ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਅਮਰੀਕਾ ਦਾ ਕਰਜ਼ਾ ਰਿਕਾਰਡ ਪੱਧਰ ‘ਤੇ, ਵਿਆਜ ਦੀ ਅਦਾਇਗੀ ਨੇ ਰੱਖਿਆ ਬਜਟ ਨੂੰ ਵੀ ਪਿੱਛੇ ਛੱਡਿਆ

Ad Position 21
No active advertisement
ਅਜੀਤ ਡੈਸਕ 12-07-2026
ਨਿਊਯਾਰਕ, 11 ਜੁਲਾਈ (ਰਾਜੂ ਸਹਿਬਾਜ਼ਪੁਰਾ)-ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਵਧਦੇ ਕਰਜ਼ੇ ਕਾਰਨ ਗੰਭੀਰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ, ਵਿੱਤੀ ਸਾਲ 2026 ਵਿੱਚ ਦੇਸ਼ ਦਾ ਕੁੱਲ ਰਾਸ਼ਟਰੀ ਕਰਜ਼ਾ ਵੱਧ ਕੇ 39.4 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਸਰਕਾਰ ਆਪਣੇ ਰੋਜ਼ਾਨਾ ਖਰਚੇ ਪੂਰੇ ਕਰਨ ਲਈ ਲਗਾਤਾਰ ਨਵਾਂ ਕਰਜ਼ਾ ਲੈ ਰਹੀ ਹੈ। ਔਸਤਨ ਹਰ ਮਹੀਨੇ 155 ਬਿਲੀਅਨ ਡਾਲਰ ਦਾ ਨਵਾਂ ਕਰਜ਼ਾ ਜੋੜਿਆ ਜਾ ਰਿਹਾ ਹੈ, ਜਿਸ ਨਾਲ ਸੰਘੀ ਬਜਟ ਘਾਟਾ ਵੀ 1.4 ਟ੍ਰਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਸਭ ਤੋਂ ਵੱਡੀ ਚਿੰਤਾ ਕਰਜ਼ੇ ‘ਤੇ ਦਿੱਤਾ ਜਾਣ ਵਾਲਾ ਵਿਆਜ ਹੈ। ਕਾਂਗਰਸ ਦੇ ਬਜਟ ਦਫ਼ਤਰ (CBO) ਮੁਤਾਬਕ, ਅਮਰੀਕਾ ਹੁਣ ਸਾਲਾਨਾ 857 ਬਿਲੀਅਨ ਡਾਲਰ ਸਿਰਫ਼ ਵਿਆਜ ਵਜੋਂ ਅਦਾ ਕਰ ਰਿਹਾ ਹੈ। ਇਹ ਰਕਮ ਦੇਸ਼ ਦੇ ਸਾਲਾਨਾ ਰੱਖਿਆ ਬਜਟ ਤੋਂ ਵੀ ਵੱਧ ਹੈ। ਅਰਥਾਤ ਹਰ ਹਫ਼ਤੇ ਕਰੀਬ 24 ਬਿਲੀਅਨ ਡਾਲਰ ਅਤੇ ਹਰ ਮਿੰਟ ਲਗਭਗ 23 ਲੱਖ ਡਾਲਰ ਸਿਰਫ਼ ਕਰਜ਼ੇ ਦੇ ਵਿਆਜ ‘ਤੇ ਖਰਚ ਹੋ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਬਜ਼ੁਰਗ ਹੁੰਦੀ ਆਬਾਦੀ ਵੀ ਇਸ ਸੰਕਟ ਦਾ ਵੱਡਾ ਕਾਰਨ ਹੈ। ਵਧਦੀ ਉਮਰ ਕਾਰਨ ਸੋਸ਼ਲ ਸਕਿਊਰਿਟੀ, ਮੈਡੀਕੇਅਰ ਅਤੇ ਮੈਡੀਕੇਡ ਵਰਗੀਆਂ ਯੋਜਨਾਵਾਂ ‘ਤੇ ਸਰਕਾਰੀ ਖਰਚ ਤੇਜ਼ੀ ਨਾਲ ਵਧ ਰਿਹਾ ਹੈ, ਜਦਕਿ ਟੈਕਸ ਭਰਨ ਵਾਲੇ ਨੌਜਵਾਨਾਂ ਦਾ ਅਨੁਪਾਤ ਇਸੇ ਗਤੀ ਨਾਲ ਨਹੀਂ ਵਧ ਰਿਹਾ।
ਵਿੱਤੀ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਜਲਦੀ ਖਰਚਿਆਂ ‘ਤੇ ਕਾਬੂ ਨਾ ਪਾਇਆ ਅਤੇ ਆਮਦਨ ਵਧਾਉਣ ਲਈ ਠੋਸ ਕਦਮ ਨਾ ਚੁੱਕੇ, ਤਾਂ 2033 ਤੱਕ ਸੋਸ਼ਲ ਸਕਿਊਰਿਟੀ ਅਤੇ ਮੈਡੀਕੇਅਰ ਦੇ ਫੰਡਾਂ ‘ਤੇ ਗੰਭੀਰ ਦਬਾਅ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਪੈਨਸ਼ਨਾਂ ਅਤੇ ਸਿਹਤ ਸਹੂਲਤਾਂ ਵਿੱਚ ਕਟੌਤੀ ਕਰਨ ਦੀ ਨੌਬਤ ਆ ਸਕਦੀ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਭਵਿੱਖ ਦੇ ਵੱਡੇ ਵਿੱਤੀ ਸੰਕਟ ਤੋਂ ਬਚਣ ਲਈ ਬਜਟ ਘਾਟਾ ਘਟਾਉਣ, ਕਰ ਪ੍ਰਣਾਲੀ ਮਜ਼ਬੂਤ ਕਰਨ ਅਤੇ ਸਰਕਾਰੀ ਖਰਚਿਆਂ ਵਿੱਚ ਸੰਤੁਲਨ ਲਿਆਉਣ ਲਈ ਜਲਦੀ ਅਤੇ ਸਖ਼ਤ ਫ਼ੈਸਲੇ ਕਰਨੇ ਪੈਣਗੇ।
Ad Position 22
No active advertisement
ਪਿਛਲੀ ਖ਼ਬਰ ਕੈਲਗਰੀ ਪੁਲਿਸ ਨੇ ਪੰਜਾਬੀ ਮੂਲ ਦੀ ਪ੍ਰੋਬੇਸ਼ਨ ਅਫਸਰ ਨੂੰ ਡੇਟਾਬੇਸ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ ਅਗਲੀ ਖ਼ਬਰ 600 ਡਾਲਰ ਦਾ ਟ੍ਰੈਫਿਕ ਜੁਰਮਾਨਾ ਨਾ ਭਰਨਾ ਪਿਆ ਮਹਿੰਗਾ; ਐਚ-1ਬੀ ਵੀਜ਼ਾ ਰੱਦ ਹੋਣ ਦੇ ਦਾਅਵੇ ਨਾਲ ਪ੍ਰਵਾਸੀਆਂ ਵਿੱਚ ਚਿੰ...
Ad Position 24
No active advertisement