14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਨਿਊ ਜਰਸੀ ’ਚ 2 ਕਰੋੜ ਡਾਲਰ ਦੇ ਹੈਲਥਕੇਅਰ ਘਪਲੇ ਦਾ ਪਰਦਾਫਾਸ਼

Ad Position 21
No active advertisement
ਅਜੀਤ ਡੈਸਕ 15-07-2026
ਡਾਕਟਰ ਸਮੇਤ 6 ਮੁਲਜ਼ਮ ਫੈਡਰਲ ਕਾਰਵਾਈ ਦੇ ਘੇਰੇ ’ਚ
ਨਿਊਯਾਰਕ, 14 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਨਿਆਂ ਵਿਭਾਗ ਨੇ ਨਿਊ ਜਰਸੀ ਵਿੱਚ ਮੈਡੀਕੇਅਰ ਤੇ ਮੈਡੀਕੇਡ ਨਾਲ ਜੁੜੇ ਕਰੀਬ 2 ਕਰੋੜ 68 ਲੱਖ ਡਾਲਰ (ਲਗਭਗ 20.68 ਮਿਲੀਅਨ ਡਾਲਰ) ਦੇ ਵੱਡੇ ਹੈਲਥਕੇਅਰ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਇਕ ਡਾਕਟਰ, ਇੱਕ ਫਾਰਮਾਸਿਸਟ ਅਤੇ ਹੋਰ ਸਿਹਤ ਕਰਮਚਾਰੀਆਂ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਫੈਡਰਲ ਅਦਾਲਤ ਵਿੱਚ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਦੋਸ਼ਾਂ ਅਨੁਸਾਰ, ਅਕਤੂਬਰ 2022 ਤੋਂ ਨਵੰਬਰ 2025 ਤੱਕ ਫਾਰਮੇਸੀ ਮਾਲਕ ਸ਼ਰੀਫ਼ ਐਲਮਾਸਰੀ ਨੇ ਡਾਕਟਰਾਂ ਅਤੇ ਹੋਰ ਮੈਡੀਕਲ ਕਰਮਚਾਰੀਆਂ ਨੂੰ ਨਕਦ ਰਿਸ਼ਵਤਾਂ ਅਤੇ ਗੈਰ-ਕਾਨੂੰਨੀ ਕਿਕਬੈਕ ਦੇ ਕੇ ਮੈਡੀਕੇਅਰ ਅਤੇ ਮੈਡੀਕੇਡ ਮਰੀਜ਼ਾਂ ਲਈ ਮਹਿੰਗੀਆਂ ਅਤੇ ਕਈ ਮਾਮਲਿਆਂ ਵਿੱਚ ਗੈਰ-ਜ਼ਰੂਰੀ ਦਵਾਈਆਂ ਦੇ ਨੁਸਖ਼ੇ ਲਿਖਵਾਏ। ਇਨ੍ਹਾਂ ਨੁਸਖ਼ਿਆਂ ਦੇ ਆਧਾਰ ’ਤੇ ਸਰਕਾਰੀ ਸਿਹਤ ਯੋਜਨਾਵਾਂ ਤੋਂ ਕਰੋੜਾਂ ਡਾਲਰ ਦੇ ਬੀਮਾ ਦਾਅਵੇ ਵਸੂਲੇ ਗਏ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਕੁਝ ਮਰੀਜ਼ਾਂ ਨੂੰ ਬਿਨਾਂ ਜਾਂਚੇ ਹੀ ਨੁਸਖ਼ੇ ਜਾਰੀ ਕੀਤੇ ਗਏ, ਜਦਕਿ ਕੁਝ ਮਾਮਲਿਆਂ ਵਿੱਚ ਝੂਠੀ ਜਾਣਕਾਰੀ ਦੇ ਕੇ ਬੀਮਾ ਮਨਜ਼ੂਰੀਆਂ ਵੀ ਹਾਸਲ ਕੀਤੀਆਂ ਗਈਆਂ। ਇੱਕ ਕਲੀਨਿਕ ਮੈਨੇਜਰ ‘ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਹਰ ਹਫ਼ਤੇ ਹਜ਼ਾਰਾਂ ਡਾਲਰ ਕਿਕਬੈਕ ਲੈ ਕੇ ਗੈਰ-ਜ਼ਰੂਰੀ ਦਵਾਈਆਂ ਦੇ ਨੁਸਖ਼ੇ ਭੇਜੇ।
Ad Position 22
No active advertisement
ਪਿਛਲੀ ਖ਼ਬਰ ਆਈ.ਸੀ.ਸੀ. ਖ਼ਿਲਾਫ਼ ਅਮਰੀਕਾ ਦਾ ਸਿਆਸੀ ਮੋਰਚਾ ਤੇਜ਼, ਰੂਬੀਓ ਨੇ ਪਾਬੰਦੀਆਂ ਦੀ ਦਿੱਤੀ ਚਿਤਾਵਨੀ ਅਗਲੀ ਖ਼ਬਰ ਯਾਦਗਾਰੀ ਹੋ ਨਿਬੜਿਆ ‘ਭੰਗੜਾ ਗਿੱਧਾ ਕੱਪ 2026’
Ad Position 24