ਅੱਚਲ ਸਾਹਿਬ (ਬਟਾਲਾ), 18 ਜੁਲਾਈ (ਗੁਰਚਰਨ ਸਿੰਘ)-ਸੁਖਜਿੰਦਰ ਸਿੰਘ ਦੇ ਦੋਸਤਾਂ ਵਲੋਂ ਪਰਿਵਾਰ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਜਦ ਇਹ ਅਤਿ ਦੁੱਖਦਾਈ ਖ਼ਬਰ ਦਾ ਪਤਾ ਲੱਗਾ ਤਾਂ ਸ਼ਹਿਰ ’ਚ ਸੋਗ ਦੀ ਲਹਿਰ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਸੁਖਜਿੰਦਰ ਸਿੰਘ ਦੀ ਗੱਲਬਾਤ ਆਪਣੇ ਪਿਤਾ ਵੱਸਣ ਸਿੰਘ ਨਾਲ ਹੋਈ ਸੀ।