02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਯੂ. ਕੇ. ਤੋਂ ਵਾਪਸ ਪੰਜਾਬ ਜਾਣ ਦੇ ਚਾਹਵਾਨ ਨੌਜਵਾਨਾਂ ਨੇ ਜਥੇਦਾਰ ਨੂੰ ਸੁਣਾਇਆ ਆਪਣਾ ਦਰਦ

Ad Position 21
No active advertisement
ਅਜੀਤ ਡੈਸਕ 23-07-2026
ਲੰਡਨ, 22 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਵਿਚ ਵੀਜ਼ਾ ਮਿਆਦ ਲੰਘਾ ਚੁੱਕੇ ਅਤੇ ਵਾਪਿਸ ਪੰਜਾਬ, ਭਾਰਤ ਜਾਣ ਦੇ ਚਾਹਵਾਨ ਨੌਜਵਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣਾ ਦਰਦ ਸੁਣਾਇਆ। ਜਿਸ ਵਿਚ ਨੌਜਵਾਨ ਬੀਬੀਆਂ ਅਤੇ ਲੜਕੇ ਸ਼ਾਮਿਲ ਸਨ, ਜੋ ਯੂ.ਕੇ. ’ਚ ਵਿਦਿਆਰਥੀ ਵੀਜ਼ਾ ਜਾਂ ਹੋਰ ਤਰੀਕਿਆਂ ਨਾਲ ਇਥੇ ਪਹੁੰਚੇ ਸਨ। ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ (ਪਾਰਕ ਐਵੇਨਿਊ) ਵਿਖੇ ਯੁਨਾਈਟਡ ਸਿੱਖਸ (ਇੰਟਰਨੈਸ਼ਨਲ) ਅਤੇ ਯੁਨਾਈਟਡ ਹਿਊਮਨਟੇਰੀਅਨ ਸਿੱਖ ਏਡ ਵੱਲੋਂ ਬੀਬੀ ਨਰਪਿੰਦਰ ਕੌਰ ਮਾਨ ਬੀ ਈ ਐਮ ਵੱਲੋਂ ਲਗਾਈ ਜਾਂਦੀ ਹਫਤਾਵਰੀ ਸਰਜ਼ਰੀ ਵੇਖਣ ਆਏ ਸਨ, ਜਿਸ ਵਿਚ ਉਹ ਯੂ ਕੇ ਅਤੇ ਭਾਰਤ ਸਰਕਾਰ ਨਾਲ ਤਾਲਮੇਲ ਕਰਕੇ ਨੌਜਵਾਨਾਂ ਨੂੰ ਵਾਪਿਸ ਭੇਜਣ ਵਿੱਚ ਮਦਦ ਕਰਦੀ ਹੈ। ਜਥੇਦਾਰ ਗੜਗੱਜ ਨੇ ਨੌਜਵਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਬੀਬੀ ਮਾਨ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ, ਉਨ੍ਹਾਂ ਭਵਿੱਖ ਵਿਚ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਗੁਰਮੇਲ ਸਿੰਘ ਮੱਲੀ ਮੁੱਖ ਸੇਵਾਦਾਰ, ਹਰਜੀਤ ਸਿੰਘ ਸਰਪੰਚ, ਸ਼ਰਨਬੀਰ ਸਿੰਘ ਸੰਘਾ, ਪ੍ਰਮਜੀਤ ਸਿੰਘ ਧਾਲੀਵਾਲ, ਬਲਜੀਤ ਸਿੰਘ ਮੱਲੀ, ਸੁਰਿੰਦਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਰਨਹਮ ਵਲੋਂ ਬੱਸ ਕਿਰਾਇਆ 2 ਪੌਂਡ ਤੈਅ ਕਰਨ ਦਾ ਐਲਾਨ ਅਗਲੀ ਖ਼ਬਰ ਵਿਧਾਇਕ ਸੰਗੋਵਾਲ ਨੇ ਡੇਹਲੋਂ ਵਿਖੇ ਪੰਚਾਇਤਾਂ ਸਮੇਤ ਮੁਹਤਬਰਾਂ ਦੀਆਂ ਸ਼ਿਕਾਇਤਾਂ ਸੁਣੀਆਂ
Ad Position 24
No active advertisement