰ... ਅਗਲੀ ਖ਼ਬਰ ਹਾਊਸਿੰਗ ਬਿੱਲ ‘ਤੇ ਟਰੰਪ ਨੇ ਨਹੀਂ ਕੀਤੇ ਦਸਤਖ਼ਤ, ਫਿਰ ਵੀ ਨਵਾਂ ਕਾਨੂੰਨ ਹੋਵੇਗਾ ਲਾਗੂ
Ad Position 24
No active advertisement