ਮੁੰਬਈ, 22 ਜੁਲਾਈ (ਏਜੰਸੀ)-ਅਦਾਕਾਰ ਅਮਿਤਾਭ ਬਚਨ ਨੇ ਸਪੱਸ਼ਟ ਕੀਤਾ ਕਿ ਹਸਪਤਾਲ ’ਚ ਦਾਖ਼ਲ ਹੋਣ, ਸਰਜਰੀ ਤੇ ਇੰਟੇਂਸਿਵ ਕੇਅਰ ਦੇ ਬਾਰੇ ’ਚ ਉਨ੍ਹਾਂ ਦੀ ਹਾਲੀਆ ਬਲਾਗ ਪੋਸਟ ਉਨ੍ਹਾਂ ਦੀ ਆਪਣੀ ਸਿਹਤ ਬਾਰੇ ਨਹੀਂ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ‘ਗਲਤਫਹਿਮੀ ’ਚ ਮੰਨ ਲਿਆ’ ਕਿ ਉਹ ਆਪਣੀ ਗੱਲ ਕਰ ਰਹੇ ਸਨ। 83 ਸਾਲਾ ਅਦਾਕਾਰ ਜਿਨ੍ਹਾਂ ਦੀ ਮੰਗਲਵਾਰ ਦੀ ਰਹੱਸਮਈ ਪੋਸਟ ਨੇ ਪ੍ਰਸੰਸਕਾਂ ਵਿਚਾਲੇ ਚਿੰਤਾ ਪੈਦਾ ਕਰ ਦਿੱਤੀ ਸੀ, ਨੇ ਕਿਹਾ ਕਿ ਇਹ ਪੋਸਟ ਅਰਜਨਟੀਨਾ ਦੀ ਹਾਲ ਹੀ ’ਚ ਫੀਫਾ ਵਿਸ਼ਵ ਕੱਪ ਫਾਈਨਲ ’ਚ ਸਪੇਨ ’ਚ ਹੋਈ ਹਾਰ ਤੋਂ ਪ੍ਰੇਰਿਤ ਸੀ। ਮੰਗਲਵਾਰ ਰਾਤ ਨਵੀਂ ਪੋਸਟ ’ਚ ਬਚਨ ਨੇ ਕਿਹਾ ਕਿ ਮੈਂ ਠੀਕ ਹਾਂ, ਪੋਸਟ ਨੂੰ ਗਲਤ ਸਮਝਿਆ ਗਿਆ, ਮੈਂ ਬੱਸ ਇਕ ਉਦਾਹਰਨ ਦੇ ਰਿਹਾ ਸੀ।